Thu,Aug 22,2019 | 09:31:19am
HEADLINES:

India

ਵੋਟਰਾਂ ਦੀ ਮੋਦੀ ਤੇ ਕਾਂਗਰਸ ਨੂੰ ਧਮਕੀ, ਧਰਮ ਦੇ ਨਾਂ 'ਤੇ ਨਹੀਂ, ਕੰਮ ਦੇ ਅਧਾਰ 'ਤੇ ਮੰਗੋ ਵੋਟਾਂ

ਵੋਟਰਾਂ ਦੀ ਮੋਦੀ ਤੇ ਕਾਂਗਰਸ ਨੂੰ ਧਮਕੀ, ਧਰਮ ਦੇ ਨਾਂ 'ਤੇ ਨਹੀਂ, ਕੰਮ ਦੇ ਅਧਾਰ 'ਤੇ ਮੰਗੋ ਵੋਟਾਂ

ਚੋਣਾਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਇਸੇ ਉਮੀਦ 'ਚ ਹਨ ਕਿ ਉਨ੍ਹਾਂ ਨੂੰ ਵੋਟਾਂ ਜ਼ਰੂਰ ਮਿਲਣਗੀਆਂ। ਨੇਤਾਵਾਂ ਦੇ ਝੂਠੇ ਭਾਸ਼ਣਾਂ ਤੇ ਬਿਆਨਾਂ ਨਾਲ ਮਾਹੌਲ ਗਰਮਾਇਆ ਹੋਇਆ ਹੈ। ਪਰ ਇਸ ਗਰਮਾਉਂਦੇ ਮਾਹੌਲ 'ਚ ਦੇਸ਼ ਦੀ ਜਨਤਾ ਠੰਡੇ ਦਿਮਾਗ ਤੋਂ ਕੰਮ ਲੈ ਰਹੀ ਹੈ। ਜਿਵੇਂ-ਜਿਵੇਂ ਜ਼ਿਆਦਾਤਰ ਪਾਰਟੀਆਂ ਕੰਮਾਂ ਨੂੰ ਛੱਡ ਕੇ ਧਰਮ ਤੇ ਜਾਤੀਵਾਦ ਵਾਲੇ ਪਾਸੇ ਰੁਖ਼ ਕਰਦੀਆਂ ਜਾ ਰਹੀਆਂ ਹਨ, ਉਥੇ ਹੀ ਵੋਟਰਾਂ ਨੂੰ ਵੀ ਸਮਝ ਆ ਹੀ ਗਈ ਹੈ ਕਿ ਉਨ੍ਹਾਂ ਪਾਰਟੀਆਂ ਦਾ ਸਾਥ ਨਹੀਂ ਦੇਣਾ ਜੋ ਧਰਮ ਦੇ ਨਾਂ 'ਤੇ ਵੋਟਾਂ ਮੰਗਦੀਆਂ ਹਨ। ਵੋਟਰਾਂ ਨੇ ਸਾਫ-ਸਾਫ ਹਦਾਇਤ ਦਿੱਤੀ ਹੈ ਕਿ ਉਹ ਕੰਮ ਦੇ ਜ਼ਰੀਏ ਵੋਟਾਂ ਹਾਸਲ ਕਰਨ ਨਾ ਕੇ ਭੜਕਾਊ ਬਿਆਨ ਦੇ ਕੇ।

ਅਜਿਹੇ 'ਚ ਗੁਜਰਾਤ 'ਚ ਵੋਟਰਾਂ ਨੇ ਪਾਰਟੀਆਂ ਨੂੰ ਗੁੱਸਾ ਦਿਖਾ ਕੇ ਦੱਸ ਦਿੱਤਾ ਹੈ ਕਿ ਇਸ ਵਾਰ ਸੰਭਲ ਕੇ ਰਹੋ। ਗੁਜਰਾਤ ਦੇ ਜੂਨਾਗੜ੍ਹ ਦੇ ਵੋਟਰਾਂ 'ਚ ਭਾਜਪਾ ਦੇ ਨਾਲ-ਨਾਲ ਕਾਂਗਰਸ ਲਈ ਵੀ ਨਰਾਜ਼ਗੀ ਹੈ। ਜੂਨਾਗੜ੍ਹ ਸੀਟ ਨੂੰ ਲੈ ਕੇ ਭਾਜਪਾ ਵੀ ਕਾਫੀ ਚਿੰਤਤ ਹੈ।

ਪਾਰਟੀ ਦੇ ਸੂਤਰਾਂ ਅਨੁਸਾਰ ਇਹ ਉਨ੍ਹਾਂ ਮਹੱਤਵਪੂਰਨ ਸੀਟਾਂ 'ਚੋਂ ਇੱਕ ਹੈ ਜਿਥੇ ਭਾਜਪਾ ਨੂੰ ਕਾਫੀ ਮਿਹਨਤ ਕਰਨੀ ਪੈ ਰਹੀ ਹੈ। ਸਥਾਨਕ 60 ਸਾਲਾ ਆਟੋ ਡਰਾਈਵਰ ਹੁਸੈਨ ਅੰਸਾਰੀ ਨੇ ਸਿੱੱਧਾ-ਸਿੱਧਾ ਮੋਦੀ 'ਤੇ ਵਿਅੰਗ ਕੱਸਿਆ ਹੈ ਤੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਇਥੇ ਜਿੱਤਣਾ ਹੈ ਤਾਂ ਉਨ੍ਹਾਂ ਨੂੰ ਭਾਵਨਾਵਾਂ ਨੂੰ ਭੜਕਾਉਣ ਤੋਂ ਕਿਤੇ ਜ਼ਿਆਦਾ ਕੁਝ ਕਰਕੇ ਦਿਖਾਉਣ ਦੀ ਜ਼ਰੂਰਤ ਹੈ।

ਜੂਨਾਗੜ੍ਹ ਨੂੰ ਅਕਸਰ ਅਜਿਹੇ ਖੇਤਰ ਦੇ ਰੂਪ 'ਚ ਦੇਖਿਆ ਜÎਾਂਦਾ ਹੈ ਜੋ ਸੁਤੰਤਰਤਾ ਦੌਰਾਨ ਪਾਕਿਸਤਾਨ ਨਾਲ ਮਿਲਣ ਦੀ ਕਗਾਰ 'ਤੇ ਸੀ। 

ਅੰਸਾਰੀ ਦਾ ਕਹਿਣਾ ਸੀ ਕਿ, 'ਅੱਜ ਜੂਨਾਗੜ੍ਹ ਨਗਰ ਨਿਗਮ 2014 ਤੋਂ ਭਾਜਪਾ ਦੇ ਅੰਡਰ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਸਦੀ ਹਾਲਤ ਕਿੰਨੀ ਬੁਰੀ ਹੈ। ਅੰਸਾਰੀ ਸਿਰਫ ਇਕੱਲੇ ਨਹੀਂ ਹਨ। ਇੱਕ ਹੋਰ ਡਰਾਈਵਰ ਕਨੂ ਸੋਲੰਕੀ ਨੇ ਕਿਹਾ,'ਇਥੇ ਭਾਜਪਾ ਤੇ ਕਾਂਗਰਸ 'ਚ ਸਖਤ ਮੁਕਾਬਲਾ ਹੈ।

ਦੋਵੇਂ ਹੀ ਦਲਾਂ ਨੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਸਾਲ 2017 'ਚ ਕਾਂਗਰਸ ਨੂੰ ਵੋਟ ਦੇਣ ਵਾਲੇ ਤਲਾਲਾ ਦੇ ਆਮ ਕਿਸਾਨ ਮਹੇਸ਼ ਪਟੇਲ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕਿਸਨੂੰ ਵੋਟ ਦਿੰਦੇ ਹਨ, ਪਰ ਨੇਤਾ ਆਪਣੇ ਵਾਅਦਿਆਂ ਨੂੰ ਭੁੱਲਦੇ ਜਾ ਰਹੇ ਹਨ। ਅਜਿਹੇ 'ਚ ਕਾਂਗਰਸ ਤੇ ਭਾਜਪਾ 'ਚ ਕੀ ਅੰਤਰ ਹੈ। ਸਾਰੇ ਵੋਟਰਾਂ 'ਚ ਪਾਰਟੀਆਂ ਨੂੰ ਲੈ ਕੇ ਕਾਫੀ ਗੁੱਸਾ ਬਣਿਆ ਹੋਇਆ ਹੈ।

ਹੁਣ ਲੋਕਾਂ ਨੂੰ ਵੀ ਸਮਝ ਆ ਗਈ ਹੈ ਕਿ ਉਹ ਅਸਲ 'ਚ ਚਾਹੁੰਦੇ ਕੀ ਹਨ। ਆਮ ਲੋਕਾਂ ਨੂੰ ਇਹ ਗੱਲ ਸਮਝਣ 'ਚ ਦੇਰ ਨਹੀਂ ਲੱਗ ਰਹੀ ਕਿ ਇਹ ਦੋਵੇਂ ਪਾਰਟੀਆਂ ਆਪਣਾ ਆਪਣਾ ਉੱਲੂ ਸਿੱਧਾ ਕਰਨ 'ਚ ਲੱਗੀਆਂ ਹੋਈਆਂ ਹਨ ਤੇ ਇਨ੍ਹਾਂ ਆਪਣਾ ਮਤਲਬ ਕੱਢ ਕੇ ਕਰਨਾ ਕੁਝ ਨਹੀਂ। ਵੋਟਰਾਂ 'ਚ ਸਿਆਸੀ ਪਾਰਟੀਆਂ ਨੂੰ ਲੈ ਕੇ ਕਾਫੀ ਗੁੱਸਾ ਭਰਿਆ ਹੋਇਆ ਹੈ। ਆਮ ਜਨਤਾ ਹੁਣ ਸਮਝਦੀ ਹੈ ਕਿ ਭਾਜਪਾ ਤੇ ਕਾਂਗਰਸ ਦੋਵੇਂ ਹੀ ਧਰਮਾਂ ਨੂੰ ਲੈ ਕੇ ਭਾਸ਼ਣ ਦਿੰਦੇ ਹਨ, ਪਰ ਜਨਤਾ ਦੇ ਹੱਕ 'ਚ ਕੋਈ ਪ੍ਰਚਾਰ ਨਹੀਂ ਕਰਦੇ। ਇਨ੍ਹਾਂ ਦੇ ਵਾਅਦੇ ਸਿਰਫ ਨਾਂ ਦੇ ਹੀ ਵਾਅਦੇ ਹਨ।

ਅੰਸਾਰੀ ਨੇ ਕਿਹਾ ਕਿ ਵੋਟਰਾਂ ਨੂੰ ਵਰਗਲਾਉਣ ਲਈ ਕਿਹਾ ਜਾ ਰਿਹਾ ਹੈ ਕਿ ਜੂਨਾਗੜ੍ਹ ਉਹ ਇਲਾਕਾ ਹੈ ਜੋ ਪਾਕਿਸਤਾਨ ਨਾਲ ਮਿਲਣ ਲਈ ਤਿਆਰ ਸੀ। ਜੂਨਾਗੜ੍ਹ ੇਦੇ ਬਹੁਤ ਸਾਰੇ ਲੋਕ ਕਈ ਸਾਲ ਪਹਿਲਾਂ ਭਾਰਤ ਨਾਲ ਰਹਿਣਾ ਚਾਹੁੰਦੇ ਸਨ। ਪਰ ਸਰਦਾਰ ਪਟੇਲ ਨੇ ਅਜਿਹਾ ਹੋਣ ਨਹੀਂ ਦਿੱਤਾ।

ਪਰ ਅੰਸਾਰੀ ਕਹਿੰਦੇ ਹਨ ਕਿ ਇਹ ਸਭ ਸਿਆਸੀ ਸਟੰਟ ਹਨ ਜੋ ਭਾਜਪਾ ਦੁਆਰਾ ਅਕਸਰ ਅਪਣਾਏ ਜਾਂਦੇ ਰਹਿੰਦੇ ਹਨ। ਪਰ ਲੋਕ ਹੁਣ ਧਰਮ ਦੀਆਂ ਗੱਲਾਂ 'ਤੇ ਨਹੀਂ ਕੰਮਾਂ 'ਤੇ ਯਕੀਨ ਕਰਨ ਲੱਗੇ ਹਨ। ਜਨਤਾ ਤੋਂ ਪੁੱਛੇ ਜਾਣ 'ਤੇ ਇਹੀ ਸਵਾਲ ਸਾਹਮਣੇ ਆਇਆ ਕਿ ਜਨਤਾ ਸਿਰਫ ਧਰਮ ਤੇ ਮੰਦਰ ਦੇ ਨਾਂ 'ਤੇ ਨਹੀਂ ਕੰਮ ਦੇ ਅਧਾਰ 'ਤੇ ਵੋਟਾਂ ਦੇਵੇਗੀ।  ਅੰਸਾਰੀ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਹੁਣ ਕਾਂਗਰਸ ਤੇ ਭਾਜਪਾ ਦੀਆਂ ਵਰਗਲਾਉਣ ਵਾਲੀਆਂ ਨੀਤੀਆਂ ਚੰਗੀਆਂ ਨਹੀਂ ਲੱਗਦੀਆਂ।
-ਐੱਨਡੀ

Comments

Leave a Reply