Mon,Oct 22,2018 | 12:06:37pm
HEADLINES:

India

ਮਹਾਰਾਸ਼ਟਰ ਬੰਦ : ਕਈ ਸਥਾਨਾਂ 'ਤੇ ਭੰਨਤੋੜ, ਰੇਲ-ਬੱਸ ਸੇਵਾ ਪ੍ਰਭਾਵਿਤ

ਮਹਾਰਾਸ਼ਟਰ ਬੰਦ : ਕਈ ਸਥਾਨਾਂ 'ਤੇ ਭੰਨਤੋੜ, ਰੇਲ-ਬੱਸ ਸੇਵਾ ਪ੍ਰਭਾਵਿਤ

ਪੁਣੇ ਦੇ ਭੀਮਾ ਕੋਰੇਗਾਂਵ ਖੇਤਰ ਵਿੱਚ ਭੜਕੀ ਜਾਤੀ ਹਿੰਸਾ ਦੇ ਵਿਰੋਧ ਵਿੱਚ ਦਲਿਤ ਸਮਾਜ ਵੱਲੋਂ ਅੱਜ ਬੁੱਧਵਾਰ ਨੂੰ ਮਹਾਰਾਸ਼ਟਰ ਬੰਦ ਦਾ ਐਲਾਨ ਕੀਤਾ ਗਿਆ ਹੈ। ਬੰਦ ਵਿਚਕਾਰ ਬੁੱਧਵਾਰ ਨੂੰ ਵੀ ਮੁੰਬਈ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸ ਵਿਚਕਾਰ ਮੁਲੁੰਡ ਖੇਤਰ ਵਿੱਚ ਕੁਝ ਬੱਸਾਂ ਨੂੰ ਰੋਕਿਆ ਗਿਆ ਹੈ। ਦੋ ਬੈਸਟ ਬੱਸਾਂ ਵਿੱਚ ਭੰਨਤੋੜ ਹੋਣ ਦੀਆਂ ਖਬਰਾਂ ਹਨ।
 
ਠਾਣੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਲੋਕਲ ਸੇਵਾ ਰੋਕ ਦਿੱਤੀ ਹੈ। ਪ੍ਰਦਰਸ਼ਨ ਨੂੰ ਦੇਖਦੇ ਹੋਏ ਮੁੰਬਈ ਵਿੱਚ ਡਿੱਬਾ ਵਾਲਿਆਂ ਨੇ ਵੀ ਅੱਜ ਆਪਣੀ ਸੇਵਾ ਨਾ ਦੇਣ ਦਾ ਐਲਾਨ ਕੀਤਾ ਹੈ, ਜਿਸ ਕਰਕੇ ਅੱਜ ਹਜ਼ਾਰਾਂ ਲੋਕਾਂ ਤੱਕ ਡਿੱਬੇ ਦਾ ਭੋਜਨ ਨਹੀਂ ਪਹੁੰਚੇਗਾ।
 
ਪ੍ਰਦਰਸ਼ਨ ਕਰਕੇ ਸੂਬੇ ਵਿੱਚ ਬੱਸ ਤੇ ਰੇਲ ਸੇਵਾ 'ਤੇ ਕਾਫੀ ਅਸਰ ਪਿਆ ਹੈ। ਪ੍ਰਸ਼ਾਸਨ ਨੇ ਅੱਜ ਨਾਸਿਕ ਤੇ ਔਰੰਗਾਬਾਦ ਵਿੱਚ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਔਰੰਗਾਬਾਦ ਵਿੱਚ ਇੰਟਰਨੈੱਟ ਸੇਵਾ ਨੂੰ ਬੰਦ ਰੱਖਿਆ ਗਿਆ ਹੈ। ਬੁੱਧਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਨੇ ਪੁਣੇ ਰੇਲਵੇ ਸਟੇਸ਼ਨ 'ਤੇ ਵੀ ਪ੍ਰਦਰਸ਼ਨ ਕੀਤਾ ਅਤੇ ਰੇਲ ਰੋਕ ਦਿੱਤੀ।
 
ਜ਼ਿਕਰਯੋਗ ਹੈ ਕਿ ਪੁਣੇ ਤਹਿਤ ਆਉਂਦੇ ਭੀਮਾ ਕੋਰੇਗਾਂਵ ਵਿੱਚ ਮਹਾਰਾਂ ਦੀ ਪੇਸ਼ਵਾ 'ਤੇ ਜਿੱਤ ਦੇ 200 ਸਾਲ ਪੂਰੇ ਹੋਣ 'ਤੇ ਇੱਥੇ ਕਰੀਬ 5 ਲੱਖ ਇਕੱਠੇ ਹੋਏ ਸਨ। ਦੋਸ਼ ਹੈ ਕਿ ਇਸੇ ਦੌਰਾਨ ਹਿੰਦੂਵਾਦੀ ਸੰਗਠਨ ਦੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪੂਰੇ ਮਹਾਰਾਸ਼ਟਰ ਵਿੱਚ ਤਣਾਅ ਦੇ ਹਾਲਾਤ ਬਣ ਗਏ। ਇਸ ਹਿੰਸਾ ਵਿੱਚ ਇਕ ਦਲਿਤ ਨੌਜਵਾਨ ਦੀ ਮੌਤ ਹੋ ਗਈ।
 
ਬਸਪਾ ਮੁਖੀ ਮਾਇਆਵਤੀ ਨੇ ਇਸ ਹਿੰਸਾ ਲਈ ਭਾਜਪਾ ਤੇ ਆਰਐਸਐਸ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਨੇ ਦਲਿਤਾਂ ਦੀ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ। ਭਾਜਪਾ ਦੇ ਲੋਕ ਨਹੀਂ ਚਾਹੁੰਦੇ ਕਿ ਦਲਿਤ ਆਪਣੇ ਇਤਿਹਾਸ ਨੂੰ ਯਾਦ ਰੱਖਣ।

 

Comments

Leave a Reply