Tue,Aug 11,2020 | 11:29:54am
HEADLINES:

India

ਸਿਰਫ 100 ਰੁਪਏ ਦਿਓ ਤੇ ਜਦੋਂ ਮਰਜ਼ੀ ਬਣਾ ਲਓ ਆਪਣਾ ਅਧਾਰ ਕਾਰਡ!

ਸਿਰਫ 100 ਰੁਪਏ ਦਿਓ ਤੇ ਜਦੋਂ ਮਰਜ਼ੀ ਬਣਾ ਲਓ ਆਪਣਾ ਅਧਾਰ ਕਾਰਡ!

ਨਵੀਂ ਦਿੱਲੀ। ਜੀ ਹਾਂ, ਸੁਣਨ 'ਚ ਤਾਂ ਇਹ ਕਾਫੀ ਅਜੀਬ ਲੱਗ ਰਿਹਾ ਹੋਵੇਗਾ, ਪਰ ਇਹ ਸੱਚ ਹੈ। ਦਿੱਲੀ 'ਚ ਪੈਸੇ ਦੇ ਕੇ ਬਿਨਾਂ ਕਾਗਜ਼ਾਂ ਦੀ ਜਾਂਚ ਕੀਤਿਆਂ ਆਸਾਨੀ ਨਾਲ ਅਧਾਰ ਕਾਰਡ ਬਣ ਰਹੇ ਹਨ।

ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਚਾਂਦਨੀ ਚੌਕ ਤੋਂ ਇਕ ਵਿਧਾਇਕਾ ਨੇ ਸਦਨ 'ਚ ਚਰਚਾ ਦੌਰਾਨ ਦੋਸ਼ ਲਗਾਇਆ ਕਿ ਅਧਾਰ ਕਾਰਡ ਸਣੇ ਹੋਰ ਸਰਕਾਰੀ ਦਸਤਾਵੇਜ਼ਾਂ ਨੂੰ ਬਣਵਾਉਣ ਲਈ ਪੈਸੇ ਲੈਣ ਤੇ ਫਰਜ਼ੀਵਾੜਾ ਨੂੰ ਲੈ ਕੇ 11 ਅਗਸਤ ਨੂੰ ਉਨਾਂ ਨੂੰ ਆਪਣੇ ਵਿਧਾਨ ਸਭਾ ਹਲਕੇ 'ਚ ਅਧਾਰ ਕਾਰਡ, ਵੋਟਰ ਕਾਰਡ ਤੇ ਆਈ ਕਾਰਡ ਤੇ ਰਾਸ਼ਨ ਕਾਰਡ ਬਣਵਾਉਣ ਬਦਲੇ ਪੈਸੇ ਲੈਣ ਦੀ ਸ਼ਿਕਾਇਤ ਮਿਲੀ।

ਜ਼ਿਕਰਯੋਗ ਹੈ ਕਿ ਦਿੱਲੀ 'ਚ ਕੁਝ ਦੁਕਾਨਾਂ 'ਤੇ 100 ਰੁਪਏ ਤੋਂ ਲੈ ਕੇ 500 ਰੁਪਏ 'ਚ ਅਧਾਰ ਕਾਰਡ ਤੇ ਹੋਰ ਦਸਤਾਵੇਜ਼ ਬਣਾਏ ਜਾ ਰਹੇ ਹਨ। ਜਦੋਂਕਿ ਇਹ ਦਸਤਾਵੇਜ਼ ਬਿਲਕੁਲ ਮੁਫ਼ਤ ਬਣਾਏ ਜਾਂਦੇ ਹਨ।

ਵਿਧਾਇਕਾ ਨੇ ਕਿਹਾ ਕਿ ਇੰਟਰਨੈਟ ਕੈਫੇ ਵਾਲੇ ਜ਼ਿਆਦਾ ਤੋਂ ਜ਼ਿਆਦਾ 20 ਰੁਪਏ ਤੱਕ ਲੈ ਸਕਦੇ ਹਨ, ਪਰ ਅਧਾਰ ਕਾਰਡ ਬਣਾਉਣ ਲਈ ਦਿੱਲੀ ਦੇ ਗਰੀਬ ਲੋਕਾਂ ਕੋਲੋਂ 500 ਰੁਪਏ ਤੱਕ ਲਏ ਜਾ ਰਹੇ ਹਨ।

ਦਿੱਲੀ 'ਚ ਪੈਸੇ ਲੈ ਕੇ ਅਧਾਰ ਕਾਰਡ ਬਣਾਉਣ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਉਕਤ ਵਿਧਾਇਕਾ ਨੇ ਕਿਹਾ ਕਿ ਫਿਲਹਾਲ ਤਾਂ ਇਹ ਮਾਮਲਾ ਅਜੇ ਸਿਰਫ ਅਧਾਰ ਕਾਰਡ ਬਣਾਉਣ ਤੱਕ ਹੀ ਹੈ, ਜੇਕਰ ਪਾਸਪੋਰਟ ਵੀ ਇੰਝ ਹੀ ਬਣਨ ਲੱਗੇ ਤਾਂ ਕੁਝ ਵੀ ਹੋ ਸਕਦਾ ਹੈ।

Comments

Leave a Reply