Sun,Oct 21,2018 | 03:41:07am
HEADLINES:

India

58 ਸਾਂਸਦਾਂ ਤੇ ਵਿਧਾਇਕਾਂ ਖਿਲਾਫ ਦਰਜ ਹਨ ਨਫਰਤ ਫੈਲਾਉਣ ਵਾਲੇ ਭਾਸ਼ਣ ਦੇਣ ਦੇ ਮਾਮਲੇ 

58 ਸਾਂਸਦਾਂ ਤੇ ਵਿਧਾਇਕਾਂ ਖਿਲਾਫ ਦਰਜ ਹਨ ਨਫਰਤ ਫੈਲਾਉਣ ਵਾਲੇ ਭਾਸ਼ਣ ਦੇਣ ਦੇ ਮਾਮਲੇ 

ਨੇਤਾਵਾਂ ਦੀ ਲਗਾਤਾਰ ਜ਼ਹਿਰੀਲੀ ਹੁੰਦੀ ਭਾਸ਼ਾ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। 58 ਸਾਂਸਦਾਂ ਤੇ ਵਿਧਾਇਕਾਂ ਨੇ ਉਮੀਦਵਾਰ ਵੱਜੋਂ ਕੀਤੇ ਗਏ ਆਪਣੇ ਐਲਾਨ 'ਚ ਇਹ ਦੱਸਿਆ ਹੈ ਕਿ ਉਨ੍ਹਾਂ ਖਿਲਾਫ ਨਫਰਤ ਫੈਲਾਉਣ ਵਾਲੇ ਭਾਸ਼ਣ ਦੇਣ ਲਈ ਮਾਮਲੇ ਦਰਜ ਹਨ। ਭਾਜਪਾ ਨੇਤਾਵਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਇਹ ਰਿਪੋਰਟ ਜਾਰੀ ਕੀਤੀ ਹੈ।
 
ਪਿਛਲੇ ਕੁਝ ਸਾਲਾਂ ਵਿੱਚ ਆਪਣੇ ਵਿਰੋਧੀਆਂ ਖਿਲਾਫ ਇਤਰਾਜ਼ਯੋਗ ਬਿਆਨ ਦੇਣਾ, ਜਾਤੀ ਤੇ ਸਮਾਜ ਨੂੰ ਗਲਤ ਗੱਲਾਂ ਕਹਿਣਾ ਰਾਜਨੀਤਕ ਕਲਚਰ ਦਾ ਹਿੱਸਾ ਬਣਦਾ ਗਿਆ ਹੈ। ਇੱਕ ਸਰਵੇ ਮੁਤਾਬਕ, ਮਈ 2014 ਤੋਂ ਲੈ ਕੇ ਹੁਣ ਤੱਕ 44 ਨੇਤਾਵਾਂ ਨੇ 124 ਵਾਰ ਵੀਆਈਪੀ ਹੇਟ ਸਪੀਚ ਦਿੱਤੀ, ਜਦਕਿ ਯੂਪੀਏ-2 ਦੌਰਾਨ ਅਜਿਹੀਆਂ ਗੱਲਾਂ ਸਿਰਫ 21 ਵਾਰ ਹੋਈਆਂ ਸਨ। ਇਸ ਤਰ੍ਹਾਂ ਮੋਦੀ ਸਰਕਾਰ ਦੌਰਾਨ ਵੀਆਈਪੀ ਹੇਟ ਸਪੀਚ ਵਿੱਚ 490 ਫੀਸਦੀ ਦਾ ਵਾਧਾ ਹੋਇਆ ਹੈ।
 
ਮੌਜੂਦਾ ਸਰਕਾਰ ਦੌਰਾਨ ਹੇਟ ਸਪੀਚ ਦੇਣ ਵਾਲਿਆਂ ਵਿੱਚ 90 ਫੀਸਦੀ ਭਾਜਪਾ ਨੇਤਾ ਹਨ। ਧਿਆਨ ਦੇਣ ਯੋਗ ਹੈ ਕਿ ਨੇਤਾਵਾਂ ਦੇ ਬਿਆਨਾਂ ਦਾ ਲੋਕਾਂ 'ਤੇ ਸਿੱਧਾ ਅਸਰ ਪੈਂਦਾ ਹੈ। ਕਈ ਸਥਾਨਾਂ 'ਤੇ ਇਨ੍ਹਾਂ ਦੇ ਭੜਕੀਲੇ ਬਿਆਨਾਂ ਕਾਰਨ ਹਿੰਸਾ ਭੜਕ ਉੱਠਦੀ ਹੈ। ਹਾਲਾਂਕਿ ਨੇਤਾਵਾਂ ਦਾ ਕੁਝ ਨਹੀਂ ਵਿਗੜਦਾ। ਇਸ ਬਾਰੇ ਸਖਤ ਨਿਯਮ ਬਣਾਉਣ ਦਾ ਕੰਮ ਲੋਕ ਨੁਮਾਇੰਦਿਆਂ ਦਾ ਹੈ, ਪਰ ਉਹ ਆਪਣੇ ਹੀ ਖਿਲਾਫ ਨਿਯਮ ਕਿਉਂ ਬਣਾਉਣਗੇ?
 
ਨੇਤਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਿੱਛੇ-ਪਿੱਛੇ ਆਮ ਲੋਕਾਂ ਦੀ ਬੋਲਚਾਲ ਵਿੱਚ ਵੀ ਭੜਕੀਲਾਪਨ ਆ ਜਾਂਦਾ ਹੈ, ਜਿਸ ਨਾਲ ਨਫਰਤ ਫੈਲਦੀ ਹੈ। ਇਸ ਨਾਲ ਲੋਕਤੰਤਰ ਦੀ ਬੁਨਿਆਦ ਕਮਜ਼ੋਰ ਪੈਂਦੀ ਹੈ। ਅਜਿਹੀ ਭਾਸ਼ਾ ਪ੍ਰਤੀ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਸਖਤੀ ਵਰਤਣੀ ਚਾਹੀਦੀ ਹੈ।

 

Comments

Leave a Reply