Wed,Dec 19,2018 | 01:42:28am
HEADLINES:

India

ਬੁੱਧੀਜੀਵੀਆਂ ਦੀ ਗ੍ਰਿਫਤਾਰੀ 'ਤੇ ਮਾਇਆਵਤੀ ਨੇ ਮੋਦੀ ਸਰਕਾਰ ਨੂੰ ਘੇਰਿਆ

ਬੁੱਧੀਜੀਵੀਆਂ ਦੀ ਗ੍ਰਿਫਤਾਰੀ 'ਤੇ ਮਾਇਆਵਤੀ ਨੇ ਮੋਦੀ ਸਰਕਾਰ ਨੂੰ ਘੇਰਿਆ

ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਬੀਤੇ ਦਿਨੀਂ ਬੁੱਧੀਜੀਵੀਆਂ ਤੇ ਸਮਾਜਿਕ ਵਰਕਰਾਂ ਦੀ ਗ੍ਰਿਫਤਾਰੀ 'ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ ਹੈ। ਇਸ ਕਾਰਵਾਈ ਨੂੰ ਦਲਿਤਾਂ ਦੀ ਰੱਖਿਆ ਕਰਨ ਵਾਲਿਆਂ ਨੂੰ ਡਰਾਉਣ ਦੀ ਸਾਜ਼ਿਸ਼ ਦੱਸਦੇ ਹੋਏ ਮਾਇਆਵਤੀ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਸੱਤਾ ਦੀ ਦੁਰਵਰਤੋਂ ਤੇ ਤਾਨਾਸ਼ਾਹੀ ਦੀ ਉਦਾਹਰਨ ਹੈ। 
 
ਉਨ੍ਹਾਂ ਕਿਹਾ ਕਿ ਸਰਕਾਰ ਦਲਿਤਾਂ, ਆਦੀਵਾਸੀਆਂ ਤੇ ਪੱਛੜਿਆਂ ਪ੍ਰਤੀ ਸ਼ੋਸ਼ਣ, ਅੱਤਿਆਚਾਰ ਤੇ ਜ਼ਮੀਨ ਬੇਦਖਲੀ ਖਿਲਾਫ ਲੜਨ ਵਾਲੇ ਬੁੱਧਜੀਵੀਆਂ ਤੇ ਸਮਾਜਿਕ ਵਰਕਰਾਂ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ।
 
ਭਾਜਪਾ ਨੇ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਅਜਿਹੀ ਕਾਰਵਾਈ ਕੀਤੀ ਹੈ। ਸਰਕਾਰ ਦੇ ਇਸ ਵਤੀਰੇ ਨਾਲ ਲੋਕਾਂ ਵਿੱਚ ਗੁੱਸਾ ਹੈ, ਜਿਸਨੂੰ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ। ਬਸਪਾ ਮੁਖੀ ਨੇ ਕਿਹਾ ਕਿ ਭਾਜਪਾ ਸਰਕਾਰਾਂ ਨੂੰ ਆਪਣੀਆਂ ਜਨਵਿਰੋਧੀ ਨੀਤੀਆਂ ਦੇ ਨਾਲ-ਨਾਲ ਲੋਕਤੰਤਰ ਵਿਰੋਧੀ ਨੀਤੀਆਂ ਤੋਂ ਬਚਣਾ ਚਾਹੀਦਾ ਹੈ।
 
ਉਨ੍ਹਾਂ ਕਿਹਾ ਕਿ ਨਕਸਲੀ ਸਮਰਥਕ ਹੋਣ ਦੇ ਦੋਸ਼ ਤਹਿਤ ਦੇਸ਼ ਦੇ ਕਈ ਸੂਬਿਆਂ ਵਿੱਚ ਬੁੱਧੀਜੀਵੀਆਂ ਤੇ ਸਮਾਜਿਕ ਵਰਕਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ, ਜੋ ਕਿ ਸਹੀ ਨਹੀਂ ਹਨ।
 
ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਮਹਾਰਾਸ਼ਟਰ ਪੁਲਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੁੱਧੀਜੀਵੀਆਂ ਤੇ ਸਮਾਜਿਕ ਵਰਕਰਾਂ ਦੀ ਗ੍ਰਿਫਤਾਰੀ ਕੀਤੀ ਹੈ। ਗ੍ਰਿਫਤਾਰ ਹੋਏ ਇਨ੍ਹਾਂ ਲੋਕਾਂ ਵਿੱਚ ਗੌਤਮ ਨਵਲਖਾ, ਵਰਵਰਾ ਰਾਓ, ਸੁਧਾ ਭਾਰਦਵਜਾ, ਅਰੁਣ ਫਰੇਰੀਆ ਤੇ ਵਰਨੋਨ ਗੋਂਜਾਲਵੇਸ ਸ਼ਾਮਲ ਹਨ।

Comments

Leave a Reply