Tue,Dec 01,2020 | 08:40:00am
HEADLINES:

India

ਮਾਇਆਵਤੀ ਨੇ ਦਲਿਤ ਲੜਕੀ ਨਾਲ ਗੈਂਗਰੇਪ ਦਾ ਮੁੱਦਾ ਚੁੱਕਿਆ ਸੀ, 4 ਦੋਸ਼ੀਆਂ ਨੂੰ ਹੋਈ ਉਮਰਕੈਦ ਦੀ ਸਜ਼ਾ

ਮਾਇਆਵਤੀ ਨੇ ਦਲਿਤ ਲੜਕੀ ਨਾਲ ਗੈਂਗਰੇਪ ਦਾ ਮੁੱਦਾ ਚੁੱਕਿਆ ਸੀ, 4 ਦੋਸ਼ੀਆਂ ਨੂੰ ਹੋਈ ਉਮਰਕੈਦ ਦੀ ਸਜ਼ਾ

ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ ਪਿਛਲੇ ਸਾਲ 19 ਸਾਲ ਦੀ ਦਲਿਤ ਲੜਕੀ ਨਾਲ ਗੈਂਗਰੇਪ ਦੇ ਸਾਰੇ 5 ਦੋਸ਼ੀਆਂ ਨੂੰ ਬੀਤੇ ਦਿਨੀਂ ਐੱਸਸੀ-ਐੱਸਟੀ ਕੇਸਾਂ ਲਈ ਗਠਿਤ ਵਿਸ਼ੇਸ਼ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਇਨ੍ਹਾਂ 'ਚੋਂ 4 ਨੂੰ ਉਮਰਕੈਦ ਦੀ ਸਜ਼ਾ, ਜਦਕਿ ਇੱਕ ਦੋਸ਼ੀ ਨੂੰ 5 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ। ਅਲਵਰ ਦੇ ਥਾਮਾਗਾਜ਼ੀ ਇਲਾਕੇ 'ਚ 26 ਅਪ੍ਰੈਲ ਨੂੰ 2019 ਨੂੰ ਇੱਕ ਦਲਿਤ ਲੜਕੀ ਨਾਲ 5 ਲੋਕਾਂ ਨੇ ਉਸਦੇ ਪਤੀ ਦੇ ਸਾਹਮਣੇ ਗੈਂਗਰੇਪ ਕੀਤਾ।

ਲੋਕਸਭਾ ਚੋਣਾਂ ਦੌਰਾਨ ਇਹ ਮੁੱਦਾ ਕਾਫੀ ਗਰਮ ਰਿਹਾ ਸੀ। ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਐੱਫਆਈਆਰ 'ਚ ਦੇਰੀ ਨੂੰ ਲੈ ਕੇ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਘੇਰਿਆ ਸੀ। ਇਸ ਗੱਲ ਨੂੰ ਲੈ ਕੇ ਵੀ ਰਾਜਸਥਾਨ ਸਰਕਾਰ ਦੀ ਨਿੰਦਾ ਕੀਤੀ ਗਈ ਕਿ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਪਹਿਲਾਂ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ।

2 ਮਈ 2009 ਨੂੰ ਦਰਜ ਐੱਫਆਈਆਰ ਮੁਤਾਬਕ 4 ਪੁਰਸ਼ਾਂ ਅਤੇ ਇੱਕ ਨਬਾਲਿਗ ਨੇ ਦੁਹਰ ਚੌਗਾਨ ਦੇ ਕੋਲ ਥਾਨਾਗਾਜੀ ਤੇ ਤਲਵਰੀਕਾਸ਼ ਵਿਚਕਾਰ 3 ਘੰਟੇ ਤੱਕ ਲੜਕੀ ਨਾਲ ਗੈਂਗਰੇਪ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲੜਕੀ ਦੇ ਪਤੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੂਰੀ ਘਟਨਾ ਨੂੰ ਕੈਮਰੇ 'ਚ ਕੈਦ ਵੀ ਕੀਤਾ। ਦੋਸ਼ੀਆਂ ਨੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਨਹੀਂ ਪਾਉਣ ਨੂੰ ਲੈ ਕੇ ਪੀੜਤ ਤੋਂ 10 ਹਜ਼ਾਰ ਰੁਪਏ ਵੀ ਮੰਗੇ।

ਸੋਸ਼ਲ ਮੀਡੀਏ 'ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕੇਸ ਦਰਜ ਕੀਤਾ ਸੀ। ਐੱਫਆਈਆਰ ਦਰਜ ਹੋਣ ਦੇ 16 ਦਿਨ ਬਾਅਦ 18 ਮਈ 2019 ਨੂੰ ਪੁਲਸ ਨੇ ਚਾਰਜਸ਼ੀਟ ਦਾਖਲ ਕੀਤੀ। ਛੋਟੇ ਲਾਲ (22), ਹੰਸਰਾਜ (20), ਅਸ਼ੋਕ (20) ਤੇ ਇੰਦਰਾਜ ਸਿੰਘ (22) ਤੇ ਮੁਕੇਸ਼ 'ਤੇ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।

Comments

Leave a Reply