Sat,Jun 23,2018 | 07:13:55pm
HEADLINES:

India

ਬਾਬਾ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਭਿਆਨਕ ਹਿੰਸਾ, 30 ਮੌਤਾਂ

ਬਾਬਾ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਭਿਆਨਕ ਹਿੰਸਾ, 30 ਮੌਤਾਂ

ਚੰਡੀਗੜ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਸ਼ੁੱਕਰਵਾਰ ਨੂੰ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਗਿਆ। ਬਾਅਦ ਦੁਪਹਿਰ 3 ਵਜੇ ਜਿਵੇਂ ਹੀ ਇਹ ਫੈਸਲਾ ਸੁਣਾਇਆ ਗਿਆ ਤਾਂ ਹਰਿਆਣਾ, ਪੰਜਾਬ ਸਮੇਤ ਪੰਜ ਸੂਬਿਆਂ ਵਿਚ ਹਿੰਸਾ ਭੜਕ ਗਈ।

ਖਬਰਾਂ ਮੁਤਾਬਕ, ਡੇਰਾ ਸੱਚਾ ਸੌਦਾ ਦੀ ਸੰਗਤ ਨੂੰ ਕਾਬੂ ਕਰਨ ਲਈ ਪੁਲਸ ਨੂੰ ਫਾਇਰਿੰਗ ਕਰਨੀ ਪਈ। ਇਸ ਹਿੰਸਾ ਦੌਰਾਨ ਹੁਣ ਤੱਕ 30 ਲੋਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਜਦਕਿ 250 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਭ ਤੋਂ ਜ਼ਿਆਦਾ ਮੌਤਾਂ ਪੰਚਕੂਲਾ ਵਿਚ ਹੋਈਆਂ, ਜਿੱਥੇ ਪਿਛਲੇ ਕੁਝ ਦਿਨਾਂ ਤੋਂ ਡੇਰਾ ਸਮਰਥਕ ਡੇਰਾ ਲਾਈ ਬੈਠੇ ਸਨ। ਇਸ ਤੋਂ ਇਲਾਵਾ 1 ਦੀ ਜਾਨ ਸਿਰਸਾ ਵਿਚ ਗਈ।

ਫੈਸਲੇ ਤੋਂ ਬਾਅਦ ਹਰਿਆਣਾ, ਪੰਜਾਬ, ਦਿੱਲੀ, ਯੂਪੀ ਤੇ ਰਾਜਸਥਾਨ ਵਿਚ ਹਿੰਸਾ ਦੀ ਅੱਗ ਫੈਲਦੀ ਚਲੀ ਗਈ। ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਕਈ ਸਥਾਨਾਂ 'ਤੇ ਗੱਡੀਆਂ ਫੂਕ ਦਿੱਤੀਆਂ, ਕਈ ਸਰਕਾਰੀ ਦਫਤਰਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪੰਚਕੂਲਾ, ਸੰਗਰੂਰ, ਮੋਗਾ, ਬਠਿੰਡਾ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ।

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੇ ਪੁਲਸ ਟ੍ਰੇਨਿੰਗ ਕੈਂਪ ਵਿਚ ਰੱਖਿਆ ਗਿਆ ਹੈ। ਉਨਾਂ ਨੂੰ ਕਿੰਨੇ ਸਾਲ ਦੀ ਸਜਾ ਹੋਣੀ ਹੈ, ਇਸਦਾ ਫੈਸਲਾ 28 ਅਗਸਤ ਨੂੰ ਆਵੇਗਾ। ਡੇਰਾ ਮੁਖੀ 'ਤੇ ਇਕ ਸਾਧਵੀ ਦਾ ਯੌਨ ਸ਼ੋਸ਼ਣ ਕੀਤੇ ਜਾਣ ਦਾ ਦੋਸ਼ ਹੈ।

Comments

Leave a Reply