Fri,Dec 14,2018 | 04:54:11am
HEADLINES:

India

ਤਿੰਨ ਸਾਲਾਂ ਵਿੱਚ ਸਿਰਫ 9 ਲੱਖ 90 ਹਜ਼ਾਰ ਨੌਕਰੀਆਂ ਹੀ ਮਿਲੀਆਂ

ਤਿੰਨ ਸਾਲਾਂ ਵਿੱਚ ਸਿਰਫ 9 ਲੱਖ 90 ਹਜ਼ਾਰ ਨੌਕਰੀਆਂ ਹੀ ਮਿਲੀਆਂ

ਦੇਸ਼ 'ਚ ਲਗਪਗ ਇੱਕ ਦਹਾਕਾ ਪਹਿਲਾਂ ਇੱਕ ਅਜਿਹਾ ਦੌਰ ਆਇਆ ਸੀ ਕਿ ਕਈ ਕੰਪਨੀਆਂ ਡੁੱਬ ਗਈਆਂ, ਲੱਖਾਂ ਪ੍ਰਾਈਵੇਟ ਨੌਕਰੀਆਂ ਚਲੀਆਂ ਗਈਆਂ। ਗੱਲ ਹੈ ਮੰਦੀ 2008 ਦੀ, ਉਸਦੇ ਬਾਅਦ ਫਿਰ ਹਾਲਤ ਕੁਝ ਠੀਕ ਹੋਈ ਤੇ ਉਹ ਦੌਰ ਆਇਆ ਜਦੋਂ 90 ਦੇ ਦਹਾਕੇ ਦੀ ਪੈਦਾਇਸ਼ ਤੇ ਹਾਲੇ ਤੱਕ ਦੇ ਭਾਰਤ ਦੇ ਸਿੱਖਿਅਕ ਇਤਿਹਾਸ 'ਚ ਸਭ ਤੋਂ ਭਾਰੀ ਮਾਤਰਾ 'ਚ ਸਿੱਖਿਆ ਲੈਣ ਵਾਲੀ ਪੀੜ੍ਹੀ ਆਪਣੀ ਸਿੱਖਿਆ ਪੂਰੀ ਕਰਕੇ ਬਾਜ਼ਾਰ 'ਚ ਨੌਕਰੀ ਲੱਭਣ ਲਈ ਉਤਰੀ ਜਾਂ ਕੁਝ ਉਤਰਨ ਵਾਲੀ ਸੀ। 


ਉਹ ਇਹੀ ਸਮਾਂ ਸੀ ਜਦੋਂ ਸੋਲ੍ਹਵੀਂ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸਨ ਤੇ ਪੂਰੇ ਦੇਸ਼ ਦੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਵਾਅਦਿਆਂ ਨਾਲ ਸਿਆਸਤ ਪਾਉਣ ਲਈ ਜਨਤਾ ਨੂੰ ਭਰਮਾਉਣ 'ਚ ਲੱਗੀਆਂ ਸਨ। ਇਨ੍ਹਾਂ ਸਿਆਸੀ ਦਲਾਂ 'ਚ ਭਾਜਪਾ ਕਈ ਕਾਰਨਾਂ ਕਰਕੇ ਅੱਗੇ ਜਾਣ ਦੀ ਫਿਰਾਕ 'ਚ ਸੀ ਤੇ ਉਹ ਕਿਸੇ ਵੀ ਤਰ੍ਹਾਂ ਨਾਲ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਸੀ। ਇਸ ਦਲ ਵੱਲੋਂ ਮੋਹਰੀ ਗੁਜਰਾਤ ਦੇ ਨਰਿੰਦਰ ਮੋਦੀ ਨੂੰ ਬਣਾਇਆ ਗਿਆ,ਜਿਸ ਨੂੰ ਸੰਪੂਰਨ ਭਾਰਤ 'ਚ ਲਿਜਾ ਕੇ ਬਹੁਤ ਹੀ ਹਾਈਟੈੱਕ ਮੰਚ ਸਜਾਇਆ ਗਿਆ, ਭਾਸ਼ਣ ਦਿਵਾਏ ਗਏ। ਮੋਦੀ ਨੇ ਉਸ ਸਮੇਂ ਜੋ ਭਾਸ਼ਣ ਦਿੱਤੇ ਉਸ 'ਚ ਸਭ ਤੋਂ ਜ਼ਿਆਦਾ ਆਕਰਸ਼ਤ ਨੌਜਵਾਨਾਂ ਨੂੰ ਕਰਨ ਵਾਲੀ ਗੱਲ ਕਹੀ।


ਸੋਲਵੀਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਨੇ ਭਾਰਤ ਦੇ ਤਮਾਮ ਮੰਚਾਂ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕਈ ਤਰ੍ਹਾਂ ਦੇ ਭਾਸ਼ਣ ਦਿੱਤੇ। 22 ਨਵੰਬਰ 2013 'ਚ ਨਰਿੰਦਰ ਮੋਦੀ ਨੇ ਆਗਰਾ ਦੀ ਰੈਲੀ 'ਚ ਬੋਲਦੇ ਹੋਏ ਨੌਜਵਾਨਾਂ ਨੂੰ ਹਰ ਸਾਲ ਇਕ ਕਰੋੜ ਨੌਕਰੀਆਂ ਦੇਣÎ ਦੀ ਗੱਲ ਕਹੀ ਸੀ। ਬਦਲੇ 'ਚ ਸਾਰੇ ਰਾਸ਼ਟਰ ਦੇ ਨੌਜਵਾਨਾਂ ਜਿਨ੍ਹਾਂ 'ਚ ਕੁਝ ਤਾਂ ਨੌਕਰੀ ਦੇ ਚੱਕਰ 'ਚ ਤਾਂ ਕੁਝ ਨੂੰ ਹਿੰਦੂਵਾਦੀ ਦੀ ਘੁੱਟੀ ਪਿਲਾਈ ਗਈ ਉਸਦੇ ਚੱਕਰ 'ਚ।


ਅਜਿਹੇ ਸਭ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਬੜੀ ਵੱਡੀ ਗਿਣਤੀ 'ਚ ਕਮਲ ਦਾ ਬਟਨ ਦਬਾ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਸੋਲ੍ਹਵੀਂ ਲੋਕ ਸਭਾ 'ਚ ਭਾਰੀ ਜਿੱਤ ਦਿਵਾਈ, ਪਰ ਯਕੀਨਨ ਅੱਜ ਲਗਭਗ ਚਾਰ ਸਾਲ ਪੂਰੇ ਹੋਣ 'ਚ ਕੁਝ ਮਹੀਨੇ ਬਚੇ ਹਨ ਤਾਂ ਦੇਸ਼ ਦੇ ਘੱਟ ਤੋਂ ਘੱਟ ਉਨ੍ਹਾਂ ਨੌਜਵਾਨਾਂ 'ਚ ਇਕ ਵੱਡੇ ਹਿੱਸੇ ਨੂੰ ਜਿਨ੍ਹਾਂ ਨੇ ਰੋਜ਼ਗਾਰ ਦੇ ਨਾਂ 'ਤੇ ਵੋਟ ਦਿੱਤਾ ਸੀ, ਉਨ੍ਹਾਂ ਨੂੰ ਲੱਗਣ ਲੱਗਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਦੁਜੇ ਪਾਸੇ ਹਿੰਦੂਤਵ ਦੀ ਘੁੱਟੀ ਪੀਤੇ ਹੋਏ ਤੇ ਭਗਵਾਂ ਝੰਡਾ ਲੈ ਕੇ ਅੱਖਾਂ ਬੰਦ ਨੌਜਵਾਨਾਂ ਦਾ ਭਵਿੱਖ ਤਾਂ ਮੋਦੀ ਭਰੋਸੇ ਵੀ ਨਹੀਂ ਹੈ। ਉਨ੍ਹਾਂ ਦਾ ਕਿਸੇ ਨੂੰ ਨਹੀਂ ਪਤਾ ਭਵਿੱਖ ਕੀ ਹੋਵੇਗਾ।


ਜਿਥੇ ਨਰਿੰਦਰ ਮੋਦੀ ਨੇ ਨੌਜਵਾਨਾਂ ਦੀ ਦੁਖਦੀ ਰਗ 'ਤੇ ਹੱਥ ਰੱਖ ਕੇ ਹਰ ਸਾਲ ਇਕ ਕਰੋੜ ਨੌਕਰੀਆਂ ਦੇਣÎ ਦੀ ਗੱਲ ਕਹੀ ਸੀ ਤਾਂ ਉਸ ਗੱਲ ਨੂੰ ਅਧਾਰ 'ਤੇ ਰੱਖ ਕੇ ਜਦੋਂ ਮੋਦੀ ਸਰਕਾਰ ਦੇ ਤਿੰਨ ਸਾਲਾਂ 'ਚ ਦਿੱਤੇ ਗਏ ਨੌਕਰੀਆਂ ਦੇ ਅੰਕੜਿਆਂ ਦੇਖਦੇ ਤਾਂ ਸ਼ਾਇਦ ਰੋਜ਼ਗਾਰ ਦੇ ਨਾਂ 'ਤੇ ਵੋਟ ਦੇਣ ਵਾਲੇ ਨੌਜਵਾਨਾਂ ਨੂੰ ਲੱਗਦਾ ਕਿ ਦਰੱਖਤ ਦੀ ਉਹੀ ਟਾਹਣੀ ਹੀ ਵੱਢ ਦਿੱਤੀ, ਜਿਸ 'ਤੇ ਉਹ ਖੁਦ ਬੈਠੇ ਸਨ।


ਕੇਂਦਰ ਸਰਕਾਰ ਦੇ ਲੇਬਰ ਬਿਊਰੋ ਦੇ ਅੰਕੜਿਆਂ ਮੁਤਾਬਕ ਜੋ ਸਿਰਫ ਤਿੰਨ ਸਾਲਾਂ ਦੇ ਕੰਮਾਂ ਦੇ ਅਧਾਰ 'ਤੇ ਹੈ। ਸਾਲ 2016 'ਚ ਭਾਜਪਾ ਸਰਕਾਰ ਨੇ ਮੈਨਿਊਫੈਕਚਰਿੰਗ, ਕੰਸਟ੍ਰਕਸ਼ਨ, ਵਪਾਰ ਸਣੇ 8 ਪ੍ਰਮੁੱਖ ਸੈਕਟਰਾਂ 'ਚ ਸਿਰਫ 2 ਲੱਖ 31 ਹਜ਼ਾਰ ਨੌਕਰੀਆਂ ਦਿੱਤੀਆਂ ਹਨ। ਸਾਲ 2015 'ਚ ਇਹ ਅੰਕੜਾ ਇਸ ਤੋਂ ਵੀ ਘੱਟ ਸੀ। 2015 'ਚ ਸਿਰਫ 1 ਲੱਖ 55 ਹਜ਼ਾਰ ਲੋਕਾਂ ਨੂੰ ਨੌਕਰੀ ਮਿਲੀ। ਜਦੋਂਕਿ ਸਾਲ 2014 'ਚ 4 ਲੱਖ 21 ਹਜ਼ਾਰ ਲੋਕਾਂ ਨੂੰ ਨੌਕਰੀਆਂ ਮਿਲੀਆਂ। ਮੋਦੀ ਸਰਕਾਰ ਦੇ ਤਿੰਨ ਸਾਲਾਂ ਦੇ ਅੰਕੜਿਆਂ ਨੂੰ ਜੋੜ ਦਿੱਤਾ ਜਾਵੇ ਤਾਂ ਹੁਣ ਤੱਕ ਸਿਰਫ 9 ਲੱਖ 90 ਹਜ਼ਾਰ ਨੌਕਰੀਆਂ ਦਿੱਤੀਆਂ ਹਨ।


ਬਾਵਜੂਦ ਇਸਦੇ ਮੋਦੀ ਸਰਕਾਰ ਹੁਣ ਵੀ ਆਪਣੀ ਪਿੱਠ ਥਾਪੜ ਰਹੀ ਹੈ। ਰਵੀਸ਼ੰਕਰ ਪ੍ਰਸਾਦ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹਨ, ਪਰ ਜਾਣਕਾਰੀ ਲਈ ਦੱਸ ਦੇਈਏ ਤਾਂ ਇਕ ਰਿਪੋਰਟ ਦੇ ਮੁਤਾਬਿਕ ਦੇਸ਼ 'ਚ ਹੁਣ ਵੀ 6 ਕਰੋੜ 5 ਲੱਖ 42 ਹਜ਼ਾਰ ਲੋਕ ਬੇਰੁਜ਼ਗਾਰ ਹਨ।


ਕਦੇ ਕਦੇ ਬੇਰੁਜ਼ਗਾਰੀ ਦੀ ਖੱਡ ਨੂੰ ਨੌਜਵਾਨ ਦੇਖ ਕੇ ਸ਼ਾਇਦ ਮਨ ਹੀ ਸੋਚ ਲੈਂਦਾ ਹੋਵੇਗਾ ਕਿ ਇਸਨੂੰ ਡੂੰਘਾਈ ਤੱਕ ਲੈ ਕੇ ਜਾਣ ਵਾਲੇ ਵੀ ਤਾਂ ਅਸੀਂ ਹੀ ਹਾਂ, ਲੋਕ ਸਭਾ ਚੋਣਾਂ 'ਚ ਵੋਟਾਂ ਦੇ ਕੇ। ਜਿਥੇ ਪਹਿਲਾਂ ਨੌਕਰੀਆਂ ਦੇ ਆਉਣ ਦਾ ਤੇ ਉਮੀਦਵਾਰਾਂ ਦਾ ਰੇਸ਼ੋ ਬੈਲੇਂਸ ਹੁੰਦਾ ਸੀ, ਉਥੇ ਹੀ ਹੁਣ ਇਹ ਰੇਸ਼ੋ ਭਿਆਨਕ ਰੂਪ ਨਾਲ ਵਿਗੜ ਗਿਆ ਹੈ। ਇਕ ਤਰਫ ਕੁਝ ਦੀਆਂ ਅੱਖਾਂ 'ਤੇ ਪੱਟੀ ਖੁੱਲ੍ਹੀ ਹੈ, ਪਰ ਜ਼ਿਆਦਾਤਰ ਨੌਜਵਾਨਾਂ ਦੇ ਦਿਮਾਗ ਨਾਲ ਖੇਡ ਕੇ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਇਹੀ ਲੱਗਦਾ ਹੈ ਕਿ ਉਨ੍ਹਾਂ 'ਚ ਕੋਈ ਘਾਟ ਹੈ ਜੋ ਉਨ੍ਹਾਂ ਦੀ ਨੌਕਰੀ ਨਹੀਂ ਲੱਗ ਰਹੀ।


ਜੇਕਰ ਅਸੀਂ ਤਮਾਮ ਵਿਭਾਗਾਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਗਿਣਤੀ 'ਚ ਪੋਸਟਾਂ ਖਾਲੀ ਪਈਆਂ ਮਿਲਣਗੀਆਂ, ਜਿਸ ਕਾਰਨ ਨਾਗਰਿਕਾਂ ਨੂੰ ਵੀ ਸਰਕਾਰ ਦੀਆਂ ਸੇਵਾਵਾਂ ਲੈਣ 'ਚ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਪਰ ਇਸ ਸਰਕਾਰ ਨੇ ਤਾਂ ਜ਼ਿੱਦ ਕਰ ਰੱਖੀ ਹੈ ਤੇ ਜ਼ਿਦ 'ਤੇ ਅੜੀ ਹੈ।


ਲੰਘੇ ਕੁਝ ਦਿਨਾਂ 'ਚ ਕਈ ਥਾਵਾਂ ਤੋਂ ਰਾਜ ਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਬੇਰੁਜ਼ਗਾਰ ਨੌਜਵਾਨਾਂ ਦੇ ਵਿਰੋਧ ਪ੍ਰਗਟਾਉਂਦੀਆਂ ਰੈਲੀਆਂ ਦੇ ਆਯੋਜਨ ਦੀ ਵੀ ਖਬਰ ਆ ਰਹੀ ਹੈ। ਉਮੀਦ ਹੈ ਕਿ ਅਜਿਹੇ ਵਿਰੋਧ ਪ੍ਰਦਰਸ਼ਨਾਂ ਦੀ ਗਿਣਤੀ ਹਾਲ ਫਿਲਹਾਲ ਦੇ ਮਹੀਨਿਆਂ 'ਚ ਵਧਣ ਵਾਲੀਆਂ ਹਨ, ਕਿਉਂਕਿ ਸਰਕਾਰ ਦੇ ਰਵੱਈਏ 'ਚ ਕੋਈ ਵੀ ਅਚਾਨਕ ਬਦਲਾਅ ਦੇ ਸੰਕੇਤ ਨਾਂਹ ਦੇ ਬਰਾਬਰ ਹਨ। ਇਹ ਸਮਾਂ ਨੌਜਵਾਨਾਂ ਦੇ ਆਤਮਚਿੰਤਨ ਦਾ ਹੇ।


ਆਉਣ ਵਾਲੇ ਇਕ ਸਾਲ ਬਾਅਦ ਲੋਕ ਸਭਾ ਦੀਆਂ ਆਮ ਚੋਣਾਂ ਦੁਬਾਰਾ ਹੋਣਗੀਆਂ, ਉਹੀ ਸਟੀਕ ਸਮਾਂ ਹੋਵੇਗਾ, ਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਕ ਵਧੀਆ ਤੇ ਭਰੋਸੇ ਵਾਲੀ ਸਰਕਾਰ ਚੁਣ ਕੇ ਦੇਵੇ, ਜੋ ਨੌਜਵਾਨਾਂ ਦੀ ਸਭ ਤੋਂ ਮੁੱਖ ਸਮੱਸਿਆ ਬੇਰੁਜ਼ਗਾਰੀ ਨੂੰ ਘੱਟ ਤੋਂ ਘੱਟ ਕਰਨ ਲਈ ਰੇਤ ਦੇ ਮਹਿਲ ਬÎਣਾਉੁਣ ਦੀ ਥਾਂ ਠੋਸ ਕਦਮ ਚੁੱਕੇ।


-ਸਤੇਂਦਰ ਸੱਤਿਆਰਥੀ

Comments

Leave a Reply