Wed,Mar 27,2019 | 12:43:23am
HEADLINES:

India

ਨੀਤੀ ਆਯੋਗ 'ਚ ਕੰਟਰੈਕਟ 'ਤੇ ਭਰਤੀਆਂ, ਰਾਖਵਾਂਕਰਨ ਨਹੀਂ

ਨੀਤੀ ਆਯੋਗ 'ਚ ਕੰਟਰੈਕਟ 'ਤੇ ਭਰਤੀਆਂ, ਰਾਖਵਾਂਕਰਨ ਨਹੀਂ

ਦੇਸ਼ ਵਿੱਚ ਰਾਖਵੇਂਕਰਨ ਦੇ ਮੁੱਦੇ 'ਤੇ ਦਲਿਤ-ਪੱਛੜੇ ਵਰਗ ਦੇ ਲੋਕ ਅੰਦੋਲਨ ਕਰ ਰਹੇ ਹਨ। ਇਨ੍ਹਾਂ ਵੱਲੋਂ ਰਾਖਵੇਂਕਰਨ ਨੂੰ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ ਦੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਸਰਕਾਰ ਦੇ ਥਿੰਕ ਟੈਂਕ ਨੀਤੀ ਆਯੋਗ ਨੇ ਅਜਿਹਾ ਫੈਸਲਾ ਕੀਤਾ ਹੈ, ਜਿਸ ਨਾਲ ਰਾਖਵਾਂਕਰਨ ਵਿਵਸਥਾ ਕੰਢੇ ਕਰ ਦਿੱਤੀ ਗਈ ਹੈ।

ਇਸ ਸਬੰਧ 'ਚ 'ਅਮਰ ਉਜਾਲਾ' ਦੀ ਇੱਕ ਰਿਪੋਰਟ ਮੁਤਾਬਕ, ਨੀਤੀ ਆਯੋਗ ਨੇ ਲਗਾਤਾਰ ਪੱਕੀਆਂ ਨਿਯੁਕਤੀਆਂ ਕਰਨ ਦੀ ਜਗ੍ਹਾ ਵੱਡੀ ਗਿਣਤੀ 'ਚ ਕੰਟਰੈਕਟ 'ਤੇ ਭਰਤੀਆਂ ਕੀਤੀਆਂ ਹਨ, ਜੋ ਕਿ ਸਰਕਾਰ ਨੂੰ ਨੀਤੀ ਦੇ ਸਬੰਧ 'ਚ ਦਿੱਤੀ ਜਾਣ ਵਾਲੀ ਸਲਾਹ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਆਯੋਗ ਦਾ ਕਹਿਣਾ ਹੈ ਕਿ ਕੰਟਰੈਕਟ 'ਤੇ ਰੱਖੇ ਕਰਮਚਾਰੀ ਰਾਖਵਾਂਕਰਨ ਵਿਵਸਥਾ ਤੋਂ ਬਾਹਰ ਹਨ।

ਆਰਟੀਆਈ ਤਹਿਤ ਮੰਗੀ ਜਾਣਕਾਰੀ 'ਚ ਨੀਤੀ ਆਯੋਗ ਨੇ ਇਹ ਸਵੀਕਾਰ ਕੀਤਾ ਹੈ ਕਿ ਕੰਟਰੈਕਟ 'ਤੇ 46 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦਾ ਕਾਰਜਕਾਲ 2 ਤੋਂ 5 ਸਾਲ ਤੱਕ ਦਾ ਹੋਵੇਗਾ। ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਜੀਐੱਫਆਰ 2017 ਦੇ ਨਿਯਮ 178 ਤਹਿਤ ਪ੍ਰੋਫੈਸ਼ਨਲਸ ਦੀਆਂ ਕੰਟਰੈਕਟ ਭਰਤੀਆਂ ਅਤੇ ਸਲਾਹ ਲੈਣਾ ਰਾਖਵੇਂਕਰਨ ਦੇ ਦਾਇਰੇ ਤੋਂ ਬਾਹਰ ਹਨ।

Comments

Leave a Reply