Sun,Jul 05,2020 | 05:16:45am
HEADLINES:

India

70 KM ਤੁਰਨ ਤੋਂ ਬਾਅਦ ਬੱਚੇ ਨੂੰ ਸੜਕ ਕੰਢੇ ਜਨਮ ਦਿੱਤਾ, ਬੱਚਾ ਗੋਦ 'ਚ ਚੁੱਕ ਕੇ ਫਿਰ 160 KM ਚੱਲੀ ਮਹਿਲਾ ਮਜ਼ਦੂਰ

70 KM ਤੁਰਨ ਤੋਂ ਬਾਅਦ ਬੱਚੇ ਨੂੰ ਸੜਕ ਕੰਢੇ ਜਨਮ ਦਿੱਤਾ, ਬੱਚਾ ਗੋਦ 'ਚ ਚੁੱਕ ਕੇ ਫਿਰ 160 KM ਚੱਲੀ ਮਹਿਲਾ ਮਜ਼ਦੂਰ

ਲਾਕਡਾਊਨ ਕਰਕੇ ਫਸੇ ਮਜ਼ਦੂਰਾਂ ਦੀਆਂ ਦਰਦਨਾਕ ਕਹਾਣੀਆਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦੀ ਦਿਲ ਕੰਬਾ ਦੇਣ ਵਾਲੀ ਘਟਨਾ ਮੱਧ ਪ੍ਰਦੇਸ਼-ਮਹਾਰਾਸ਼ਟਰ ਬਾਰਡਰ ਦੇ ਕੋਲ ਹੋਈ। ਲਾਕਡਾਊਨ 'ਚ ਫਸੇ ਇੱਕ ਪਰਿਵਾਰ ਦੀ ਮਹਿਲਾ ਮਜ਼ਦੂਰ ਨੇ 70 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਇੱਕ ਬੱਚੇ ਨੂੰ ਸੜਕ ਕੰਢੇ ਜਨਮ ਦਿੱਤਾ।

ਇਸ ਤੋਂ ਵੀ ਦਰਦਨਾਕ ਸਥਿਤੀ ਇਹ ਰਹੀ ਕਿ ਬੱਚੇ ਨੂੰ ਜਨਮ ਦੇਣ ਦੇ ਇੱਕ ਘੰਟੇ ਬਾਅਦ ਹੀ ਮਹਿਲਾ ਬੱਚੇ ਨੂੰ ਗੋਦ ਚੁੱਕ ਕੇ ਪੈਦਲ ਚੱਲਣ ਨੂੰ ਮਜਬੂਰ ਹੋਈ ਤੇ ਉਸਨੇ 160 ਕਿਲੋਮੀਟਰ ਦਾ ਸਫਰ ਇਸੇ ਤਰ੍ਹਾਂ ਤੈਅ ਕੀਤਾ। ਕਿਸੇ ਤਰ੍ਹਾਂ ਉਹ ਬਿਜਾਸਨ ਬਾਰਡਰ 'ਤੇ ਪਹੁੰਚੀ, ਜਿੱਥੋਂ ਪ੍ਰਸ਼ਾਸਨ ਨੇ ਉਸਦੇ ਲਈ ਪ੍ਰਬੰਧ ਕਰਕੇ ਉਸਨੂੰ ਪਰਿਵਾਰ ਸਮੇਤ ਘਰ ਭੇਜਿਆ।

ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਪਿੰਡ ਉਂਚਾਹਰਾ ਦੀ ਰਹਿਣ ਵਾਲੀ ਸ਼ਕੁੰਤਲਾ ਮਹਾਰਾਸ਼ਟਰ ਦੇ ਨਾਸਿਕ 'ਚ ਪਰਿਵਾਰ ਸਮੇਤ ਮਜ਼ਦੂਰੀ ਕਰਦੀ ਸੀ। ਕੇਂਦਰ ਸਰਕਾਰ ਵੱਲੋਂ ਲਾਕਡਾਊਨ ਕੀਤੇ ਜਾਣ ਤੋਂ ਬਾਅਦ ਉਸਦੇ ਪਰਿਵਾਰ ਦਾ ਰੁਜ਼ਗਾਰ ਠੱਪ ਹੋ ਗਿਆ। ਅਜਿਹੇ ਹਾਲਾਤ 'ਚ ਸਰਕਾਰੀ ਮਦਦ ਨਾ ਮਿਲਣ 'ਤੇ ਇਸ ਪਰਿਵਾਰ ਨੇ ਨਾਸਿਕ (ਮਹਾਰਾਸ਼ਟਰ) ਤੋਂ ਵਾਪਸ ਸਤਨਾ ਜ਼ਿਲ੍ਹੇ (ਮੱਧ ਪ੍ਰਦੇਸ਼) ਵਿਖੇ ਆਪਣੇ ਪਿੰਡ ਮੁੜਨ ਦਾ ਫੈਸਲਾ ਲਿਆ।

ਨਾਸਿਕ ਤੋਂ ਸਤਨਾ ਦੀ ਦੂਰੀ 1 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਹੈ, ਜੋ ਕਿ ਇਸ ਪਰਿਵਾਰ ਨੇ ਪੈਦਲ ਹੀ ਤੈਅ ਕਰਨ ਦਾ ਫੈਸਲਾ ਕੀਤਾ। ਸ਼ਕੁੰਤਲਾ ਦੇ ਪਤੀ ਰਾਕੇਸ਼ ਕੌਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਫਰ ਬਹੁਤ ਮੁਸ਼ਕਿਲਾਂ ਭਰਿਆ ਸੀ। ਪਤਨੀ 9 ਮਹੀਨੇ ਦੀ ਗਰਭਵਤੀ ਸੀ, ਫਿਰ ਵੀ ਉਨ੍ਹਾਂ ਕੋਲ ਘਰ ਪੈਦਲ ਜਾਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ।

ਜਦੋਂ 70 ਕਿਲੋਮੀਟਰ ਦਾ ਪੈਦਲ ਸਫਰ ਤੈਅ ਕਰਕੇ ਉਹ ਪਿੰਪਲਗਾਂਵ ਪਹੁੰਚੇ ਤਾਂ ਉਥੇ ਸ਼ਕੁੰਤਲਾ ਦੇ ਦਰਦਾਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਉਸਨੇ ਸੜਕ ਕੰਢੇ ਹੀ ਬੱਚੇ ਨੂੰ ਜਨਮ ਦਿੱਤਾ। ਇਸ ਦੌਰਾਨ 4 ਮਹਿਲਾਵਾਂ ਨੇ ਡਿਲੀਵਰੀ 'ਚ ਉਸਦੀ ਮਦਦ ਕੀਤੀ। ਸ਼ਕੁੰਤਲਾ ਨੇ ਦੱਸਿਆ ਕਿ ਬੱਚੇ ਨੂੰ ਜਨਮ ਦੇਣ ਦੇ 1 ਘੰਟੇ ਤੱਕ ਉਹ ਸੜਕ ਕੰਢੇ ਹੀ ਰੁਕੀ ਤੇ ਫਿਰ ਪੈਦਲ ਹੀ ਅੱਗੇ ਚੱਲਣ ਲੱਗੀ ਤੇ ਬੱਚੇ ਨੂੰ ਗੋਦ 'ਚ ਲੈ ਕੇ 160 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਬਿਜਾਸਨ ਬਾਰਡਰ 'ਤੇ ਪਹੁੰਚੀ।

ਬਾਰਡਰ 'ਤੇ ਤੈਨਾਤ ਪੁਲਸ ਅਧਿਕਾਰੀ ਕਵਿਤਾ ਦੀ ਨਜ਼ਰ ਉਨ੍ਹਾਂ 'ਤੇ ਪਈ, ਜਿਸ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਭੋਜਨ ਦਿੱਤਾ ਗਿਆ ਤੇ ਫਿਰ ਉਨ੍ਹਾਂ ਨੂੰ ਘਰ ਭੇਜਣ ਦੀ ਵਿਵਸਥਾ ਕੀਤੀ ਗਈ। ਇਸ ਪਰਿਵਾਰ ਨਾਲ 2 ਸਾਲ ਦੀ ਬੱਚੀ ਵੀ ਸੀ।

Comments

Leave a Reply