Wed,Mar 27,2019 | 12:46:28am
HEADLINES:

India

ਭੀਮਾ ਕੋਰੇਗਾਓਂ : ਲੱਖਾਂ ਲੋਕ ਪਹੁੰਚੇ, 5000 ਸੁਰੱਖਿਆ ਮੁਲਾਜ਼ਮ ਤੈਨਾਤ, ਇੰਟਰਨੈੱਟ ਸੇਵਾ ਬੰਦ

ਭੀਮਾ ਕੋਰੇਗਾਓਂ : ਲੱਖਾਂ ਲੋਕ ਪਹੁੰਚੇ, 5000 ਸੁਰੱਖਿਆ ਮੁਲਾਜ਼ਮ ਤੈਨਾਤ, ਇੰਟਰਨੈੱਟ ਸੇਵਾ ਬੰਦ

ਅੱਜ ਦੇ ਦਿਨ ਹੀ (1 ਜਨਵਰੀ 1818) 500 ਮਹਾਰਾਂ ਦੀ ਫੌਜ ਨੇ 28,000 ਦੀ ਪੇਸ਼ਵਾ ਫੌਜ ਨੂੰ ਭੀਮਾ ਕੋਰੇਗਾਓਂ (ਮਹਾਰਾਸ਼ਟਰ) ਵਿਖੇ ਹੋਏ ਯੁੱਧ 'ਚ ਹਰਾ ਕੇ ਇਤਿਹਾਸ ਰਚਿਆ ਸੀ। ਇਸ ਇਤਿਹਾਸਕ ਜਿੱਤ ਦੇ 200 ਸਾਲ ਪੂਰੇ ਹੋਣ 'ਤੇ ਅੱਜ 1 ਜਨਵਰੀ ਨੂੰ ਭੀਮਾ ਕੋਰੇਗਾਓਂ 'ਚ ਲੱਖਾਂ ਲੋਕ ਇਕੱਠੇ ਹੋਏ। ਪਿਛਲੇ ਸਾਲ ਇੱਥੇ ਹਿੰਦੂ ਸੰਗਠਨਾਂ ਦੇ ਕੁਝ ਲੋਕਾਂ ਵੱਲੋਂ ਬਹੁਜਨ ਸਮਾਜ ਦੇ ਲੋਕਾਂ 'ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਕਾਰਨ ਦੇਸ਼ ਭਰ ਵਿੱਚ ਭਾਰੀ ਹੰਗਾਮਾ ਹੋਇਆ ਸੀ। ਇਸ ਹਿੰਸਾ ਦੌਰਾਨ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਸੀ। ਕਈ ਦੁਕਾਨਾਂ-ਮਕਾਨਾਂ ਵਿੱਚ ਭੰਨਤੋੜ ਕੀਤੀ ਗਈ ਸੀ। ਇਸ ਹਿੰਸਾ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ, ਜਦਕਿ ਕਈ ਲੋਕ ਜ਼ਖਮੀ ਹੋ ਗਏ ਸਨ।

ਭੀਮਾ ਕੋਰੇਗਾਓਂ 'ਚ ਮਹਾਰ ਫੌਜ ਦੀ ਜਿੱਤ ਦੀ ਵਰ੍ਹੇਗੰਢ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। 1 ਜਨਵਰੀ ਨੂੰ ਇੱਥੇ ਲੱਖਾਂ ਲੋਕ ਪਹੁੰਚ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਇੱਥੇ 10 ਲੱਖ ਲੋਕਾਂ ਦੇ ਪਹੁੰਚਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। 

ਦੂਜੇ ਪਾਸੇ ਪਿਛਲੇ ਸਾਲ ਹੋਈ ਹਿੰਸਾ ਨੂੰ ਦੇਖਦੇ ਹੋਏ ਇੱਥੇ 5000 ਸੁਰੱਖਿਆ ਮੁਲਾਜ਼ਮ ਤੈਨਾਤ ਕਰ ਦਿੱਤੇ ਗਏ ਹਨ। ਖੇਤਰ ਵਿੱਚ ਡ੍ਰੋਨ, ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਨਾਲ ਹੀ ਸੰਵੇਦਨਸ਼ੀਲ ਇਲਾਕਿਆਂ 'ਚ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ।

Comments

Leave a Reply