Sun,Nov 17,2019 | 08:05:03pm
HEADLINES:

India

ਮਾਇਆਵਤੀ ਨੇ ਕਿਹਾ-ਭਾਰਤ ਹਿੰਦੂ ਨਹੀਂ, ਧਰਮ ਨਿਰਪੱਖ ਰਾਸ਼ਟਰ ਹੈ

ਮਾਇਆਵਤੀ ਨੇ ਕਿਹਾ-ਭਾਰਤ ਹਿੰਦੂ ਨਹੀਂ, ਧਰਮ ਨਿਰਪੱਖ ਰਾਸ਼ਟਰ ਹੈ

ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਬੀਤੇ ਦਿਨੀਂ ਭਾਰਤ ਨੂੰ 'ਹਿੰਦੂ ਰਾਸ਼ਟਰ' ਐਲਾਨੇ ਜਾਣ ਤੋਂ ਬਾਅਦ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਇਸ 'ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ।

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਬਸਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਾਇਆਵਤੀ ਨੇ ਕਿਹਾ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਭਾਰਤ ਦੇ ਹਿੰਦੂ ਰਾਸ਼ਟਰ ਸਬੰਧੀ ਦਿੱਤੇ ਗਏ ਬਿਆਨ ਨਾਲ ਬਸਪਾ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਹਿੰਦੂ ਰਾਸ਼ਟਰ ਨਹੀਂ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤੀ ਸੰਵਿਧਾਨ ਸਿਰਫ ਹਿੰਦੂਆਂ ਨੂੰ ਮੁੱਖ ਰੱਖ ਕੇ ਨਹੀਂ ਬਣਾਇਆ ਸੀ, ਸਗੋਂ ਹੋਰ ਵਰਗਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਸੀ। ਸਾਡਾ ਦੇਸ਼ ਹਿੰਦੂ ਰਾਸ਼ਟਰ ਨਹੀਂ ਹੈ, ਸਗੋਂ ਧਰਮ ਨਿਰਪੱਖ ਦੇਸ਼ ਹੈ।

ਇਸ ਦੌਰਾਨ ਮਾਇਆਵਤੀ ਨੇ ਦੇਸ਼ ਤੇ ਸੂਬਿਆਂ ਵਿੱਚ ਮਾੜੇ ਹਾਲਾਤ ਲਈ ਕਾਂਗਰਸ ਤੇ ਭਾਜਪਾ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੰਮੇ ਸਮੇਂ ਤੱਕ ਰਾਜ ਕਰਨ ਵਾਲੀ ਕਾਂਗਰਸ ਤੇ ਮੌਜੂਦਾ ਭਾਜਪਾ ਸਰਕਾਰ ਨੇ ਰਾਖਵੇਂਕਰਨ ਦਾ ਕੋਟਾ ਪੂਰਾ ਨਹੀਂ ਕੀਤਾ ਹੈ। ਕਾਂਗਰਸ ਤੇ ਭਾਜਪਾ ਦੀ ਅੰਦਰੂਨੀ ਮਿਲੀਭੁਗਤ ਕਾਰਨ ਪ੍ਰਮੋਸ਼ਨ ਵਿੱਚ ਰਾਖਵੇਂਕਰਨ ਨੂੰ ਪ੍ਰਭਾਵਹੀਣ ਬਣਾ ਦਿੱਤਾ ਗਿਆ ਹੈ।

ਰਾਖਵਾਂ ਕੈਟੇਗਰੀ ਦੇ ਲੋਕਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ 'ਚ ਰਾਖਵਾਂਕਰਨ ਦਿੱਤੇ ਜਾਣ ਦੀ ਵਿਵਸਥਾ ਕੀਤੇ ਬਿਨਾਂ ਹੀ ਸਰਕਾਰੀ ਅਦਾਰਿਆਂ ਦਾ ਪ੍ਰਾਈਵੇਟਾਈਜੇਸ਼ਨ ਕੀਤਾ ਜਾ ਰਿਹਾ ਹੈ।

ਇਨ੍ਹਾਂ ਪਾਰਟੀਆਂ ਨੇ ਦਲਿਤਾਂ, ਆਦੀਵਾਸੀਆਂ ਤੇ ਪੱਛੜੇ ਵਰਗਾਂ ਦੇ ਹੱਕ 'ਚ ਬਣੇ ਕਾਨੂੰਨਾਂ ਨੂੰ ਵੀ ਕਮਜ਼ੋਰ ਕਰ ਦਿੱਤਾ ਹੈ। ਇਸੇ ਤਰ੍ਹਾਂ ਪੂਰੇ ਦੇਸ਼ ਵਿੱਚ ਮੁਸਲਮਾਨਾਂ ਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਹਾਲਤ ਵੀ ਖਰਾਬ ਨਜ਼ਰ ਆਉਂਦੀ ਹੈ।

ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੀ ਖਰਾਬ ਆਰਥਿਕ ਸਥਿਤੀ, ਭ੍ਰਿਸ਼ਟਾਚਾਰ ਤੇ ਗਰੀਬੀ ਆਦਿ ਦੇ ਮੁੱਦੇ ਵੀ ਚੁੱਕੇ।

Comments

Leave a Reply