Sat,May 25,2019 | 01:20:38pm
HEADLINES:

India

ਕੁਮਾਰੀ ਮਾਇਆਵਤੀ ਦੇ 'ਪ੍ਰਚਾਰ ਕਰਨ 'ਤੇ ਪਾਬੰਦੀ' ਦੇ ਫੈਸਲੇ ਖਿਲਾਫ ਸੋਸ਼ਲ ਮੀਡੀਆ 'ਤੇ ਗੁੱਸਾ

ਕੁਮਾਰੀ ਮਾਇਆਵਤੀ ਦੇ 'ਪ੍ਰਚਾਰ ਕਰਨ 'ਤੇ ਪਾਬੰਦੀ' ਦੇ ਫੈਸਲੇ ਖਿਲਾਫ ਸੋਸ਼ਲ ਮੀਡੀਆ 'ਤੇ ਗੁੱਸਾ

ਭਾਰਤੀ ਚੋਣ ਕਮਿਸ਼ਨ ਨੇ ਬੀਤੇ ਦਿਨੀਂ ਬਸਪਾ ਮੁਖੀ ਕੁਮਾਰੀ ਮਾਇਆਵਤੀ ਦੇ ਪ੍ਰਚਾਰ ਕਰਨ 'ਤੇ 48 ਘੰਟੇ ਲਈ ਰੋਕ ਲਗਾ ਦਿੱਤੀ। ਇਹ ਕਾਰਵਾਈ ਉਦੋਂ ਕੀਤੀ ਗਈ, ਜਦੋਂ ਬਸਪਾ ਮੁਖੀ ਆਗਰਾ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਤ ਕਰਨ ਜਾ ਰਹੇ ਸਨ।

ਦੂਜੇ ਪਾਸੇ ਬਸਪਾ ਮੁਖੀ ਮਾਇਆਵਤੀ ਨੇ ਇਸ ਫੈਸਲੇ ਨੂੰ ਗਲਤ ਦੱਸਿਆ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਦਮ ਲੋਕਤੰਤਰ ਦੀ ਹੱਤਿਆ ਕਰਨ ਦੇ ਬਰਾਬਰ ਹੈ।

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕਾਂ ਵਿਚਕਾਰ ਨਫਰਤ ਫੈਲਾਉਣ ਦੀ ਖੁੱਲੀ ਛੋਟ ਦਿੱਤੀ ਹੋਈ ਹੈ। ਮੈਨੂੰ ਤਾਂ ਲਗਦਾ ਹੈ ਕਿ ਜਦੋਂ ਇਨ੍ਹਾਂ ਦੋਨਾਂ ਦੀ ਗੱਲ ਆਉਂਦੀ ਹੈ ਤਾਂ ਚੋਣ ਕਮਿਸ਼ਨ ਆਪਣੇ ਕੰਨ ਤੇ ਅੱਖਾਂ ਬੰਦ ਕਰ ਲੈਂਦਾ ਹੈ।

ਬਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਦੇਵਬੰਦ ਖੇਤਰ ਵਿੱਚ ਹੋਈ ਰੈਲੀ ਦੌਰਾਨ ਸਿਰਫ ਮੁਸਲਮਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਚੋਣ ਦੌਰਾਨ ਆਪਣੀਆਂ ਵੋਟਾਂ ਨੂੰ ਵੰਡ ਹੋਣ ਨਾ ਦੇਣ। ਉਨ੍ਹਾਂ ਨੇ ਕਿਸੇ ਜਾਤੀ ਜਾਂ ਧਰਮ ਦੇ ਆਧਾਰ 'ਤੇ ਵੋਟ ਲੈਣ ਲਈ ਨਹੀਂ ਕਿਹਾ ਸੀ, ਪਰ ਚੋਣ ਕਮਿਸ਼ਨ ਇਸ ਪੂਰੇ ਮਾਮਲੇ ਨੂੰ ਵਧਾ-ਚੜਾ ਕੇ ਦੇਖ ਰਿਹਾ ਹੈ।

ਚੋਣ ਕਮਿਸ਼ਨ ਦੇ ਫੈਸਲੇ ਕਾਰਨ ਬਸਪਾ ਮੁਖੀ ਬਸਪਾ-ਸਪਾ ਗੱਠਜੋੜ ਵੱਲੋਂ ਆਗਰਾ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਹਿੱਸਾ ਨਹੀਂ ਲੈ ਸਕੇ। ਆਗਰਾ ਵਿੱਚ ਹੋਣ ਵਾਲ ਚੋਣ ਲਈ 16 ਅਪ੍ਰੈਲ ਅੰਤਮ ਦਿਨ ਸੀ।

ਦੂਜੇ ਪਾਸੇ ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਵਿਰੋਧ ਦੇਖਣ ਨੂੰ ਮਿਲਿਆ। ਕਈ ਲੋਕਾਂ ਨੇ ਇਸ ਫੈਸਲੇ ਨੂੰ ਧੱਕੇਸ਼ਾਹੀ ਕਰਾਰ ਦਿੱਤਾ।

Comments

Leave a Reply