Mon,Oct 22,2018 | 12:06:44pm
HEADLINES:

India

ਦਿੱਲੀ ਦੇ ਪ੍ਰਦੂਸ਼ਣ ਦਾ ਸਭ ਤੋਂ ਮਾੜਾ ਅਸਰ ਬਿਨਾਂ ਘਰ ਵਾਲੇ ਗਰੀਬਾਂ 'ਤੇ, ਦਾਅ 'ਤੇ ਲੱਗੀ ਜ਼ਿੰਦਗੀ

ਦਿੱਲੀ ਦੇ ਪ੍ਰਦੂਸ਼ਣ ਦਾ ਸਭ ਤੋਂ ਮਾੜਾ ਅਸਰ ਬਿਨਾਂ ਘਰ ਵਾਲੇ ਗਰੀਬਾਂ 'ਤੇ, ਦਾਅ 'ਤੇ ਲੱਗੀ ਜ਼ਿੰਦਗੀ

ਵੱਖ-ਵੱਖ ਅਦਾਲਤਾਂ ਵਲੋਂ ਪ੍ਰਦੂਸ਼ਣ ਕੰਟਰੋਲ ਕਰਨ ਦੇ ਦਿੱਤੇ ਗਏ ਸੁਝਾਅ ਨੂੰ ਇੱਕ ਪਾਸੇ ਕਰਕੇ ਅਸੀਂ ਜਦੋਂ ਪਾਣੀ ਸਿਰ ਉਪਰੋਂ ਲੰਘ ਗਿਆ ਤਾਂ ਮੁੱਢਲੀ ਸਮੱਸਿਆ ਦੇ ਹੱਲ ਵੱਲ ਨਾ ਜਾ ਕੇ ਫਿਰ ਤੋਂ ਕੁਝ ਕਰਨ ਦਾ ਦਿਖਾਵਾ ਕਰ ਰਹੇ ਹਾਂ। ਪ੍ਰਦੂਸ਼ਣ ਕਰਕੇ ਦਿੱਲੀ ਵਾਸੀਆਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ। 
 
ਦਿੱਲੀ ਵਾਸੀਆਂ ਵਿਚੋਂ ਵੀ ਖਾਸ ਤੌਰ 'ਤੇ ਗਰੀਬਾਂ ਦੀ ਜ਼ਿੰਦਗੀ, ਸੜਕ 'ਤੇ ਰਹਿਣ ਵਾਲੇ ਮਜ਼ਦੂਰ, ਰਿਕਸ਼ੇ ਵਾਲੇ, ਕੂੜਾ ਚੁੱਕਣ ਵਾਲੇ ਅਜਿਹੇ ਕਈ ਵਰਗਾਂ ਦੇ ਲੋਕ, ਜਿਨ੍ਹਾਂ ਕੋਲ ਇਕ ਬੰਦ ਘਰ ਵੀ ਨਹੀਂ, ਦੀ ਜ਼ਿੰਦਗੀ ਨੂੰ ਅਸੀਂ ਦਾਅ 'ਤੇ ਲਗਾ ਦਿੱਤਾ ਹੈ। ਖੇਤਾਂ ਵਿਚ ਪਰਾਲੀ ਤਾਂ ਬਹੁਤ ਸਮੇਂ ਤੋਂ ਜਲਾਈ ਜਾਂਦੀ ਹੈ, ਉਸਦੇ ਵੀ ਕਈ ਕਾਰਨ ਹਨ। ਖੇਤ ਖਾਲੀ ਕਰਨਾ ਹੈ, ਪਰ ਦਿੱਲੀ ਵਿਚ ਜਿਸ ਤਰ੍ਹਾਂ ਨਾਲ ਉਦਯੋਗਾਂ ਦਾ ਵਧਣਾ, ਤੇਜ਼ੀ ਨਾਲ ਵਧਦੇ ਸੜਕ ਨਿਰਮਾਣ ਕੰਮ ਤੇ ਪਬਲਿਕ ਟ੍ਰਾਂਸਪੋਰਟ ਦੀ ਕਮੀ ਤੇ ਕੰਟਰੋਲ ਤੋਂ ਬਾਹਰ ਹੋ ਰਹੀ ਗੱਡੀਆਂ ਦੀ ਆਬਾਦੀ, ਜ਼ਮੀਨ 'ਤੇ ਬੂਟੇ ਨਾ ਲਗਾਉਣ ਆਦਿ ਕਾਰਨਾਂ ਨੂੰ ਕਿਉਂ ਨਹੀਂ ਦੇਖਿਆ ਗਿਆ ਹੈ? 
 
ਦੁੱਖ ਦੀ ਗੱਲ ਹੈ ਕਿ ਫਿਰ ਵੀ ਸਰਕਾਰ, ਜੋ ਕਿ ਨਿਯਮ, ਨੀਤੀਆਂ ਬਣਾ ਰਹੀ ਹੈ, ਉਸ ਤੋਂ ਗਰੀਬਾਂ 'ਤੇ, ਗਰੀਬਾਂ ਦੀ ਜ਼ਿੰਦਗੀ 'ਤੇ ਕੋਈ ਚੰਗਾ ਪ੍ਰਭਾਵ ਨਹੀਂ ਪੈਣ ਵਾਲਾ। ਉਨ੍ਹਾਂ ਦੀ ਜ਼ਿੰਦਗੀ ਦੀ ਸੁਰੱਖਿਆ ਦੀ ਕੋਈ ਗੱਲ, ਕੋਈ ਨੀਤੀ ਨਹੀਂ। ਸ਼ਾਇਦ ਇਸ ਲਈ ਕਿ ਨੀਤੀ ਬਣਾਉਣ ਵਾਲੇ ਉਨ੍ਹਾਂ ਦੀਆਂ ਸਮੱਸਿਆਵਾਂ ਤੱਕ ਪਹੁੰਚ ਨਹੀਂ ਪਾਉਂਦੇ। ਨਤੀਜਾ ਹੁੰਦਾ ਹੈ ਕਿ ਪ੍ਰਦੂਸ਼ਣ ਤੋਂ ਬਚਾਅ ਦੀ ਗੱਲ ਸਿਰਫ ਮਿਡਲ ਤੇ ਹਾਈ ਕਲਾਸ ਤੱਕ ਸੀਮਤ ਮੰਨੀ ਜਾ ਰਹੀ ਹੈ। 

ਧਿਆਨ ਦੇਣਾ ਜ਼ਰੂਰੀ
ਧਿਆਨ ਰਹੇ ਕਿ ਸਕੂਲ ਬੰਦ ਕਰਨ ਨਾਲ ਸਾਰੇ ਬੱਚਿਆਂ ਦੀ ਸਿਹਤ ਸੁਰੱਖਿਆ ਨਹੀਂ ਹੋਵੇਗੀ, ਕਿਉਂਕਿ ਬੱਚਿਆਂ ਦੀ ਇੱਕ ਵੱਡੀ ਆਬਾਦੀ ਖੁੱਲੇ ਵਿਚ ਹੀ ਰਹਿੰਦੀ ਹੈ। ਦਿੱਲੀ ਦੀ ਆਬਾਦੀ ਦਾ ਉਹ ਵੱਡਾ ਹਿੱਸਾ, ਜੋ ਕਿ ਬਿਨਾਂ ਛੱਤ ਦੇ ਰਹਿੰਦਾ ਹੈ ਜਾਂ ਜਿਸਦੀ ਛੋਟੀ ਜਿਹੀ ਛੱਤ ਦੇ ਹੇਠਾਂ ਵੱਡੇ-ਵੱਡੇ ਪਰਿਵਾਰ ਰਹਿੰਦੇ ਹਨ, ਉਸਨੂੰ ਹਰੇਕ ਯੋਜਨਾ ਵਿਚ ਸਾਹਮਣੇ ਰੱਖਣਾ ਹੋਵੇਗਾ।
 
ਪ੍ਰਦੂਸ਼ਿਤ ਇਕਾਈਆਂ ਨੂੰ ਬੰਦ ਕਰਨਾ ਵੀ ਚੰਗਾ ਬਦਲ ਨਹੀਂ ਹੋਵੇਗਾ, ਕਿਉਂਕਿ ਉਸਦਾ ਅਸਰ ਉਸ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਹੋਵੇਗਾ। ਚੰਗਾ ਹੋਵੇਗਾ ਕਿ ਇਨ੍ਹਾਂ ਇਕਾਈਆਂ 'ਤੇ ਤੁਰੰਤ ਪ੍ਰਦੂਸ਼ਣ ਕੰਟਰੋਲ ਯੰਤਰ ਲਾਏ ਜਾਣ। ਪਾਣੀ ਦੇ ਸਰੋਤਾਂ ਨੂੰ ਵੀ ਪ੍ਰਦੂਸ਼ਣ ਤੋਂ ਮੁਕਤ ਰੱਖਣ ਲਈ ਸਖਤੀ ਅਪਣਾਉਣੀ ਹੋਵੇਗੀ।

 

 

 

 

Comments

Leave a Reply