Tue,Oct 16,2018 | 07:50:50am
HEADLINES:

India

ਦਲਿਤ ਲਾੜਾ ਘੋੜੀ ਚੜਿਆ ਤਾਂ ਉੱਚੀ ਜਾਤੀਆਂ ਨੇ ਕੀਤਾ ਵਿਰੋਧ

ਦਲਿਤ ਲਾੜਾ ਘੋੜੀ ਚੜਿਆ ਤਾਂ ਉੱਚੀ ਜਾਤੀਆਂ ਨੇ ਕੀਤਾ ਵਿਰੋਧ

ਰਾਜਸਥਾਨ ਸੂਬੇ 'ਚ ਜਾਤੀਵਾਦੀ ਵਿਵਸਥਾ ਤਹਿਤ ਦਲਿਤਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਹੈ। ਇਨਾਂ ਦਲਿਤਾਂ 'ਤੇ ਪਰੰਪਰਾ ਦੇ ਨਾਂ 'ਤੇ ਕਈ ਜਾਤੀਵਾਦੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇੱਥੇ ਤੱਕ ਕਿ ਵਿਆਹ ਵੇਲੇ ਦਲਿਤ ਲਾੜਿਆਂ ਨੂੰ ਘੋੜੀ 'ਤੇ ਵੀ ਬੈਠਣ ਨਹੀਂ ਦਿੱਤਾ ਜਾਂਦਾ।

ਅਜਮੇਰ ਦੇ ਅਰਈ ਪਿੰਡ ਦੀ ਕਹਾਣੀ ਵੀ ਇਸੇ ਤਰਾਂ ਦੀ ਹੈ। ਇੱਥੇ ਕੋਈ ਦਲਿਤ ਲਾੜਾ ਘੋੜੀ 'ਤੇ ਬੈਠ ਕੇ ਵਿਆਹ ਲਈ ਨਹੀਂ ਜਾਂਦਾ। ਉੱਚੀ ਜਾਤੀ ਦੇ ਲੋਕਾਂ ਦੇ ਵਿਰੋਧ ਕਾਰਨ ਦਲਿਤ ਲਾੜਿਆਂ ਨੂੰ ਪੈਦਲ ਹੀ ਜਾਣਾ ਪੈਂਦਾ ਹੈ, ਪਰ 23 ਨਵੰਬਰ ਨੂੰ ਇਸ ਜਾਤੀਵਾਦੀ ਪਾਬੰਦੀ ਦਾ ਦਲਿਤਾਂ ਨੇ ਵਿਰੋਧ ਕਰ ਦਿੱਤਾ, ਜਿਸ ਤੋਂ ਬਾਅਦ ਦਲਿਤ ਲਾੜਾ ਘੋੜੀ 'ਤੇ ਬੈਠ ਕੇ ਵਿਆਹ ਲਈ ਰਵਾਨਾ ਹੋਇਆ।

23 ਨਵੰਬਰ ਨੂੰ ਲਾੜੇ ਪ੍ਰਧਾਨ ਬੈਰਵਾ ਦਾ ਵਿਆਹ ਸੀ। ਲਾੜਾ ਘੋੜੀ 'ਤੇ ਬੈਠ ਕੇ ਬਰਾਤ ਲੈ ਕੇ ਤੁਰਿਆ ਤਾਂ ਉੱਚੀ ਜਾਤੀਆਂ ਦੇ ਲੋਕਾਂ ਨੇ ਇਸਦਾ ਵਿਰੋਧ ਕਰ ਦਿੱਤਾ। ਉਨਾਂ ਦਾ ਕਹਿਣਾ ਸੀ ਕਿ ਦਲਿਤਾਂ ਨੂੰ ਘੋੜੀ 'ਤੇ ਬੈਠਣ ਦਾ ਹੱਕ ਨਹੀਂ ਹੈ।

ਇਸ 'ਤੇ ਦਲਿਤਾਂ ਨੇ ਜ਼ਿਲਾ ਕੁਲੈਕਟਰ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਸ ਫੋਰਸ ਤੈਨਾਤ ਕੀਤੀ ਗਈ।
ਪੁਲਸ ਦੀ ਸੁਰੱਖਿਆ ਵਿਚਕਾਰ ਦਲਿਤ ਲਾੜਾ ਘੋੜੀ ਚੜਿਆ 'ਤੇ ਬੈਂਡ-ਬਾਜੇ ਨਾਲ ਉਸਦੀ ਬਰਾਤ ਰਵਾਨਾ ਹੋਈ। ਰਾਜਸਥਾਨ ਵਿੱਚ ਦਲਿਤ ਲਾੜਿਆਂ ਦੇ ਘੋੜੀ 'ਤੇ ਬੈਠਣ 'ਤੇ ਉਨਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਆਮ ਹਨ। 

Comments

Leave a Reply