Tue,Dec 01,2020 | 08:21:10am
HEADLINES:

India

1 ਸਾਲ 'ਚ 32 ਹਜ਼ਾਰ ਤੋਂ ਵੱਧ ਦਿਹਾੜੀ ਮਜ਼ਦੂਰਾਂ ਨੇ ਹਾਲਾਤ ਤੋਂ ਤੰਗ ਹੋ ਕੇ ਖੁਦਕੁਸ਼ੀਆਂ ਕੀਤੀਆਂ

1 ਸਾਲ 'ਚ 32 ਹਜ਼ਾਰ ਤੋਂ ਵੱਧ ਦਿਹਾੜੀ ਮਜ਼ਦੂਰਾਂ ਨੇ ਹਾਲਾਤ ਤੋਂ ਤੰਗ ਹੋ ਕੇ ਖੁਦਕੁਸ਼ੀਆਂ ਕੀਤੀਆਂ

ਦੇਸ਼ 'ਚ ਸਾਲ 2019 'ਚ ਖੁਦਕੁਸ਼ੀ ਕਰਨ ਵਾਲੇ ਦਿਹਾੜੀ ਮਜ਼ਦੂਰਾਂ ਦੀ ਗਿਣਤੀ 23.4 ਫੀਸਦੀ ਵਧੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ)) ਵੱਲੋਂ ਜਾਰੀ ਅੰਕੜਿਆਂ ਮੁਤਾਬਕ 2019 'ਚ ਕੁੱਲ 1,39,123 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ, ਜਿਸ 'ਚ ਦਿਹਾੜੀ ਮਜ਼ਦੂਰਾਂ ਦੀ ਗਿਣਤੀ ਕਰੀਬ ਚੌਥਾ ਹਿੱਸਾ ਮਤਲਬ 32,563 ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ 6 ਸਾਲ ਪਹਿਲਾਂ ਦੇ ਮੁਕਾਬਲੇ 2019 'ਚ ਇਹ ਗਿਣਤੀ ਦੁੱਗਣੀ ਹੋ ਕੇ 23.4 ਫੀਸਦੀ ਹੋ ਗਈ ਹੈ। ਹਾਲਾਂਕਿ ਇਨ੍ਹਾਂ ਅੰਕੜਿਆਂ 'ਚ ਖੇਤੀਬਾੜੀ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰ ਸ਼ਾਮਲ ਨਹੀਂ ਹਨ।

2019 'ਚ ਤਮਿਲਨਾਡੂ 'ਚ ਸਭ ਤੋਂ ਜ਼ਿਆਦਾ 5,186 ਦਿਹਾੜੀ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 4,128 ਮਜ਼ਦੂਰਾਂ, ਮੱਧ ਪ੍ਰਦੇਸ਼ 'ਚ 3,964, ਤੇਲੰਗਾਨਾ 'ਚ 2,858 ਅਤੇ ਕੇਰਲ 'ਚ 2,809 ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਅੰਕੜਿਆਂ ਮੁਤਾਬਕ 2019 'ਚ ਦਿਹਾੜੀ ਮਜ਼ਦੂਰਾਂ ਤੋਂ ਬਾਅਦ ਦੂਜੇ ਸਥਾਨ 'ਤੇ ਗ੍ਰਹਿਣੀਆਂ ਨੇ ਖੁਦਕੁਸ਼ੀ ਕੀਤੀ ਹੈ। ਇਸ ਦੌਰਾਨ 21,359 ਮਤਲਬ 15.4 ਫੀਸਦੀ ਗ੍ਰਹਿਣੀਆਂ ਨੇ ਖੁਦਕੁਸ਼ੀ ਕੀਤੀ।

ਹਾਲਾਂਕਿ ਗ੍ਰਹਿਣੀਆਂ ਤੇ ਖੇਤੀਬਾੜੀ ਸੈਕਟਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਖੁਦਕੁਸ਼ੀ ਦੇ ਮਾਮਲਿਆਂ 'ਚ ਕਮੀ ਆਈ ਹੈ। ਖੇਤੀਬਾੜੀ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਇੱਕ ਅਲੱਗ ਉਪ ਸ਼੍ਰੇਣੀ ਹੈ ਅਤੇ 2019 'ਚ ਹੋਈਆਂ ਕੁੱਲ ਖੁਦਕੁਸ਼ੀਆਂ 'ਚੋਂ 3.1 ਫੀਸਦੀ ਇਸੇ ਦੇ ਨਾਲ ਜੁੜੇ ਹੋਏ ਲੋਕ ਹਨ।

ਐੱਨਸੀਆਰਬੀ ਨੇ 2014 ਤੋਂ ਹੀ ਐਕਸੀਡੈਂਟਲ ਡੈਥ ਐਂਡ ਸੁਸਾਈਡਸ ਸ਼੍ਰੇਣੀ 'ਚ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਸੀ। 2014 'ਚ ਇਸ ਸ਼੍ਰੇਣੀ ਤਹਿਤ 12 ਫੀਸਦੀ ਖੁਦਕੁਸ਼ੀਆਂ ਹੋਈਆਂ, ਪਰ 2015 ਤੋਂ ਬਾਅਦ 'ਚ ਇਸ 'ਚ ਵਾਧਾ ਹੁੰਦਾ ਰਿਹਾ। ਸਾਲ 2015 'ਚ ਇਸ 'ਚ 17.8 ਫੀਸਦੀ ਦਾ ਵਾਧਾ ਦੇਖਿਆ ਗਿਆ ਸੀ, ਜਦਕਿ 2016 'ਚ 19.2 ਫੀਸਦੀ, 2017 'ਚ 22.1 ਫੀਸਦੀ, 2018 'ਚ 22.4 ਫੀਸਦੀ ਅਤੇ 2019 'ਚ 23.4 ਫੀਸਦੀ ਦਰਜ ਹੋਈ।

ਐੱਨਸੀਆਰਬੀ ਨੇ ਆਪਣੀ ਰਿਪੋਰਟ 'ਚ ਖੁਦਕੁਸ਼ੀਆਂ ਨੂੰ 9 ਸ਼੍ਰੇਣੀਆਂ 'ਚ ਵੰਡ ਦਿੱਤਾ, ਜਿਸ 'ਚ ਦਿਹਾੜੀ ਮਜ਼ਦੂਰ, ਗ੍ਰਹਿਣੀਆਂ ਅਤੇ ਖੇਤੀਬਾੜੀ ਸੈਕਟਰ 'ਚ ਕੰਮ ਕਰਨ ਵਾਲੇ ਲੋਕਾਂ ਤੋਂ ਇਲਾਵਾ ਪੇਸ਼ੇਵਰ-ਤਨਖਾਹ ਵਾਲੇ, ਵਿਦਿਆਰਥੀ, ਸਵੈਰੁਜ਼ਗਾਰ, ਰਿਟਾਇਰਡ, ਬੇਰੁਜ਼ਗਾਰ ਅਤੇ ਹੋਰ ਲੋਕ ਸ਼ਾਮਲ ਹਨ।

ਰਿਪੋਰਟ 'ਚ ਕਿਹਾ ਗਿਆ, ''ਇਨ੍ਹਾਂ ਅੰਕੜਿਆਂ 'ਚ ਸਿਰਫ ਖੁਦਕੁਸ਼ੀ ਕਰਨ ਵਾਲੇ ਲੋਕਾਂ ਦੇ ਪੇਸ਼ਿਆਂ ਨੂੰ ਦਿਖਾਇਆ ਗਿਆ ਹੈ।'' 2019 'ਚ ਖੁਦਕੁਸ਼ੀ ਕਰਨ ਵਾਲੇ ਬੇਰੁਜ਼ਗਾਰਾਂ ਦਾ ਅਨੁਪਾਤ 10.1 ਫੀਸਦੀ ਤੱਕ ਪਹੁੰਚ ਗਿਆ ਹੈ, ਜੋ ਕਿ 1995 'ਚ ਐੱਨਸੀਆਰਬੀ ਦੇ ਅੰਕੜੇ ਜਾਰੀ ਕਰਨ ਤੋਂ ਬਾਅਦ ਤੋਂ ਮਤਲਬ ਬੀਤੇ 25 ਸਾਲਾਂ 'ਚ ਪਹਿਲੀ ਵਾਰ ਦਹਾਈ ਦੇ ਅੰਕਾਂ ਤੱਕ ਪਹੁੰਚਿਆ ਹੈ। 2019 'ਚ 14,019 ਬੇਰੁਜ਼ਗਾਰਾਂ ਨੇ ਖੁਦਕੁਸ਼ੀ ਕੀਤੀ ਸੀ, ਜਿਸ 'ਚ 2018 'ਚ 12,936 ਬੇਰੁਜ਼ਗਾਰਾਂ ਦੀ ਖੁਦਕੁਸ਼ੀ ਦੇ ਮੁਕਾਬਲੇ 8.37 ਫੀਸਦੀ ਦਾ ਵਾਧਾ ਦਰਜ ਹੋਇਆ ਹੈ।

ਉਹ 5 ਸੂਬੇ, ਜਿੱਥੇ ਬੇਰੁਜ਼ਗਾਰਾਂ ਨੇ ਸਭ ਤੋਂ ਜ਼ਿਆਦਾ ਖੁਦਕੁਸ਼ੀ ਕੀਤੀ, ਉਨ੍ਹਾਂ 'ਚ ਕੇਰਲ (10,963), ਮਹਾਰਾਸ਼ਟਰ (1,511), ਤਮਿਲਨਾਡੂ (1368), ਕਰਨਾਟਕ (1293) ਅਤੇ ਓਡੀਸ਼ਾ (858) ਸ਼ਾਮਲ ਹਨ। 2019 'ਚ ਬੇਰੁਜ਼ਗਾਰਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਨੇ 1997 'ਚ ਹੋਈਆਂ ਬੇਰੁਜ਼ਗਾਰਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ ਹੈ।

1997 'ਚ 9.8 ਫੀਸਦੀ ਬੇਰੁਜ਼ਗਾਰਾਂ ਨੇ ਖੁਦਕੁਸ਼ੀ ਕੀਤੀ ਸੀ, ਜਦਕਿ 2019 'ਚ ਇਹ 10.1 ਫੀਸਦੀ ਹੈ। ਸਾਲ 2007 'ਚ ਬੇਰੁਜ਼ਗਾਰਾਂ ਦੀ ਖੁਦਕੁਸ਼ੀ ਦੀ ਦਰ ਸਭ ਤੋਂ ਘੱਟ 6.9 ਫੀਸਦੀ ਰਹੀ, ਜਦਕਿ 1995 ਤੋਂ ਲੈ ਕੇ 2004 ਤੱਕ ਇਹ 8 ਫੀਸਦੀ ਤੋਂ ਜ਼ਿਆਦਾ ਰਹੀ। 2005 ਤੋਂ ਲੈ ਕੇ 2014 ਤੱਕ ਇਹ 8 ਫੀਸਦੀ ਤੋਂ ਘੱਟ ਰਹੀ ਅਤੇ ਉਸ ਤੋਂ ਬਾਅਦ ਲਗਾਤਾਰ ਵਧ ਰਹੀ ਹੈ।

Comments

Leave a Reply