Sat,Jun 23,2018 | 03:46:26am
HEADLINES:

India

'ਅਸੁਰੱਖਿਅਤ ਮਹਿਸੂਸ ਕਰਦੇ ਨੇ ਧਾਰਮਿਕ ਘੱਟ ਗਿਣਤੀ ਲੋਕ'

'ਅਸੁਰੱਖਿਅਤ ਮਹਿਸੂਸ ਕਰਦੇ ਨੇ ਧਾਰਮਿਕ ਘੱਟ ਗਿਣਤੀ ਲੋਕ'

ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਸਾਲ 2017 ਦੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਰਿਪੋਰਟ ਬੀਤੇ ਦਿਨੀਂ ਜਾਰੀ ਕੀਤੀ। ਇਸਦੇ ਰਾਹੀਂ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। 'ਦ ਵਾਇਰ' ਮੁਤਾਬਕ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਸਾਲ 2017 ਦੇ ਪਹਿਲੇ 6 ਮਹੀਨਿਆਂ ਵਿੱਚ ਇਸਾਈਆਂ 'ਤੇ ਅੱਤਿਆਚਾਰ ਕਰਨ ਦੀਆਂ 410 ਘਟਨਾਵਾਂ ਸਾਹਮਣੇ ਆਈਆਂ।
 
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 2017 ਵਿੱਚ ਹਿੰਦੂ ਰਾਸ਼ਟਰਵਾਦੀ ਸਮੂਹਾਂ ਦੀ ਹਿੰਸਾ ਕਾਰਨ ਧਾਰਮਿਕ ਘੱਟ ਗਿਣਤੀ ਸਮਾਜ ਨੇ ਖੁਦ ਨੂੰ ਬਹੁਤ ਜ਼ਿਆਦਾ ਅਸੁਰੱਖਿਅਤ ਮਹਿਸੂਸ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੇ ਅਮਰੀਕੀ ਕਾਂਗਰਸ ਸਰਕਾਰ ਵੱਲੋਂ ਆਥੋਰਾਈਜ਼ਡ 2017 ਦੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਸਲਾਨਾ ਰਿਪੋਰਟ ਜਾਰੀ ਕੀਤੀ। ਇਸਦੇ ਮੁਤਾਬਕ, ਧਾਰਮਿਕ ਸਮਾਜ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਜਿੱਥੇ ਰਾਸ਼ਟਰੀ ਸਰਕਾਰ ਨੇ ਕੁਝ ਵਾਰ ਹਿੰਸਾ ਦੀਆਂ ਘਟਨਾਵਾਂ ਖਿਲਾਫ ਬੋਲਿਆ, ਉੱਥੇ ਸਥਾਨਕ ਨੇਤਾਵਾਂ ਨੇ ਸ਼ਾਇਦ ਹੀ ਅਜਿਹਾ ਕੀਤਾ ਅਤੇ ਕਈ ਵਾਰ ਤਾਂ ਜਨਤੱਕ ਟਿੱਪਣੀਆਂ ਕੀਤੀਆਂ, ਜਿਨ੍ਹਾਂ ਦਾ ਮਤਲਬ ਹਿੰਸਾ ਦੀ ਅਣਦੇਖੀ ਕਰਨ ਤੋਂ ਕੱਢਿਆ ਜਾ ਸਕਦਾ ਹੈ।
 
ਇਸ ਵਿੱਚ ਇਹ ਵੀ ਕਿਹਾ ਗਿਆ, ''13 ਜੁਲਾਈ 2017 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਊ ਮਾਂਸ ਵਪਾਰੀਆਂ, ਗਊ ਮਾਂਸ ਉਪਭੋਗਤਾਵਾਂ ਤੇ ਡੇਅਰੀ ਕਿਸਾਨਾਂ 'ਤੇ ਭੀੜ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਗਊ ਰੱਖਿਆ ਦੇ ਨਾਂ 'ਤੇ ਲੋਕਾਂ ਦੀ ਜਾਨ ਲੈਣਾ ਸਵੀਕਾਰ ਨਹੀਂ ਹੈ।'' 
 
ਇਸ ਵਿੱਚ ਕਿਹਾ ਗਿਆ ਹੈ ਕਿ 7 ਅਗਸਤ ਨੂੰ ਉਸ ਸਮੇਂ ਦੇ ਉਪਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਸੀ ਕਿ ਦੇਸ਼ ਵਿੱਚ ਦਲਿਤ, ਮੁਸਲਮਾਨ ਤੇ ਇਸਾਈ ਖੁਦ ਨੂੰ ਕਾਫੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ 10 ਅਗਸਤ ਨੂੰ ਇੱਕ ਇੰਟਰਵਿਊ ਵਿੱਚ ਵੀ ਆਪਣੀ ਗੱਲ ਨੂੰ ਮੁੜ ਕਹਿੰਦੇ ਹੋਏ ਕਿਹਾ ਸੀ ਕਿ ਦੇਸ਼ ਵਿੱਚ ਮੁਸਲਮਾਨ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। 
 
ਉਨ੍ਹਾਂ ਦੀਆਂ ਟਿੱਪਣੀਆਂ ਲਈ ਉਸ ਸਮੇਂ ਭਾਰਤੀ ਜਨਤਾ ਪਾਰਟੀ ਤੇ ਹਿੰਦੂ ਰਾਸ਼ਟਰਵਾਦੀ ਸਮੂਹਾਂ ਨੇ ਉਨ੍ਹਾਂ ਦੀ ਨਿੰਦਾ ਕੀਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ 'ਓਪਨ ਡੋਰਸ' ਦੇ ਸਥਾਨਕ ਹਿੱਸੇਦਾਰਾਂ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ, ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਸਾਹਮਣੇ ਆਈਆਂ 410 ਘਟਨਾਵਾਂ ਵਿੱਚ ਇਸਾਈਆਂ 'ਤੇ ਅੱਤਿਆਚਾਰ ਕੀਤੇ ਗਏ, ਉਨ੍ਹਾਂ ਨੂੰ ਡਰਾਇਆ ਗਿਆ ਜਾਂ ਧਰਮ ਨੂੰ ਲੈ ਕੇ ਉਨ੍ਹਾਂ 'ਤੇ ਹਮਲੇ ਕੀਤੇ ਗਏ।
 
2016 ਵਿੱਚ ਇਸ ਤਰ੍ਹਾਂ ਦੀਆਂ 441 ਘਟਨਾਵਾਂ ਹੋਈਆਂ ਸਨ। ਨਾਲ ਹੀ ਇਸ ਵਿੱਚ ਕਿਹਾ ਗਿਆ ਹੈ ਕਿ 2017 ਵਿੱਚ ਜਨਵਰੀ ਤੋਂ ਲੈ ਕੇ ਮਈ ਵਿਚਕਾਰ ਗ੍ਰਹਿ ਮੰਤਰਾਲੇ ਨੇ ਧਾਰਮਿਕ ਵਰਗਾਂ ਵਿਚਕਾਰ 296 ਸੰਘਰਸ਼ ਹੋਣ ਦੀ ਸੂਚਨਾ ਦਿੱਤੀ। ਸੰਘਰਸ਼ਾਂ ਵਿੱਚ 44 ਲੋਕ ਮਾਰੇ ਗਏ ਅਤੇ 892 ਜ਼ਖ਼ਮੀ ਹੋਏ।

 

Comments

Leave a Reply