Wed,Apr 01,2020 | 07:15:47am
HEADLINES:

India

'ਕਾਨੂੰਨ ਦਾ ਵਿਰੋਧ ਕਰਨ ਨਾਲ ਕੋਈ ਰਾਸ਼ਟਰ ਵਿਰੋਧੀ ਨਹੀਂ ਹੋ ਜਾਂਦਾ'

'ਕਾਨੂੰਨ ਦਾ ਵਿਰੋਧ ਕਰਨ ਨਾਲ ਕੋਈ ਰਾਸ਼ਟਰ ਵਿਰੋਧੀ ਨਹੀਂ ਹੋ ਜਾਂਦਾ'

ਜੇਕਰ ਕੋਈ ਕੇਂਦਰ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ ਵਿਰੋਧ ਪ੍ਰਦਰਸ਼ਨ ਕਰਦਾ ਹੈ ਤਾਂ ਉਸਨੂੰ ਗੱਦਾਰ ਨਹੀਂ ਕਿਹਾ ਜਾ ਸਕਦਾ। ਇਹ ਕਹਿਣਾ ਹੈ ਬਾਂਬੇ ਹਾਈਕੋਰਟ ਦੀ ਔਰੰਗਾਬਾਦ ਬੈਂਚ ਦਾ।

'ਇੰਡੀਅਨ ਐਕਸਪ੍ਰੈੱਸ' 'ਚ ਛਪੀ ਖਬਰ ਮੁਤਾਬਕ ਬਾਂਬੇ ਹਾਈਕੋਰਟ ਦੀ ਔਰੰਗਾਬਾਦ ਬੈਂਚ ਨੇ ਮਹਾਰਾਸ਼ਟਰ ਦੇ ਬੀਡ 'ਚ ਵਿਰੋਧ ਪ੍ਰਦਰਸ਼ਨ ਦੀ ਮਨਜ਼ੂਰੀ ਦੇ ਮਾਮਲੇ 'ਚ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਿੱਤੇ ਆਦੇਸ਼ ਨੂੰ ਉਲਟਦੇ ਹੋਏ ਕਿਹਾ ਹੈ ਕਿ ਕਿਸੇ ਨੂੰ ਸਿਰਫ ਇਸ ਲਈ ਰਾਸ਼ਟਰ ਵਿਰੋਧੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਕਿਸੇ ਕਾਨੂੰਨ ਦਾ ਵਿਰੋਧ ਕਰਨਾ ਚਾਹੁੰਦਾ ਹੈ।

ਕੋਰਟ ਦੇ 2 ਜੱਜਾਂ ਦੀ ਡਿਵੀਜ਼ਨਲ ਬੈਂਚ ਨੇ ਕਿਹਾ ਕਿ ਕਿਸੇ ਵਿਰੋਧ ਨੂੰ ਸਿਰਫ ਇਸ ਲਈ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਉਹ ਸਰਕਾਰ ਖਿਲਾਫ ਹੈ। ਬੀਡ 'ਚ ਰਹਿਣ ਵਾਲੇ 45 ਸਾਲ ਦੇ ਇਫਤਖਾਰ ਸ਼ੇਖ ਨੇ ਬੀਤੇ ਮਹੀਨੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠਣ ਲਈ ਪੁਲਸ ਤੋਂ ਮਨਜ਼ੂਰੀ ਮੰਗੀ ਸੀ। ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਦੇ ਇੱਕ ਆਦੇਸ਼ ਦਾ ਹਵਾਲਾ ਦਿੰਦੇ ਹੋਏ ਪੁਲਸ ਨੇ ਉਨ੍ਹਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਇਫਤਖਾਰ ਨੇ ਕੋਰਟ 'ਚ ਪਹੁੰਚ ਕੀਤੀ।

ਅਖਬਾਰ ਕਹਿੰਦਾ ਹੈ ਕਿ ਕੋਰਟ ਨੇ ਕਿਹਾ ਕਿ ਨੌਕਰਸ਼ਾਹੀ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਲੋਕਾਂ ਨੂੰ ਲਗਦਾ ਹੈ ਕਿ ਕੋਈ ਖਾਸ ਕਾਨੂੰਨ ਉਨ੍ਹਾਂ ਦੇ ਅਧਿਕਾਰਾਂ 'ਤੇ ਹਮਲਾ ਹੈ ਤਾਂ ਉਹ ਆਪਣੇ ਹੱਕਾਂ ਦੀ ਰੱਖਿਆ ਲਈ ਅੱਗੇ ਆ ਸਕਦੇ ਹਨ। ਨਾਲ ਹੀ ਕੋਰਟ ਨੇ ਕਿਹਾ ਕਿ ਅਸੀਂ ਨਹੀਂ ਤੈਅ ਕਰ ਸਕਦੇ ਕਿ ਅਧਿਕਾਰਾਂ ਦੀ ਪਾਲਣਾ ਕਾਰਨ ਕਾਨੂੰਨ ਵਿਵਸਥਾ ਦੀ ਸਮੱਸਿਆ ਹੋਵੇਗੀ ਜਾਂ ਨਹੀਂ।

Comments

Leave a Reply