Sun,Nov 17,2019 | 08:05:48pm
HEADLINES:

India

ਪੀਐੱਚਡੀ ਕੋਰਸ 'ਚ ਐੱਸਸੀ-ਐੱਸਟੀ ਦਾ ਰਾਖਵਾਂਕਰਨ ਖਤਮ!

ਪੀਐੱਚਡੀ ਕੋਰਸ 'ਚ ਐੱਸਸੀ-ਐੱਸਟੀ ਦਾ ਰਾਖਵਾਂਕਰਨ ਖਤਮ!

ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ (ਆਈਆਈਐੱਮ-ਏ) ਨੇ 2020 ਦੇ ਮੈਨੇਜਮੈਂਟ ਦੇ ਕੋਰਸ ਲਈ ਰਾਖਵਾਂਕਰਨ ਦੇਣ ਬਾਰੇ ਕੋਈ ਵਿਵਸਥਾ ਨੂੰ ਲਾਗੂ ਨਹੀਂ ਕੀਤੀ ਹੈ। ਆਈਆਈਐੱਮ-ਏ ਨੇ ਸਤੰਬਰ ਮਹੀਨੇ ਵਿੱਚ ਅਗਲੇ ਸਾਲ ਦੇ ਡਾਕਟੋਰਲ ਪ੍ਰੋਗਰਾਮ ਲਈ ਐਡਮਿਸ਼ਨ ਪੋਰਟਲ ਖੋਲਿਆ ਹੈ, ਜਿਸ ਵਿੱਚ ਐੱਸਸੀ, ਐੱਸਟੀ ਨੂੰ ਰਾਖਵਾਂਕਰਨ ਦੇਣ ਬਾਰੇ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ।

ਇਸ ਸਬੰਧ ਵਿੱਚ ਇੱਕ ਅੰਗ੍ਰੇਜ਼ੀ ਅਖਬਾਰ ਦੀ ਖਬਰ ਮੁਤਾਬਕ, ਆਈਆਈਐੱਮ-ਏ ਦੇ ਕੁਝ ਸਟਾਫ ਮੈਂਬਰਾਂ ਅਤੇ ਸਾਬਕਾ ਵਿਦਿਆਰਥੀਆਂ ਨੇ ਰਾਖਵੇਂਕਰਨ ਦੀ ਵਿਵਸਥਾ ਨਾ ਕੀਤੇ ਜਾਣ ਨੂੰ ਲੈ ਕੇ ਇੰਸਟੀਚਿਊਟ 'ਤੇ ਸਵਾਲ ਚੁੱਕੇ ਹਨ। ਆਈਆਈਐੱਮ-ਬੀ ਦੇ ਸਾਬਕਾ ਵਿਦਿਆਰਥੀ ਸਿਧਾਰਥ ਦਾ ਕਹਿਣਾ ਹੈ ਕਿ ਆਈਆਈਐੱਮ ਐਕਟ 2017, ਜੋ ਕਿ ਆਈਆਈਐੱਮਸ ਨੂੰ ਅਸੀਮਤ ਅਧਿਕਾਰ ਦਿੰਦਾ ਹੈ, ਵਿੱਚ ਇਹ ਗੱਲ ਸਾਫ ਕਹੀ ਗਈ ਹੈ ਕਿ ਆਈਆਈਐੱਮਸ ਨੂੰ ਸੈਂਟਰਲ ਐਜੂਕੇਸ਼ਨਲ ਇੰਸਟੀਚਿਊਟਸ (ਦਾਖਲੇ 'ਚ ਰਾਖਵਾਂਕਰਨ ਦੇਣ) ਐਕਟ 2006 ਦੀ ਸ਼ਰਤ ਨੂੰ ਪੂਰਾ ਕਰਨਾ ਹੋਵੇਗਾ।

ਸਿਧਾਰਥ ਨੇ ਆਈਆਈਐੱਮ-ਬੀ ਦੇ ਪ੍ਰੋਫੈਸਰ ਦੀਪਕ ਮਲਘਨ ਦੇ ਨਾਲ ਮਿਲ ਕੇ ਆਈਆਈਐੱਮ-ਏ ਦੇ ਡਾਇਰੈਕਟਰ ਐਰੋਲ ਡਿਸੂਜ਼ਾ ਨੂੰ ਇਸ ਸਬੰਧ ਵਿੱਚ ਖੁੱਲਾ ਪੱਤਰ ਵੀ ਲਿਖਿਆ ਹੈ।

ਦ ਪੇਅਰ ਵਿੱਚ ਛਪੀ ਇੱਕ ਰਿਸਰਚ ਰਿਪੋਰਟ ਕਹਿੰਦੀ ਹੈ ਕਿ ਦੇਸ਼ ਸਾਡੇ ਵਿੱਚ ਮੌਜ਼ੂਦ ਆਈਆਈਐੱਮਸ ਵਿੱਚ ਐੱਸਸੀ ਅਤੇ ਐੱਸਟੀ ਵਰਗਾਂ ਨਾਲ ਸਬੰਧਤ ਫੈਕਲਟੀ ਮੈਂਬਰਾਂ ਦੀ ਮੌਜ਼ੂਦਗੀ ਸਿਰਫ ਨਾਂ ਦੀ ਹੀ ਹੈ। ਦੇਸ਼ ਦੇ ਆਈਆਈਐੱਮਸ ਵਿੱਚ ਕੁੱਲ 500 ਫੈਕਲਟੀ ਵਿੱਚੋਂ ਸਿਰਫ 4 ਜਾਂ 5 ਐੱਸਸੀ-ਐੱਸਟੀ ਵਰਗਾਂ ਨਾਲ ਸਬੰਧਤ ਹਨ।

Comments

Leave a Reply