Wed,Dec 19,2018 | 09:48:16am
HEADLINES:

India

ਰਾਹੁਲ ਗਾਂਧੀ ਨੇ ਦੱਸੀ ਆਪਣੀ ਜਾਤ, ਕਿਹਾ-ਮੈਂ ਬ੍ਰਾਹਮਣ ਹਾਂ

ਰਾਹੁਲ ਗਾਂਧੀ ਨੇ ਦੱਸੀ ਆਪਣੀ ਜਾਤ, ਕਿਹਾ-ਮੈਂ ਬ੍ਰਾਹਮਣ ਹਾਂ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਜਾਤ ਬਾਰੇ ਖੁਲਾਸਾ ਕੀਤਾ ਹੈ। ਰਾਜਸਥਾਨ 'ਚ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕਰਨ ਪਹੁੰਚੇ ਰਾਹੁਲ ਗਾਂਧੀ ਨੇ ਖੁਦ ਨੂੰ ਬ੍ਰਾਹਮਣ ਦੱਸਿਆ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣਾ ਗੋਤ ਦੱਤਾਤ੍ਰੇਅ ਦੱਸਿਆ ਹੈ।

ਖਬਰ ਮੁਤਾਬਕ, ਰਾਹੁਲ ਗਾਂਧੀ 26 ਨਵੰਬਰ ਨੂੰ ਰਾਜਸਥਾਨ ਦੇ ਅਜਮੇਰ ਵਿਖੇ ਤੀਰਥ ਰਾਜ ਪੁਰਸ਼ਕਰ ਵਿੱਚ ਪਾਠ-ਪੂਜਾ ਕਰਨ ਪਹੁੰਚੇ ਸਨ। ਉਨ੍ਹਾਂ ਨੇ ਪੁਸ਼ਕਰ ਤਲਾਬ ਦੇ ਬ੍ਰਹਮਾ ਸਾਵਿੱਤਰੀ ਘਾਟ ਤੇ ਬ੍ਰਹਮਾ ਮੰਦਰ ਵਿੱਚ ਪਾਠ-ਪੂਜਾ ਕੀਤੀ।

ਪੂਜਾ ਦੌਰਾਨ ਗਾਂਧੀ-ਨਹਿਰੂ ਪਰਿਵਾਰ ਦੇ ਪੰਡਤ ਰਾਜਨਾਥ ਕੌਲ ਤੇ ਦੀਨਾਨਾਥ ਕੌਲ ਨੇ ਰਾਹੁਲ ਗਾਂਧੀ ਤੋਂ ਉਨ੍ਹਾਂ ਦਾ ਗੋਤ ਪੁੱਛਿਆ ਤਾਂ ਉਨ੍ਹਾਂ ਨੇ ਖੁਦ ਨੂੰ ਕੌਲ ਬ੍ਰਾਹਮਣ ਤੇ ਗੋਤ ਦੱਤਾਤ੍ਰੇਅ ਦੱਸਦੇ ਹੋਏ ਪੂਜਾ ਕੀਤੀ।

ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਕਾਂਗਰਸ ਤੇ ਭਾਜਪਾ ਦੀ ਲੀਡਰਸ਼ਿਪ ਮੰਦਰ ਦਰਸ਼ਨ ਦੇਣ 'ਤੇ ਜ਼ੋਰ ਦੇ ਰਹੀ ਹੈ। ਕਾਂਗਰਸ ਤੇ ਭਾਜਪਾ ਦੇ ਸੀਨੀਅਰ ਨੇਤਾ ਮੰਦਰਾਂ 'ਚ ਮੱਥੇ ਟੇਕ ਰਹੇ ਹਨ ਤੇ ਪਾਠ-ਪੂਜਾ ਕਰ ਰਹੇ ਹਨ।

Comments

Leave a Reply