Mon,Jan 21,2019 | 02:17:13pm
HEADLINES:

India

ਮੰਤਰਾਂ ਨਾਲ ਕੈਂਸਰ, ਬਲੱਡ ਪ੍ਰੈਸ਼ਰ ਤੇ ਡਿਪ੍ਰੈਸ਼ਨ ਦਾ ਇਲਾਜ ਕਰੇਗੀ ਸਰਕਾਰ!

ਮੰਤਰਾਂ ਨਾਲ ਕੈਂਸਰ, ਬਲੱਡ ਪ੍ਰੈਸ਼ਰ ਤੇ ਡਿਪ੍ਰੈਸ਼ਨ ਦਾ ਇਲਾਜ ਕਰੇਗੀ ਸਰਕਾਰ!

ਜੇਕਰ ਕੋਈ ਕੈਂਸਰ, ਬਲੱਡ ਪ੍ਰੈਸ਼ਰ, ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੋ ਜਾਵੇ ਤਾਂ ਉਸਨੂੰ ਹਸਪਤਾਲ ਜਾਣਾ ਚਾਹੀਦਾ ਹੈ ਜਾਂ ਮੰਤਰ ਸੁਣਨ ਜਾਣਾ ਚਾਹੀਦਾ ਹੈ? ਸਾਫ ਗੱਲ ਹੈ ਕਿ ਬਿਮਾਰ ਵਿਅਕਤੀ ਨੂੰ ਹਸਪਤਾਲ ਵਿੱਚ ਡਾਕਟਰ ਤੋਂ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ, ਪਰ ਰਾਜਸਥਾਨ ਦੀ ਭਾਜਪਾ ਸਰਕਾਰ ਨੇ ਅਜਿਹੇ ਲੋਕਾਂ ਲਈ ਨਵਾਂ ਠਿਕਾਣਾ ਤਿਆਰ ਕੀਤਾ ਹੈ, ਜਿੱਥੇ ਸੰਸਕ੍ਰਿਤੀ ਦੇ ਮੰਤਰਾਂ ਨਾਲ ਇਲਾਜ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਸਬੰਧ 'ਚ 'ਦ ਵਾਇਰ' ਦੀ ਇੱਕ ਖਬਰ ਮੁਤਾਬਕ, ਸੂਬੇ ਦੀ ਵਸੁੰਧਰਾ ਰਾਜੇ ਸਰਕਾਰ ਨੇ ਜੈਪੁਰ ਦੀ ਜਗਦਗੁਰੂ ਰਾਮਾਨੰਦਾਚਾਰਯ ਰਾਜਸਥਾਨ ਸੰਸਕ੍ਰਿਤੀ ਯੂਨੀਵਰਸਿਟੀ ਵਿੱਚ 22 ਕਰੋੜ ਰੁਪਏ ਦੀ ਲਾਗਤ ਨਾਲ 'ਰਾਜਸਥਾਨ ਮੰਤਰ ਪ੍ਰਤੀਸ਼ਠਾਨ' ਦੀ ਸਥਾਪਨਾ ਕੀਤੀ ਹੈ। ਬੀਤੇ 24 ਸਤੰਬਰ ਨੂੰ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਤੇ ਸੂਬੇ ਦੀ ਸੰਸਕ੍ਰਿਤ ਸਿੱਖਿਆ ਮੰਤਰੀ ਕਿਰਣ ਮਹੇਸ਼ਵਰੀ ਨੇ ਇਸਦਾ ਉਦਘਾਟਨ ਕੀਤਾ।

ਇਸ ਸੰਸਥਾਨ ਦੇ ਕਾਰਜਕਾਰੀ ਡਾਇਰੈਕਟਰ ਡਾ. ਨਾਰਾਇਣ ਹੋਸਮਨੇ ਮੁਤਾਬਕ, ਇਸ ਵਿੱਚ ਮੰਤਰ ਇਲਾਜ ਪ੍ਰਣਾਲੀ ਨਾਲ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਵੇ। 

ਉਹ ਕਹਿੰਦੇ ਹਨ, ''ਸਦੀਆਂ ਤੋਂ ਵੇਦ ਮੰਤਰਾਂ ਨੂੰ ਪੜ੍ਹਨ ਦੀ ਵਿਸ਼ੇਸ਼ ਪ੍ਰਕਿਰਿਆ ਹੈ। ਇਨ੍ਹਾਂ ਮੰਤਰਾਂ 'ਤੇ ਵਿਗਿਆਨਕ ਕੰਮ ਹੋਣ ਦੀ ਜ਼ਰੂਰਤ ਹੈ। ਪ੍ਰਤੀਸ਼ਠਾਨ ਵਿੱਚ ਡਿਪ੍ਰੈਸ਼ਨ ਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੇ ਨਾਲ-ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਮੰਤਰਾਂ ਨਾਲ ਕੀਤਾ ਜਾਵੇਗਾ।''

ਦੂਜੇ ਪਾਸੇ ਸੰਸਕ੍ਰਿਤ ਸਿੱਖਿਆ ਮੰਤਰੀ ਕਿਰਣ ਮਹੇਸ਼ਵਰੀ ਨੇ ਮੰਤਰਾਂ ਨਾਲ ਬਿਮਾਰੀਆਂ ਦਾ ਇਲਾਜ ਕੀਤੇ ਜਾਣ ਦੀ ਗੱਲ 'ਤੇ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੰਤਰਾਂ ਵਿੱਚ ਬਹੁਤ ਸ਼ਕਤੀ ਹੈ। ਵਿਗਿਆਨ ਵੀ ਇਸਨੂੰ ਮੰਨ ਚੁੱਕਾ ਹੈ। ਮੰਤਰ ਇਲਾਜ ਪ੍ਰਣਾਲੀ ਨਾਲ ਬਿਮਾਰੀਆਂ ਦਾ ਇਲਾਜ ਸੰਭਵ ਹੈ।

ਦੂਜੇ ਪਾਸੇ ਭਾਜਪਾ ਸਰਕਾਰ ਦੇ ਇਲਾਜ ਸਬੰਧੀ ਇਸ ਅਜੀਬ ਢੰਗ ਤੋਂ ਡਾਕਟਰ ਸਹਿਮਤ ਨਹੀਂ ਹਨ। ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਡਾ. ਨਰਪਤ ਸਿੰਘ ਸ਼ੇਖਾਵਤ ਕਹਿੰਦੇ ਹਨ, ''ਮੰਤਰਾਂ ਨਾਲ ਬਿਮਾਰ ਆਦਮੀ ਦੇ ਇਲਾਜ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਬਿਮਾਰੀ ਦਵਾਈ ਲੈਣ ਨਾਲ ਠੀਕ ਹੁੰਦੀ ਹੈ, ਨਾ ਕਿ ਮੰਤਰ ਸੁਣਨ ਨਾਲ। ਮੰਤਰਾਂ ਨਾਲ ਬਿਮਾਰੀ ਕਿਵੇਂ ਠੀਕ ਹੋਵੇਗੀ, ਇਹ ਮੇਰੇ ਲਈ ਹੈਰਾਨੀ ਦਾ ਵਿਸ਼ਾ ਹੈ।''

ਇਸੇ ਹਸਪਤਾਲ ਦੇ ਸਾਬਕਾ ਸੁਪਰਿਟੈਂਡੇਂਟ ਡਾ. ਵਰਿੰਦਰ ਸਿੰਘ ਨੂੰ ਵੀ ਇਲਾਜ ਦੇ ਇਸ ਢੰਗ 'ਤੇ ਭਰੋਸਾ ਨਹੀਂ ਹੈ। ਉਹ ਕਹਿੰਦੇ ਹਨ, ''ਮਨੋਵਿਗਿਆਨਕ ਬਿਮਾਰੀਆਂ ਵਿੱਚ ਤਾਂ ਮੰਤਰ ਵਰਗੀਆਂ ਚੀਜਾਂ ਫਿਰ ਵੀ ਲਾਭਦਾਇਕ ਸਾਬਿਤ ਹੋ ਸਕਦੀਆਂ ਹਨ, ਪਰ ਆਰਗੈਨਿਕ ਬਿਮਾਰੀਆਂ ਵਿੱਚ ਇਹ ਪੂਰੀ ਤਰ੍ਹਾਂ ਨਾਲ ਬੇਅਸਰ ਸਾਬਿਤ ਹੋਵੇਗੀ। ਇਸ ਤਰ੍ਹਾਂ ਨਾਲ ਸਿੱਧੇ ਇਲਾਜ ਦਾ ਦਾਅਵਾ ਕਰਨ ਦੀ ਜਗ੍ਹਾ ਰਿਸਰਚ ਟ੍ਰਾਇਲ ਕਰਨਾ ਚਾਹੀਦਾ ਹੈ, ਤਾਂਕਿ ਅਸੀਂ ਵੀ ਦੇਖੀਏ ਕਿ ਮੰਤਰਾਂ ਨਾਲ ਕਿਵੇਂ ਬਿਮਾਰੀ ਠੀਕ ਹੁੰਦੀ ਹੈ।''

ਵਸੁੰਧਰਾ ਰਾਜੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮੰਤਰ ਸੰਸਥਾਨ ਵਿੱਚ ਕਿੰਨਾ ਰਿਸਰਚ ਹੋਵੇਗਾ, ਇਸ 'ਤੇ ਸਥਿਤੀ ਸਾਫ ਨਹੀਂ ਹੈ। 22 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਸੰਸਥਾਨ ਦੀ ਬਿਲਡਿੰਗ ਤੇ ਓਪਨ ਥਿਏਟਰ ਦਾ ਸਰਕਾਰ ਨੇ ਉਦਘਾਟਨ ਤਾਂ ਕਰ ਦਿੱਤਾ ਹੈ, ਪਰ ਫਿਲਹਾਲ ਇਹ ਰਿਸਰਚ ਕਰਨ ਲਈ ਨਾ ਤਾਂ ਕੋਈ ਟੀਚਰ ਹੈ ਅਤੇ ਨਾ ਹੀ ਵਿਦਿਆਰਥੀ। ਯੂਨੀਵਰਸਿਟੀ ਨੇ ਵੇਦ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਨਾਰਾਇਣ ਹੋਸਮਨੇ ਨੂੰ ਇਸਦਾ ਕਾਰਜਕਾਰੀ ਡਾਇਰੈਕਟਰ ਬਣਾਇਆ ਗਿਆ ਹੈ।

Comments

Leave a Reply