Wed,Jun 03,2020 | 09:30:26pm
HEADLINES:

India

ਭਾਰਤ ਦੇ 60 ਕਰੋੜ ਲੋਕਾਂ ਲਈ ਪਾਣੀ ਦਾ ਗੰਭੀਰ ਸੰਕਟ

ਭਾਰਤ ਦੇ 60 ਕਰੋੜ ਲੋਕਾਂ ਲਈ ਪਾਣੀ ਦਾ ਗੰਭੀਰ ਸੰਕਟ

ਮਹਾਰਾਸ਼ਟਰ ਦੇ ਔਰੰਗਾਬਾਦ ਦੇ ਫੁਲੰਬਰੀ ਦੀਆਂ ਮਹਿਲਾਵਾਂ ਦਾ ਇੱਕ ਵੀਡੀਓ 2 ਜੂਨ ਨੂੰ ਵਾਇਰਲ ਹੋ ਗਿਆ। ਵੀਡੀਓ 'ਚ ਆਪਣੀ ਬਾਲਟੀ ਨੂੰ ਭਰਨ ਲਈ ਮਹਿਲਾਵਾਂ ਪਾਣੀ ਦੇ ਟੈਂਕਰ ਦੇ ਪਿੱਛੇ ਭੱਜ ਰਹੀਆਂ ਹਨ।
 
ਕਰਨਾਟਕ 'ਚ 80 ਫੀਸਦੀ ਤੇ ਮਹਾਰਾਸ਼ਟਰ 'ਚ 72 ਫੀਸਦੀ ਜ਼ਿਲ੍ਹੇ ਸੋਕੇ ਤੇ ਫਸਲ ਬਰਬਾਦ ਹੋਣ ਕਾਰਨ ਇਨ੍ਹਾਂ ਦੋ ਸੂਬਿਆਂ 'ਚ 82 ਲੱਖ ਕਿਸਾਨ ਜਿਊਂਦੇ ਰਹਿਣ ਲਈ ਸੰਘਰਸ਼ ਕਰ ਰਹੇ ਹਨ। ਸੋਕਾਗ੍ਰਸਤ ਮਹਾਰਾਸ਼ਟਰ 'ਚ ਰੋਜ਼ਾਨਾ 4,920 ਪਿੰਡਾਂ ਤੇ 10,506 ਛੋਟੇ ਕਸਬਿਆਂ 'ਚ 6 ਹਜ਼ਾਰ ਤੋਂ ਜ਼ਿਆਦਾ ਟੈਂਕਰ ਪਾਣੀ ਦੀ ਸਪਲਾਈ ਕਰਦੇ ਹਨ। ਦੋਵਾਂ ਸੂਬਿਆਂ 'ਚ ਆਮ ਜਲ ਸੰਸਾਧਨਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ।
 
ਇਸਦੇ ਇਲਾਵਾ ਤਾਮਿਲਨਾਡੂ ਸਰਕਾਰ ਨੇ ਕਈ ਸੰਕਟਕਾਲੀ ਪ੍ਰਾਜੈਕਟਾਂ ਲਈ 233 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਕਿਉਂਕਿ ਚੇਨਈ 'ਚ ਪਾਣੀ ਦੀ ਸਪਲਾਈ ਕਰਨ ਵਾਲੇ ਪਾਣੀ ਦੇ ਚਾਰ ਸੋਮਿਆਂ 'ਚ ਪਾਣੀ ਉਨ੍ਹਾਂ ਦੀ ਸਮਰੱਥਾਂ ਤੋਂ 1 ਫੀਸਦੀ ਘਟ ਗਿਆ ਹੈ ਤੇ ਚੇਨਈ ਦੀ ਮੈਟਰੋ ਪ੍ਰਣਾਲੀ ਨੂੰ ਬੰਦ ਕਰ ਦਿੱਤਾ ਗਿਆ ਹੈ।
 
ਪਾਈਪ ਦੇ ਪਾਣੀ 'ਚ 40 ਫੀਸਦੀ ਕਟੌਤੀ ਦੇ ਨਾਲ, ਲੋਕ ਪਾਣੀ ਦੇ ਟੈਂਕਰਾਂ ਲਈ ਕਤਾਰ 'ਚ ਖੜ੍ਹੇ ਹੁੰਦੇ ਹਨ। ਗੰਦੇ ਪਾਣੀ ਦੀ ਵੀ ਸ਼ਿਕਾਇਤ ਹੈ। ਅਜਿਹਾ ਲੱਗ ਰਿਹਾ ਹੈ ਕਿ ਪਾਣੀ ਸੀਵਰੇਜ ਦੇ ਨਾਲ ਮਿਲ ਗਿਆ ਹੋਵੇ।
 
ਕਰਨਾਟਕ ਦੇ ਕਈ ਜ਼ਿਲ੍ਹਿਆਂ ਨੇ ਪਾਣੀ ਦੀ ਘਾਟ ਕਾਰਨ ਕਈ ਸਕੂਲਾਂ ਨੂੰ ਇੱਕ ਹਫਤੇ ਲਈ ਬੰਦ ਕਰ ਦਿੱਤਾ ਹੈ। ਤਾਮਿਲਨਾਡੁ ਤੇ ਮਹਾਰਾਸ਼ਟਰ 'ਚ ਘੱਟ ਸਮੇਂ ਦੀਆਂ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਸਾਰੇ ਭਾਰਤ 'ਚ ਸਥਿਤੀ ਸਮਾਨ ਹੈ। ਮੌਜੂਦਾ ਸਮੇਂ ਦੇਸ਼ ਇੱਕ ਡੂੰਘੇ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
 
ਇਸ 'ਤੇ ਅਸੀਂ ਬਾਅਦ 'ਚ ਚਰਚਾ ਕਰਾਂਗੇ। ਭਾਰਤ 'ਚ 80 ਫੀਸਦੀ ਮੀਂਹ ਲਈ ਜ਼ਿੰਮੇਵਾਰ ਦੱਖਣ ਪੱਛਮੀ ਮਾਨਸੂਨ ਇਸ ਸਾਲ ਜਲਦੀ ਦਿਖਾਈ ਦੇਣਗੇ, ਅਜਿਹਾ ਨਹੀਂ ਲੱਗਦਾ ਹੈ। ਉੱਤਰ ਤੇ ਦੱਖਣੀ ਭਾਰਤ 'ਚ ਮੀਂਹ ਆਮ ਤੋਂ ਘੱਟ ਤੇ ਦੇਰੀ ਨਾਲ ਪੈਣ ਦਾ ਅਨੁਮਾਨ ਹੈ। ਅੰਦਾਜ਼ਨ ਭਾਰਤ ਦੇ 60 ਕਰੋੜ ਲੋਕ ਸਿੱਧੇ ਜਾਂ ਅਸਿੱੱਧੇ ਤੌਰ 'ਤੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ।
 
ਅਸਲ 'ਚ ਭਾਰਤ 'ਚ ਸੋਕਾ ਨਿਗਰਾਨੀ ਮੰਚ (ਡ੍ਰਾਟ ਅਰਲੀ ਵਾਰਨਿੰਗ ਸਿਸਟਮ) ਅਨੁਸਾਰ 30 ਮਈ 2019 ਤੱਕ, ਦੇਸ਼ ਦਾ 43.4 ਫੀਸਦੀ ਤੋਂ ਜ਼ਿਆਦਾ ਹਿੱਸਾ ਸੋਕੇ ਦੀ ਲਪੇਟ 'ਚ ਸੀ। ਅਸਫਲ ਮਾਨਸੂਨ ਕਾਰਨ ਮੀਂਹ ਮੌਜੂਦਾ ਹਾਲਾਤ ਦਾ ਮੁੱਢਲਾ ਕਾਰਨ ਹੈ।
 
ਜੇਕਰ 2017 ਨੂੰ ਛੱਡ ਦੇਈਏ ਤਾਂ ਭਾਰਤ 'ਚ 2015 ਦੇ ਬਾਅਦ ਤੋਂ ਹਰ ਸਾਲ ਵੱਡੇ ਪੱਧਰ 'ਤੇ ਸੋਕਾ ਪੈ ਰਿਹਾ ਹੈ। ਭਾਰਤ ਦੀ 40 ਫੀਸਦੀ ਪਾਣੀ ਦੀ ਜ਼ਰੂਰਤ ਦਾ ਸ੍ਰੋਤ ਧਰਤੀ ਹੇਠਲਾ ਪਾਣੀ ਹੈ। ਆਯੋਗ ਦਾ ਕਹਿਣਾ ਹੈ ਕਿ ਇਹ ਸ੍ਰੋਤ ਅਸਥਿਰ ਦਰ ਨਾਲ ਘੱਟ ਹੋ ਰਿਹਾ ਹੈ।
 
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਧਰਤੀ ਹੇਠਲੇ ਪਾਣੀ ਨੂੰ ਵਰਤਣ ਵਾਲਾ ਦੇਸ਼ ਹੈ। ਇਸਦੇ ਨਤੀਜੇ ਵਜੋਂ ਦਿੱਲੀ, ਬੈਂਗਲੁਰੂ, ਚੇਨਈ ਤੇ ਹੈਦਰਾਬਾਦ ਸਣੇ 21 ਭਾਰਤੀ ਸ਼ਹਿਰ 2020 ਤੱਕ ਜ਼ਮੀਨ ਹੇਠਲੇ ਪਾਣੀ ਤੋਂ ਬਾਹਰ ਨਿਕਲ ਜਾਣਗੇ, ਜਿਸ ਨਾਲ 10 ਕਰੋੜ ਲੋਕ ਪ੍ਰਭਾਵਿਤ ਹੋਣਗੇ ਤੇ ਭਾਰਤ ਦੀ 40 ਫੀਸਦੀ ਆਬਾਦੀ ਤੱਕ 2030 ਤੱਕ ਪਾਣੀ ਨਹੀਂ ਪਹੁੰਚ ਸਕੇਗਾ। ਪਾਣੀ ਦੀ ਇਹੀ ਸਥਿਤੀ ਦੇਸ਼ ਦੀ ਸਿਹਤ ਦੇ ਬੋਝ ਨੂੰ ਵੀ ਵਧਾਵੇਗੀ।
 
ਮੌਜੂਦਾ 'ਚ ਸੁਰੱਖਿਅਤ ਪਾਣੀ ਦੀ ਸਹੀ ਪਹੁੰਚ ਨਾ ਹੋਣ ਕਾਰਨ ਹਰ ਸਾਲ 2,00,000 ਭਾਰਤੀ ਮਾਰੇ ਜਾਂਦੇ ਹਨ। ਭਾਰਤ 'ਚ ਪਾਣੀ ਦੀ ਖਪਤ 'ਚ ਪੀਣ ਵਾਲੇ ਪਾਣੀ ਦੀ ਸਿਰਫ 4 ਫੀਸਦੀ ਦੀ ਹਿੱਸੇਦਾਰੀ ਹੀ ਹੈ। ਜੇਕਰ ਪਾਣੀ ਨੂੰ ਸਮਾਂ ਰਹਿੰਦਿਆਂ ਨਾ ਸਾਂਭਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
-ਆਈਐੱਸ

 

Comments

Leave a Reply