Tue,Oct 16,2018 | 07:50:52am
HEADLINES:

India

ਪਬਲਿਕ ਪਲੇਸ 'ਤੇ ਫੋਨ 'ਤੇ ਐੱਸਸੀ-ਐੱਸਟੀ ਖਿਲਾਫ ਜਾਤੀਵਾਦੀ ਟਿੱਪਣੀ ਅਪਰਾਧ : ਸੁਪਰੀਮ ਕੋਰਟ

ਪਬਲਿਕ ਪਲੇਸ 'ਤੇ ਫੋਨ 'ਤੇ ਐੱਸਸੀ-ਐੱਸਟੀ ਖਿਲਾਫ ਜਾਤੀਵਾਦੀ ਟਿੱਪਣੀ ਅਪਰਾਧ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਵਿਵਸਥਾ ਦਿੱਤੀ ਹੈ ਕਿ ਪਬਲਿਕ ਪਲੇਸ 'ਤੇ ਫੋਨ 'ਤੇ ਅਨੁਸੂਚਿਤ ਜਾਤੀ (ਐੱਸਸੀ) ਤੇ ਅਨੁਸੂਚਿਤ ਜਨਜਾਤੀ (ਐਸੱਟੀ) ਸ਼੍ਰੇਣੀ ਖਿਲਾਫ ਜਾਤੀਵਾਦੀ ਟਿੱਪਣੀ ਕਰਨਾ ਅਪਰਾਧ ਹੈ। ਇਸਦੇ ਲਈ ਜ਼ਿਆਦਾ ਤੋਂ ਜ਼ਿਆਦਾ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
 
ਸੁਪਰੀਮ ਕੋਰਟ ਨੇ ਇੱਕ ਵਿਅਕਤੀ ਖਿਲਾਫ ਦਾਖਲ ਮਾਮਲੇ ਦੀ ਅਪਰਾਧਿਕ ਸੁਣਵਾਈ 'ਤੇ ਰੋਕ ਲਗਾਉਣ ਅਤੇ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਵਿਅਕਤੀ 'ਤੇ ਫੋਨ 'ਤੇ ਗੱਲ ਕਰਦੇ ਸਮੇਂ ਅਨੁਸੂਚਿਤ ਜਾਤੀ-ਜਨਜਾਤੀ ਸ਼੍ਰੇਣੀ ਦੀ ਇਕ ਮਹਿਲਾ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ ਹਨ।
 
ਜੱਜ ਦਵਯ ਜੀ ਚੇਲਾਮੇਸ਼ਵਰ ਤੇ ਐੱਸ ਅਬਦੁਲ ਨਜ਼ੀਰ ਦੀ ਬੈਂਚ ਨੇ ਇਲਾਹਾਬਾਦ ਹਾਈਕੋਰਟ ਦੇ 17 ਅਗਸਤ ਦੇ ਫੈਸਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਵਿਅਕਤੀ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸਨੇ ਆਪਣੇ ਖਿਲਾਫ ਇੱਕ ਮਹਿਲਾ ਵਲੋਂ ਦਰਜ ਕਰਵਾਈ ਗਈ ਐੱਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
 
ਬੈਂਚ ਨੇ ਇਹ ਕਹਿੰਦੇ ਹੋਏ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਕਿ ਉਸਨੂੰ ਮਾਮਲੇ ਦੀ ਸੁਣਵਾਈ ਦੌਰਾਨ ਇਹ ਸਾਬਿਤ ਕਰਨਾ ਹੋਵੇਗਾ ਕਿ ਉਸਨੇ ਮਹਿਲਾ ਨਾਲ ਪਬਲਿਕ ਪਲੇਸ 'ਤੇ ਗੱਲ ਨਹੀਂ ਕੀਤੀ ਸੀ। ਦੋਸ਼ੀ ਵਲੋਂ ਵਕੀਲ ਵਿਵੇਕ ਵਿਸ਼ਨੋਈ ਨੇ ਕਿਹਾ ਕਿ ਮਹਿਲਾ ਅਤੇ ਉਨ੍ਹਾਂ ਦੇ ਮੁਵੱਕਿਲ ਨੇ ਜਦੋਂ ਗੱਲ ਕੀਤੀ ਤਾਂ ਦੋਵੇਂ ਅਲੱਗ-ਅਲੱਗ ਸ਼ਹਿਰਾਂ ਵਿਚ ਸਨ। ਉਨ੍ਹਾਂ ਕਿਹਾ ਕਿ ਇਸ ਕਾਰਨ ਇਹ ਨਹੀਂ ਕਿਹਾ ਜਾ ਸਕਦਾ ਕਿ ਦੋਸ਼ੀ ਉਸ ਸਮੇਂ ਪਬਲਿਕ ਪਲੇਸ 'ਤੇ ਸੀ।

 

Comments

Leave a Reply