Wed,Oct 16,2019 | 11:08:45am
HEADLINES:

India

ਬੇਰੁਜ਼ਗਾਰੀ ਨੇ 45 ਸਾਲਾਂ 'ਚ ਧਾਰਿਆ ਸਭ ਤੋਂ ਭਿਆਨਕ ਰੂਪ

ਬੇਰੁਜ਼ਗਾਰੀ ਨੇ 45 ਸਾਲਾਂ 'ਚ ਧਾਰਿਆ ਸਭ ਤੋਂ ਭਿਆਨਕ ਰੂਪ

ਕੇਂਦਰ ਸਰਕਾਰ ਵੱਲੋਂ ਬੇਰੁਜ਼ਗਾਰੀ ਦੇ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਅੰਕੜਾ ਮੰਤਰਾਲਾ ਅਨੁਸਾਰ ਦੇਸ਼ 'ਚ ਸਾਲ 2017-18 ਦੌਰਾਨ ਬੇਰੁਜ਼ਗਾਰੀ ਦੀ ਦਰ 6.1 ਫੀਸਦੀ ਰਹੀ। ਮੰਤਰਾਲਾ ਨੇ ਇਹ ਵੀ ਸਵੀਕਾਰ ਕੀਤਾ ਕਿ ਜਨਵਰੀ 'ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਜੋ ਰਿਪੋਰਟ ਛਪੀ ਸੀ, ਉਹ ਸਹੀ ਸੀ। ਉਸ ਰਿਪੋਰਟ 'ਚ ਕਿਹਾ ਗਿਆ ਸੀ ਕਿ ਦੇਸ਼ 'ਚ 1972-73 ਦੇ ਬਾਅਦ ਬੇਰੁਜ਼ਗਾਰੀ ਦੀ ਦਰ ਆਪਣੇ ਉੱਚ ਪੱਧਰ 'ਤੇ ਪਹੁੰਚ ਗਈ ਹੈ।
 
ਇਨ੍ਹਾਂ ਅੰਕੜਿਆਂ ਤੋਂ ਇੱਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ। ਇਹ ਤਸਵੀਰ ਹੈ ਕਿ ਲੋਕ ਆਪਣੀ ਸਿੱਖਿਆ ਅਨੁਸਾਰ ਬੇਰੁਜ਼ਗਾਰ ਹਨ, ਯਾਨੀ ਜ਼ਿਆਦਾ ਪੜ੍ਹੇ ਲਿਖੇ ਲੋਕਾਂ 'ਚ ਬੇਰੁਜ਼ਗਾਰੀ ਦੀ ਦਰ ਜ਼ਿਆਦਾ ਹੈ। ਇਸ ਗੱਲ ਨੂੰ ਅੰਕੜਿਆਂ ਨਾਲ ਸਮਝੀਏ ਤਾਂ ਸਾਲ 2017 'ਚ ਸ਼ਹਿਰਾਂ 'ਚ ਅਨਪੜ੍ਹ ਲੋਕਾਂ ਵਿਚਾਲੇ ਬੇਰੁਜ਼ਗਾਰੀ ਦੀ ਦਰ 2.1 ਫੀਸਦੀ ਸੀ, ਉਥੇ ਹੀ ਸੈਕੰਡਰੀ ਜਾਂ ਇਸ ਤੋਂ ਜ਼ਿਆਦਾ ਸਿੱਖਿਆ ਪ੍ਰਾਪਤ ਲੋਕਾਂ 'ਚ ਇਹ ਦਰ ਵਧ ਕੇ 9.2 ਫੀਸਦੀ ਸੀ।
 
ਸ਼ਹਿਰ 'ਚ 0.8 ਫੀਸਦੀ ਅਨਪੜ੍ਹ ਮਹਿਲਾਵਾਂ ਹੀ ਬੇਰੁਜ਼ਗਾਰ ਸਨ, ਜਦੋਂਕਿ ਸ਼ਹਿਰਾਂ 'ਚ ਹੀ ਸੈਕੰਡਰੀ ਜਾਂ ਇਸ ਤੋਂ ਜ਼ਿਆਦਾ ਪੜ੍ਹੀਆਂ ਲਿਖੀਆਂ ਮਹਿਲਾਵਾਂ 'ਚ ਬੇਰੁਜ਼ਗਾਰੀ ਦੀ ਦਰ ਲਗਭਗ 20 ਫੀਸਦੀ ਸੀ। ਰੁਜ਼ਗਾਰ ਨਾ ਮਿਲ ਪਾਉਣ ਦਾ ਇਹ ਅੰਤਰ ਸ਼ਹਿਰੀ ਪੜ੍ਹੀਆਂ ਲਿਖੀਆਂ ਮਹਿਲਾਵਾਂ ਤੇ ਪੇਂਡੂ ਅਨਪੜ੍ਹ ਮਹਿਲਾਵਾਂ ਵਿੱਚ ਕਿਤੇ ਜ਼ਿਆਦਾ ਸੀ।
 
ਰਾਸ਼ਟਰੀ ਸਾਂਖਿਅਕੀ ਦਫਤਰ (ਐੱਨਐੱਸਓ) ਵੱਲੋਂ ਪੀਰੀਆਡਰਿਕ ਲੇਬਰ ਫੋਰਸ ਸਰਵੇ ਰਿਪੋਰਟ ਜਾਰੀ ਕੀਤੀ ਗਈ। ਇਸ 'ਚ ਦੱਸਿਆ ਗਿਆ ਕਿ ਸ਼ਹਿਰੀ ਮਹਿਲਾਵਾਂ 'ਚ ਬੇਰੁਜ਼ਗਾਰੀ ਦੀ ਦਰ 4 ਫੀਸਦੀ ਵਧੀ ਹੈ। ਇਸ 'ਚ ਮਿਡਲ ਸਕੂਲ ਤੱਕ ਸਿੱਖਿਆ ਹਾਸਲ ਕਰਨ ਵਾਲੀਆਂ ਤੇ ਸੈਕੰਡਰੀ ਜਾਂ ਇਸ ਤੋਂ ਜ਼ਿਆਦਾ ਸਿੱਖਿਆ ਹਾਸਲ ਕਰਨ ਵਾਲੀਆਂ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਪੇਂਡੂ ਇਲਾਕਿਆਂ 'ਚ ਵੀ ਬੇਰੁਜ਼ਗਾਰੀ ਦਾ ਪੈਟਰਨ ਲਗਭਗ ਇਹੀ ਸੀ।
 
ਇਨ੍ਹਾਂ ਅੰਕੜਿਆਂ ਨਾਲ ਜੋ ਇੱਕ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਬੇਰੁਜ਼ਗਾਰੀ ਨਾ ਸਿਰਫ ਸਿੱਖਿਆ ਦੇ ਪੱਧਰ ਦੇ ਅਧਾਰ 'ਤੇ ਵਧੀ ਹੈ, ਸਗੋਂ ਇਹ ਸਮੇਂ ਨਾਲ ਵੀ ਵਧੀ ਹੈ। ਐੱਨਐੱਸਓ ਦੇ ਅੰਕੜਿਆਂ 'ਚ ਇਹ 2004-05, 2009-10 ਤੇ 2011-12 ਦੇ ਅੰਕੜਿਆਂ ਦੇ ਬਾਰੇ ਵੀ ਦੱਸਿਆ ਗਿਆ। ਹਾਲਾਂਕਿ ਇਸ 'ਚ ਕਿਹਾ ਗਿਆ ਹੈ ਕਿ ਪਿਛਲੇ ਅੰਕੜਿਆਂ ਦੀ ਤੁਲਨਾ 2017-18 ਦੇ ਅੰਕੜਿਆਂ ਨਾਲ ਨਹੀਂ ਕੀਤੀ ਜਾ ਸਕਦੀ। ਇਸਦੇ ਪਿੱਛੇ ਨਵੇਂ ਬੇਰੁਜ਼ਗਾਰੀ ਦੀ ਦਰ ਦੀ ਗਣਨਾ ਕਰਨ ਦੇ ਤਰੀਕਿਆਂ 'ਚ ਬਦਲਾਅ ਦਾ ਹਵਾਲਾ ਦਿੱਤਾ ਗਿਆ।
 
ਅੰਕੜਿਆਂ ਦੇ ਅਧਾਰ 'ਤੇ ਸ਼ਹਿਰਾਂ 'ਚ ਪੜ੍ਹੇ ਲਿਖੇ ਲੋਕਾਂ 'ਚ ਬੇਰੁਜ਼ਗਾਰੀ ਦੀ ਦਰ 1.7 ਫੀਸਦੀ ਸੀ, ਉਥੇ ਹੀ ਸੈਕੰਡਰੀ ਜਾਂ ਇਸ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕਾਂ 'ਚ ਇਹ ਦਰ 10.5 ਫੀਸਦੀ ਸੀ। ਉਥੇ ਹੀ ਮਿਡਲ ਸਕੂਲ ਤੱਕ ਪੜ੍ਹੇ 5.7 ਫੀਸਦੀ ਲੋਕ ਬੇਰੁਜ਼ਗਾਰ ਸਨ। ਟਾਈਮਸ ਆਫ ਇੰਡੀਆ ਦੀ ਖਬਰ ਮੁਤਾਬਿਕ ਸੈਂਟਰ ਫਾਰ ਮਾਨੀਟਰਿੰਗ ਇਕੋਨਾਮੀ ਦੇ ਸੀਈਓ ਮਹੇਸ਼ ਵਿਆਸ ਨੇ ਕਿਹਾ, ਇੱਕ ਪੀੜ੍ਹੀ ਪਹਿਲਾਂ ਸੰਗਠਿਤ ਖੇਤਰ 'ਚ ਬਿਨਾਂ ਗ੍ਰੈਜੂਏਸ਼ਨ ਦੇ ਨੌਕਰੀ ਮਿਲਣਾ ਮੁਸ਼ਕਲ ਸੀ। ਅੱਜ ਸੰਗਠਿਤ ਸੈਕਟਰ 'ਚ ਨੌਕਰੀ ਦੀ ਯੋਗਤਾ ਘੱਟ ਹੋਈ ਹੈ।

Comments

Leave a Reply