Thu,Aug 22,2019 | 09:23:07am
HEADLINES:

India

'ਬਹੁਜਨ ਸਮਾਜ ਦੇ ਮਹਾਪੁਰਖਾਂ ਦੇ ਸਮਾਰਕਾਂ ਦਾ ਵਿਰੋਧ ਕਰਨ 'ਤੇ ਭਾਜਪਾ-ਆਰਐੱਸਐੱਸ ਮਾਫੀ ਮੰਗਣ'

'ਬਹੁਜਨ ਸਮਾਜ ਦੇ ਮਹਾਪੁਰਖਾਂ ਦੇ ਸਮਾਰਕਾਂ ਦਾ ਵਿਰੋਧ ਕਰਨ 'ਤੇ ਭਾਜਪਾ-ਆਰਐੱਸਐੱਸ ਮਾਫੀ ਮੰਗਣ'

ਗੁਜਰਾਤ 'ਚ 'ਸਟੈਚਯੂ ਆਫ ਯੂਨਿਟੀ' ਦੇ ਉਦਘਾਟਨ 'ਤੇ ਬਸਪਾ ਮੁਖੀ ਮਾਇਆਵਤੀ ਨੇ ਭਾਜਪਾ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਬਸਪਾ ਸਰਕਾਰ ਦੇ ਸਮੇਂ ਬਣੇ ਬਹੁਜਨ ਸਮਾਜ ਦੇ ਮਹਾਪੁਰਖਾਂ ਦੇ ਸਮਾਰਕਾਂ ਨੂੰ ਪੈਸੇ ਦੀ ਬਰਬਾਦੀ ਦੱਸਣ ਲਈ ਭਾਜਪਾ ਤੇ ਆਰਐੱਸਐੱਸ ਨੂੰ ਬਹੁਜਨ ਸਮਾਜ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।

ਮਾਇਆਵਤੀ ਨੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜੈਯੰਤੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਇੱਕ ਬਿਆਨ ਵਿੱਚ ਕਿਹਾ, ''ਕਰੀਬ 3 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਪਟੇਲ ਦੀ 'ਸਟੈਚਯੂ ਆਫ ਯੂਨਿਟੀ' ਮੂਰਤੀ ਦੇ ਉਦਘਾਟਨ ਤੋਂ ਬਾਅਦ ਭਾਜਪਾ ਤੇ ਆਰਐੱਸਐੱਸ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਬਹੁਜਨ ਸਮਾਜ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ, ਜੋ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਮੇਤ ਦਲਿਤਾਂ, ਆਦੀਵਾਸੀਆਂ ਤੇ ਪੱਛੜੇ ਵਰਗਾਂ ਵਿੱਚ ਜਨਮ ਲੈਣ ਵਾਲੇ ਮਹਾਨ ਸੰਤਾਂ, ਗੁਰੂਆਂ ਤੇ ਮਹਾਪੁਰਖਾਂ ਦੇ ਸਨਮਾਨ ਵਿੱਚ ਬਸਪਾ ਸਰਕਾਰ ਵੱਲੋਂ ਯੂਪੀ ਵਿੱਚ ਬਣਾਏ ਸਥਾਨਾਂ, ਸਮਾਰਕਾਂ ਤੇ ਪਾਰਕਾਂ ਨੂੰ ਪੈਸੇ ਦੀ ਬਰਬਾਦੀ ਦੱਸ ਕੇ ਇਸਦੀ ਨਿੰਦਾ ਕਰਦੇ ਸਨ।''

ਬਸਪਾ ਮੁਖੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਵਾਂਗ ਪਟੇਲ ਇੱਕ ਰਾਸ਼ਟਰੀ ਸ਼ਖਸੀਅਤ ਸਨ ਅਤੇ ਉਨ੍ਹਾਂ ਦਾ ਸਨਮਾਨ ਵੀ ਸੀ, ਪਰ ਭਾਜਪਾ ਤੇ ਉਸਦੀ ਕੇਂਦਰ ਸਰਕਾਰ ਨੇ ਉਨ੍ਹਾਂ ਨੇ ਖੇਤਰ ਦੇ ਦਾਇਰੇ ਵਿੱਚ ਬੰਨ੍ਹ ਦਿੱਤਾ ਹੈ।

ਦੂਜੇ ਪਾਸੇ ਬਸਪਾ ਦੇ ਬੁਲਾਰੇ ਸੁਧਿੰਦਰ ਭਦੌਰੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਸਪਾ ਸਰਦਾਰ ਪਟੇਲ ਦੀ ਮੂਰਤੀ ਦਾ ਸਵਾਗਤ ਕਰਦੀ ਹੈ, ਪਰ ਨਾਲ ਹੀ ਉਹ ਭਾਜਪਾ ਦੇ ਦੋਗਲੇਪਨ ਦੇ ਖਿਲਾਫ ਹੈ।

ਭਦੌਰੀਆ ਨੇ ਕਿਹਾ ਕਿ ''ਜਦੋਂ ਅਸੀਂ ਅੰਬੇਡਕਰ ਪਾਰਕਾਂ ਦਾ ਨਿਰਮਾਣ ਕੀਤਾ ਸੀ ਤਾਂ ਭਾਜਪਾ ਨੇ ਇਸਨੂੰ ਜਨਤਾ ਦੇ ਪੈਸੇ ਦੀ ਦੁਰਵਰਤੋਂ ਦੱਸਿਆ ਸੀ, ਉਹ ਖੁਦ ਵੀ ਹੁਣ ਸਰਕਾਰੀ ਪੈਸੇ ਦਾ ਇਸਤੇਮਾਲ ਕਰ ਰਹੇ ਹਨ। ਹੁਣ ਭਾਜਪਾ ਵਾਲਿਆਂ ਨੇ ਸਰਕਾਰੀ ਪੈਸੇ ਨਾਲ ਕਿਉਂ 'ਸਟੈਚਯੂ ਆਫ ਯੂਨਿਟੀ' ਦਾ ਨਿਰਮਾਣ ਕੀਤਾ, ਇਸਦੇ ਲਈ ਕਿਉਂ ਨਹੀਂ ਆਪਣੀ ਪਾਰਟੀ ਦੇ ਫੰਡ ਦਾ ਇਸਤੇਮਾਲ ਕੀਤਾ।''

ਬਸਪਾ ਬੁਲਾਰੇ ਮੁਤਾਬਕ, ਅੰਬੇਡਕਰ ਪਾਰਕਾਂ ਨੂੰ ਉਨ੍ਹਾਂ ਸਾਰੇ ਮਹਾਪੁਰਖਾਂ ਨੂੰ ਸਮਰਪਿਤ ਕੀਤਾ ਗਿਆ, ਜਿਨ੍ਹਾਂ ਨੇ ਗਰੀਬਾਂ, ਦੱਬੇ ਕੁਚਲੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ। ਦੇਸ਼ ਦੇ ਸ਼ੋਸ਼ਿਤ ਵਰਗਾਂ ਦੀ ਭਲਾਈ ਲਈ ਸਮਰਪਿਤ ਮਹਾਨ ਸ਼ਖਸੀਅਤਾਂ ਜਿਵੇਂ ਕਿ ਮਹਾਮਾਨਵ ਜੋਤੀਬਾ ਫੂਲੇ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਸਾਹਿਬ ਕਾਂਸ਼ੀਰਾਮ ਦਾ ਸਨਮਾਨ ਕੀਤਾ ਗਿਆ।

Comments

Leave a Reply