Mon,Jan 21,2019 | 02:16:56pm
HEADLINES:

India

ਭੀਮਾ ਕੋਰੇਗਾਓਂ : 1 ਸਾਲ ਬਾਅਦ ਫਿਰ ਇਕੱਠੇ ਹੋਣਗੇ ਲੱਖਾਂ ਬਹੁਜਨ, ਫੋਰਸ ਤੈਨਾਤ

ਭੀਮਾ ਕੋਰੇਗਾਓਂ : 1 ਸਾਲ ਬਾਅਦ ਫਿਰ ਇਕੱਠੇ ਹੋਣਗੇ ਲੱਖਾਂ ਬਹੁਜਨ, ਫੋਰਸ ਤੈਨਾਤ

ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਵਿੱਚ ਅਗਲੇ ਸਾਲ ਦੀ ਪਹਿਲੀ ਤਾਰੀਖ, ਮਤਲਬ 1 ਜਨਵਰੀ ਨੂੰ ਇੱਕ ਵਾਰ ਫਿਰ ਬਹੁਜਨ ਸਮਾਜ ਦੇ ਲੱਖਾਂ ਲੋਕ ਇਕੱਠੇ ਹੋਣਗੇ। 500 ਮਹਾਰਾਂ ਦੀ ਫੌਜ ਵੱਲੋਂ 25 ਹਜ਼ਾਰ ਦੀ ਪੇਸ਼ਵਾ ਫੌਜ 'ਤੇ ਜਿੱਤ ਦੀ ਵਰ੍ਹੇਗੰਢ 'ਤੇ ਹਾਰ ਸਾਲ ਲੋਕ ਇੱਥੇ ਪਹੁੰਚਦੇ ਹਨ।

ਹਾਲਾਂਕਿ ਪਿਛਲੇ ਸਾਲ ਇਸ ਜਿੱਤ ਦੀ 200ਵੀਂ ਵਰ੍ਹੇਗੰਢ ਦੇ ਮੌਕੇ ਇੱਥੇ ਇਕੱਠੇ ਹੋਏ ਬਹੁਜਨ ਸਮਾਜ ਦੇ ਲੋਕਾਂ 'ਤੇ ਹਿੰਦੂ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਸੀ।

1 ਜਨਵਰੀ ਨੂੰ ਇੱਕ ਵਾਰ ਫਿਰ ਇੱਥੇ ਬਹੁਜਨ ਸਮਾਜ ਦੇ ਲੋਕ ਇਕੱਠੇ ਹੋਣਗੇ, ਜਿਸਨੂੰ ਦੇਖਦੇ ਹੋਏ ਇੱਥੇ 5 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ ਤੈਨਾਤ ਕਰ ਦਿੱਤੇ ਗਏ ਹਨ। ਪਿਛਲੇ ਸਾਲ ਹੋਈ ਹਿੰਸਾ ਤੋਂ ਬਾਅਦ ਇਹ ਸਥਾਨ ਦੇਸ਼ ਭਰ ਵਿੱਚ ਚਰਚਾ 'ਚ ਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਇੱਥੇ ਭੀੜ ਹੋਰ ਵੀ ਜ਼ਿਆਦਾ ਰਹੇਗੀ।

Comments

Leave a Reply