Wed,Jun 03,2020 | 09:33:58pm
HEADLINES:

India

ਰੋਹਿਤ ਵੇਮੂਲਾ ਤੇ ਪਾਇਲ ਤਾੜਵੀ ਦੀਆਂ ਮਾਂਵਾਂ ਨੇ ਕਿਹਾ-ਕੈਂਪਸ 'ਚ ਜਾਤੀ ਭੇਦਭਾਵ ਖਤਮ ਹੋਵੇ

ਰੋਹਿਤ ਵੇਮੂਲਾ ਤੇ ਪਾਇਲ ਤਾੜਵੀ ਦੀਆਂ ਮਾਂਵਾਂ ਨੇ ਕਿਹਾ-ਕੈਂਪਸ 'ਚ ਜਾਤੀ ਭੇਦਭਾਵ ਖਤਮ ਹੋਵੇ

ਸਾਲ 2016 ਵਿੱਚ ਵਿਵਸਥਾ ਹੱਥੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੇ ਹੈਦਰਾਬਾਦ ਯੂਨੀਵਰਸਿਟੀ ਦੇ ਪੀਐੱਚਡੀ ਸਕਾਲਰ ਰੋਹਿਤ ਵੇਮੂਲਾ ਦੀ ਮਾਂ ਅਤੇ ਜਾਤੀ ਭੇਦਭਾਵ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਪਾਇਲ ਤਾੜਵੀ ਦੀ ਮਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ| ਇਸ ਪਟੀਸ਼ਨ ਵਿੱਚ ਉਨ੍ਹਾਂ ਨੇ ਸਿੱਖਿਆ ਸੰਸਥਾਨਾਂ ਵਿੱਚ ਹੋਣ ਵਾਲੇ ਜਾਤੀ ਭੇਦਭਾਵ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ|

ਰੋਹਿਤ ਵੇਮੂਲਾ ਦੀ ਮਾਂ ਰਾਧਿਕਾ ਵੇਮੂਲਾ ਤੇ ਪਾਇਲ ਤਾੜਵੀ ਦੀ ਮਾਂ ਅਬੇਦਾ ਸਲੀਮ ਤਾੜਵੀ ਨੇ ਪਟੀਸ਼ਨ ਵਿੱਚ ਯੂਜੀਸੀ 2012 ਦੇ ਰੇਗੂਲੇਸ਼ਨ ਦੀ ਸਖਤੀ ਨਾਲ ਪਾਲਣਾ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਵਿੱਚ ਇਸ ਤਰ੍ਹਾਂ ਦੇ ਜਾਤੀ ਭੇਦਭਾਵ 'ਤੇ ਪਾਬੰਦੀ ਹੈ|

ਰੋਹਿਤ ਵੇਮੂਲਾ ਅਨੁਸੂਚਿਤ ਜਾਤੀ ਨਾਲ ਸਬੰਧਤ ਸਨ, ਜਿਨ੍ਹਾਂ ਨੇ 17 ਜਨਵਰੀ 2016 ਨੂੰ ਹੈਦਰਾਬਾਦ ਯੂਨੀਵਰਸਿਟੀ ਦੇ ਕੈਂਪਸ ਵਿੱਚ ਵਿਵਸਥਾ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਸੀ| ਉਸ ਸਮੇਂ ਦੋਸ਼ ਲੱਗੇ ਸਨ ਕਿ ਵੇਮੂਲਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਵੇਮੂਲਾ ਨੇ ਇਹ ਕਦਮ ਚੁੱਕਿਆ|

ਇਸੇ ਤਰ੍ਹਾਂ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਪਾਇਲ ਤਾੜਵੀ ਨੇ ਖੁਦਕੁਸ਼ੀ ਕਰ ਲਈ ਸੀ| ਨੈਸ਼ਨਲ ਮੈਡੀਕਲ ਕਾਲਜ ਮਹਾਰਾਸ਼ਟਰ ਵਿੱਚ ਪੜ੍ਹਨ ਵਾਲੀ ਪਾਇਲ ਤਾੜਵੀ ਨੇ ਇਸੇ ਸਾਲ ਖੁਦਕੁਸ਼ੀ ਕਰ ਲਈ ਸੀ| ਆਪਣੇ ਸੁਸਾਇਡ ਨੋਟ ਵਿੱਚ ਉਸਨੇ 3 ਸੀਨੀਅਰ ਵਿਦਿਆਰਥਣਾ 'ਤੇ ਜਾਤੀ ਆਧਾਰਿਤ ਭੇਦਭਾਵ ਤੇ ਟਿੱਪਣੀਆਂ ਕਰਨ ਦੇ ਦੋਸ਼ ਲਗਾਏ ਸਨ|

Comments

Leave a Reply