Wed,Mar 27,2019 | 12:44:54am
HEADLINES:

India

ਰਾਖਵੇਂ ਵਰਗ ਦੇ ਘਰਾਂ ਦਾ ਲਾਭ ਜਨਰਲ ਵਰਗ ਨੂੰ ਮਿਲੇਗਾ

ਰਾਖਵੇਂ ਵਰਗ ਦੇ ਘਰਾਂ ਦਾ ਲਾਭ ਜਨਰਲ ਵਰਗ ਨੂੰ ਮਿਲੇਗਾ

ਪ੍ਰਧਾਨ ਮੰਤਰੀ ਆਵਾਸ ਯੋਜਨਾ (ਦੇਹਾਤ) ਵਿੱਚ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਲਈ ਰਾਖਵੇਂ ਆਵਾਸ ਵਿੱਚੋਂ 84 ਹਜ਼ਾਰ ਘਰਾਂ ਲਈ ਯੋਗ ਪਰਿਵਾਰ ਨਹੀਂ ਮਿਲੇ ਹਨ। ਇਹ ਦਾਅਵਾ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਕੀਤਾ ਹੈ, ਜਿਸਨੇ ਇਨ੍ਹਾਂ ਰਾਖਵੇਂ ਆਵਾਸ ਨੂੰ ਜਨਰਲ ਵਰਗ ਨੂੰ ਦੇਣ ਦਾ ਪ੍ਰਸਤਾਵ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਹੈ।

ਇਸ ਸਬੰਧ ਵਿੱਚ ਇੱਕ ਹਿੰਦੀ ਅਖਬਾਰ ਦੀ ਖਬਰ ਮੁਤਾਬਕ, ਸਾਲ 2011 ਦੀ ਜਨਗਣਨਾ ਮੁਤਾਬਕ, ਉੱਤਰ ਪ੍ਰਦੇਸ਼ ਦੇ ਸਾਰੇ 75 ਜ਼ਿਲ੍ਹਿਆਂ ਦੇ ਪਿੰਡਾਂ ਵਿੱਚ 24 ਲੱਖ ਤੋਂ ਜ਼ਿਆਦਾ ਬੇਘਰ ਪਰਿਵਾਰਾਂ ਦੀ ਪਛਾਣ ਕੀਤੀ ਗਈ ਸੀ। ਪ੍ਰਧਾਨ ਮੰਤਰੀ ਆਵਾਸ ਯੋਜਨਾ (ਦੇਹਾਤ) ਵਿੱਚ 2011 ਦੀ ਜਨਗਣਨਾ ਮੁਤਾਬਕ, ਬੇਘਰ ਪਰਿਵਾਰਾਂ ਨੂੰ ਪਹਿਲ ਦੇ ਆਧਾਰ 'ਤੇ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਯੋਜਨਾ ਤਹਿਤ ਅਨੁਸੂਚਿਤ ਜਾਤੀ ਤੇ ਜਨਜਾਤੀ ਲਈ ਚੁਣੇ ਪਰਿਵਾਰਾਂ ਨੂੰ ਪਹਿਲ ਦੇ ਆਧਾਰ 'ਤੇ ਘਰ ਉਪਲਬਧ ਕਰਾਉਣਾ ਹੈ, ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਬੇ ਦੇ 50 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਕਰੀਬ 84 ਹਜ਼ਾਰ ਯੋਗ ਪਰਿਵਾਰ ਨਹੀਂ ਮਿਲੇ ਹਨ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਜਨਰਲ ਵਰਗ ਦੇ ਯੋਗ ਪਰਿਵਾਰਾਂ ਨੂੰ ਆਵਾਸ ਮੰਜ਼ੂਰ ਕਰਨ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ। ਪੇਂਡੂ ਵਿਕਾਸ ਵਿਭਾਗ ਨੇ ਸੁਝਾਅ ਦਿੱਤਾ ਹੈ ਕਿ 84 ਵਿੱਚੋਂ 80 ਹਜਾਰ ਆਵਾਸ ਜਨਰਲ ਵਰਗ ਨੂੰ ਦੇ ਦਿੱਤੇ ਜਾਣ।

Comments

Leave a Reply