Fri,Sep 17,2021 | 11:46:02am
HEADLINES:

India

ਹੁਣ ਬੀਟੈਕ ਦੇ ਬਾਅਦ ਸਿੱਧਾ ਪੀਐਚਡੀ ਕਰ ਸਕਣਗੇ ਆਈਆਈਟੀ ਦੇ ਵਿਦਿਆਰਥੀ!

ਹੁਣ ਬੀਟੈਕ ਦੇ ਬਾਅਦ ਸਿੱਧਾ ਪੀਐਚਡੀ ਕਰ ਸਕਣਗੇ ਆਈਆਈਟੀ ਦੇ ਵਿਦਿਆਰਥੀ!

ਨਵੀਂ ਦਿੱਲੀ। ਰਿਸਰਚ ਦੀ ਕੁਆਲਿਟੀ ਨੂੰ ਹੋਰ ਵਧੀਆ ਬਣਾਉਣ ਲਈ ਸਰਕਾਰ ਬੀਟੈਕ ਪਾਸ ਆਊਟ ਵਿਦਿਆਰਥੀਆਂ ਨੂੰ  ਉਤਸ਼ਾਹਿਤ ਕਰਨ ਦੀ ਯੋਜਨਾ ਬਣਾ ਰਹੀ ਹੈ।

ਮਨੁੱਖੀ ਸੰਸਾਧਨ ਤੇ ਵਿਕਾਸ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਰਿਸਰਚ ਦੀ ਕੁਆਲਿਟੀ ਸਿੱਧੇ ਤੌਰ 'ਤੇ ਉਨਾਂ ਲੋਕਾਂ ਨਾਲ ਸਬੰਧਿਤ ਹੁੰਦੀ ਹੈ, ਜੋ ਇਸ ਨਾਲ ਜੁੜੇ ਹੁੰਦੇ ਹਨ। ਇਸ ਲਈ ਵਧੀਆ ਪ੍ਰਤੀਭਾਵਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ।

ਮੀਡੀਆ ਰਿਪੋਰਟਸ ਅਨੁਸਾਰ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਈਆਈਟੀ ਮੁੰਬਈ ਦੇ ਸਾਬਕਾ ਨਿਰਦੇਸ਼ਕ ਤੇ ਪ੍ਰਮੁੱਖ ਵਿਗਿਆਨਕ ਅਨਿਲ ਕਾਕੋਦਰ ਦੀ ਪ੍ਰਧਾਨਗੀ 'ਚ ਇਕ ਕਮੇਟੀ ਨੇ ਵੀ ਕਿਹਾ ਸੀ ਕਿ ਆਈਆਈਟੀ ਤੇ ਐਨਆਈਟੀ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਪੀਐਚਡੀ ਪ੍ਰੋਗਰਾਮ 'ਚ ਦਾਖਲਾ ਲੈ ਦੇ ਦੇਣਾ ਚਾਹੀਦਾ ਹੈ।

ਸੂਤਰਾਂ ਨੇ ਦੱਸਿਆ ਕਿ ਬੜੀ ਸ਼ਿੱਦਤ ਨਾਲ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਸਾਡੇ ਦੇਸ਼ ਦੀ ਕੁਆਲਿਟੀ ਤੇ ਸਟੈਂਡਰਡ ਨੂੰ ਉਚਾ ਚੁੱਕਣ ਲਈ ਰਿਸਰਚ ਬਹੁਤ ਜ਼ਰੂਰੀ ਹੈ।

ਇਸਨੂੰ ਧਿਆਨ 'ਚ ਰੱਖਦੇ ਹੋਏ ਐਚਆਰਡੀ ਮੰਤਰਾਲਾ ਅਗਲੇ ਵਿੱਦਿਅਕ ਵਰੇ ਤੋਂ ਲਗਭਗ 1 ਹਜ਼ਾਰ ਵਿਦਿਆਰਥੀਆਂ ਲਈ ਪੀਐਮ ਰਿਸਰਚ ਫੈਲੋਸ਼ਿਪ ਲਾਂਚ ਕਰਨ ਜਾ ਰਿਹਾ ਹੈ। ਇਸਦੇ ਤਹਿਤ ਆਈਆਈਟੀ 'ਚ ਬੀਟੈਕ ਦੇ ਵਿਦਿਆਰਥੀ ਆਪਣਾ ਅੰਡਰ ਗ੍ਰੈਜੂਏਟ ਕੋਰਸ ਪੂਰਾ ਕਰਦੇ ਹੋਏ ਪੀਐਚਡੀ ਲਈ ਰਜਿਸਟਰ ਕਰਵਾ ਸਕਣਗੇ। ਅਜਿਹਾ ਸੁਝਾਅ ਦਿੱਤਾ ਗਿਆ ਹੈ ਕਿ ਬੀਟੈਕ ਚੌਥੇ ਸਾਲ ਦਾ ਵਿਦਿਆਰਥੀ ਫੈਲੋਸ਼ਿਪ ਦਾ ਪਾਤਰ ਹੋਵੇਗਾ।

Comments

Leave a Reply