Fri,Dec 14,2018 | 04:53:29am
HEADLINES:

India

ਭਾਰਤੀ ਆਈਟੀ ਕੰਪਨੀਆਂ 'ਚ ਸਿਰਫ 26 ਫ਼ੀਸਦੀ ਮਹਿਲਾਵਾਂ

ਭਾਰਤੀ ਆਈਟੀ ਕੰਪਨੀਆਂ 'ਚ ਸਿਰਫ 26 ਫ਼ੀਸਦੀ ਮਹਿਲਾਵਾਂ

ਭਾਰਤ ਦੀਆਂ ਆਈਟੀ ਕੰਪਨੀਆਂ ਦੀ ਇੰਜੀਨੀਅਰਿੰਗ ਵਰਕਫੋਰਸ 'ਚ ਸਿਰਫ 26 ਫੀਸਦੀ ਮਹਿਲਾਵਾਂ ਹਨ। ਕੁਲ ਕਰਮਚਾਰੀਆਂ 'ਚ ਮਹਿਲਾਵਾਂ ਦਾ ਅਨੁਪਾਤ 34 ਫੀਸਦੀ ਹੈ। ਰਿਕਰੂਟਮੈਂਟ ਫਰਮ ਬਿਲਾਂਗ ਨੇ ਇਕ ਸਰਵੇ ਦੇ ਅਧਾਰ 'ਤੇ ਇਹ ਜਾਣਕਾਰੀ ਦਿੱਤੀ ਹੈ। ਸਰਵੇ 'ਚ 50 ਤੋਂ ਜ਼ਿਆਦਾ ਕਰਮਚਾਰੀਆਂ ਵਾਲੀਆਂ ਆਈਟੀ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਕੁਲ ਲਗਪਗ ਤਿੰਨ ਲੱਖ ਮਹਿਲਾਵਾਂ ਨਾਲ ਗੱਲਬਾਤ ਕੀਤੀ ਗਈ। ਸਰਵੇ 'ਚ ਇਹ ਗੱਲ ਸਾਬਿਤ ਹੁੰਦੀ ਹੈ ਕਿ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਮੈਥਸ ਫੀਲਡ 'ਚ ਮਹਿਲਾਵਾਂ ਨੂੰ ਘੱਟ ਮੌਕੇ ਮਿਲਦੇ ਹਨ। ਸਰਵੇ ਮੁਤਾਬਿਕ ਪੁਰਸ਼ 6 ਸਾਲ ਨੌਕਰੀ ਦੇ ਬਾਅਦ ਮੈਨੇਜਰ ਰੈਂਕ 'ਚ ਆ ਜਾਂਦੇ ਹਨ ਜਦੋਂਕਿ ਮਹਿਲਾਵਾਂ ਨੂੰ ਘੱਟ ਤੋਂ ਘੱਟ 8 ਸਾਲ ਬਾਅਦ ਇਹ ਭੂਮਿਕਾ ਮਿਲਦੀ ਹੈ।

45 ਫੀਸਦੀ ਮਹਿਲਾਵਾਂ 8 ਸਾਲ ਬਾਅਦ ਕੋਰ ਇੰਜੀਨੀਅਰਿੰਗ ਦਾ ਕੰਮ ਛੱਡ ਦਿੰਦੀਆਂ ਹਨ। ਇਸਦੇ ਬਾਅਦ ਉਹ ਮਾਰਕੀਟਿੰਗ, ਪ੍ਰੋਡਕਟ ਮੈਨੇਜਰ ਜਾਂ ਕੰਸਲਟਿੰਗ ਦੀ ਜਾਬ ਨੂੰ ਚੁਣਦੀਆਂ ਹਨ। ਇਸਦਾ ਮੁੱਖ ਕਾਰਨ ਵਿਆਹ ਹੈ। ਜ਼ਿਆਦਾਤਰ ਮਹਿਲਾਵਾਂ ਇਸਦੇ ਬਾਅਦ ਨੌਕਰੀ 'ਚ ਵਾਪਸ ਨਹੀਂ ਆਉਂਦੀਆਂ। ਸਾਲ 'ਚ 3.17 ਲੱਖ ਨਵੀਆਂ ਨੌਕਰੀਆਂ ਨਿਕਲੀਆਂ।

ਇਨ੍ਹਾਂ 'ਚ 77 ਫੀਸਦੀ ਯਾਨੀ 2.46 ਲੱਖ ਪੋਸਟਾਂ 'ਤੇ ਮਹਿਲਾਵਾਂ ਨੂੰ ਰੱਖਿਆ ਗਿਆ ਹੈ। ਨੈਸ਼ਨਲ ਸਟੈਟਿਸਕਿਸ ਆਫਿਸ ਦੇ ਅੰਕੜਿਆਂ ਅਨੁਸਾਰ ਜੂਨ ਤੋਂ ਅਗਸਤ ਤੱਕ 94,000 ਨੌਕਰੀਆਂ 'ਚੋਂ 80 ਫੀਸਦੀ ਮਹਿਲਾਵਾਂ ਨੂੰ ਮਿਲੀਆਂ ਹਨ। ਪ੍ਰੋਗਰਾਮਿੰਗ ਦੀ ਤੁਲਨਾ 'ਚ ਸਾਫਟਵੇਅਰ ਟੈਸਟਿੰਗ ਸਕਿਲ ਨੂੰ ਘੱਟ ਆਂਕਿਆ ਜਾਂਦਾ ਹੈ। ਇਸ 'ਚ ਨੌਕਰੀਆਂ ਦੀ ਗਿਣਤੀ ਘੱਟ ਹੈ।

ਇਸਦੇ ਬਾਵਜੂਦ ਪ੍ਰੋਗਰਾਮਿੰਗ ਦੇ ਮੁਕਾਬਲੇ ਟੈਸਟਿੰਗ 'ਚ ਜ਼ਿਆਦਾ ਮਹਿਲਾਵਾਂ ਹਨ। 100 ਟੈਸਟਿੰਗ ਜਾਬ 'ਚ ਔਸਤਨ 34 ਮਹਿਲਾਵਾਂ ਤੇ 66 ਪੁਰਸ਼ ਹੁੰਦੇ ਹਨ। ਪ੍ਰੋਗਰਾਮਿੰਗ 'ਚ ਇਹ ਅਨੁਪਾਤ 25 :75 ਦਾ ਹੈ। ਇੰਗਲੈਂਡ 'ਚ ਲੰਘੇ ਸਾਲ 'ਚ 3.17 ਲੱਖ ਨਵੀਆਂ ਨੌਕਰੀਆਂ ਨਿਕਲੀਆਂ ਹਨ। ਇਨ੍ਹਾਂ 'ਚੋਂ 77 ਫੀਸਦੀ ਯਾਨੀ 2.46 ਲੱਖ ਪੋਸਟਾਂ 'ਤੇ ਮਹਿਲਾਵਾਂ ਨੂੰ ਰੱਖਿਆ ਗਿਆ।

ਨੈਸ਼ਨਲ ਸਟੈਟਿਸਕਿਸ ਆਫਿਸ ਦੇ ਅੰਕੜਿਆਂ ਅਨੁਸਾਰ ਜੂਨ ਤੋਂ ਅਗਸਤ ਤੱਕ 94,000 ਨੌਕਰੀਆਂ 'ਚੋਂ 80 ਫ਼ੀਸਦੀ ਮਹਿਲਾਵਾਂ ਨੂੰ ਮਿਲੀਆਂ। ਇੰਗਲੈਂਡ 'ਚ 250 ਤੋਂ ਜ਼ਿਆਦਾ ਕਰਮਚਾਰੀ ਗਿਣਤੀ ਵਾਲੀਆਂ ਕੰਪਨੀਆਂ ਨੂੰ ਅਪ੍ਰੈਲ 2018 ਤੱਕ ਮਹਿਲਾ-ਪੁਰਸ਼ਾਂ ਦੀ ਤਨਖਾਹ 'ਚ ਫਰਕ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਹੈ।

Comments

Leave a Reply