Wed,Apr 01,2020 | 07:19:53am
HEADLINES:

India

ਸੰਸਾਰਕ ਲੋਕਤੰਤਰ ਇੰਡੈਕਸ 'ਚ 10 ਸਥਾਨ ਪਿੱਛੇ ਆ ਕੇ 51ਵੇਂ ਨੰਬਰ 'ਤੇ ਪਹੁੰਚਿਆ ਭਾਰਤ : ਰਿਪੋਰਟ

ਸੰਸਾਰਕ ਲੋਕਤੰਤਰ ਇੰਡੈਕਸ 'ਚ 10 ਸਥਾਨ ਪਿੱਛੇ ਆ ਕੇ 51ਵੇਂ ਨੰਬਰ 'ਤੇ ਪਹੁੰਚਿਆ ਭਾਰਤ : ਰਿਪੋਰਟ

ਦ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ (ਈਆਈਯੂ) ਵੱਲੋਂ 2019 ਲਈ ਲੋਕਤੰਤਰ ਇੰਡੈਕਸ ਦੀ ਸੰਸਾਰਕ ਸੂਚੀ 'ਚ ਭਾਰਤ 10 ਸਥਾਨ ਪਿੱਛੇ ਆ ਕੇ 51ਵੇਂ ਨੰਬਰ 'ਤੇ ਆ ਗਿਆ ਹੈ। ਵਿਵਾਦਤ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਜੰਮੂ-ਕਸ਼ਮੀਰ ਦੀ ਸਥਿਤੀ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) 'ਤੇ ਚਿੰਤਾ ਪ੍ਰਗਟ ਕਰਦੇ ਹੋਏ ਦ ਇਕੋਨਾਮਿਸਟ ਨੇ ਕਿਹਾ ਗਿਰਾਵਟ 'ਚ ਮੁੱਖ ਕਾਰਨ ਦੇਸ਼ 'ਚ ਨਾਗਰਿਕ ਆਜ਼ਾਦੀ ਨੂੰ ਸੱਟ ਵੱਜਣਾ ਹੈ।

ਸੂਚੀ ਮੁਤਾਬਕ ਭਾਰਤ ਦਾ ਕੁੱਲ ਅੰਕ 2018 'ਚ 7.23 ਸੀ, ਜੋ ਹੁਣ ਘਟ ਕੇ 6.90 ਰਹਿ ਗਿਆ ਹੈ। ਇਹ ਸੰਸਾਰਕ ਸੂਚੀ 165 ਆਜ਼ਾਦ ਦੇਸ਼ਾਂ ਅਤੇ ਦੋ ਖੇਤਰਾਂ 'ਚ ਲੋਕਤੰਤਰ ਦੀ ਮੌਜ਼ੂਦਾ ਸਥਿਤੀ ਦਾ ਇੱਕ ਮੈਪ ਪੇਸ਼ ਕਰਦੀ ਹੈ। ਦ ਇਕੋਨਾਮਿਸਟ ਨੇ ਆਪਣੀ ਰਿਪੋਰਟ 'ਚ ਜੰਮੂ-ਕਸ਼ਮੀਰ ਦੀ ਸਥਿਤੀ ਦਾ ਜ਼ਿਕਰ ਕੀਤਾ ਹੈ, ਜਿੱਥੇ ਸੂਬੇ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ ਕਈ ਵਿਰੋਧੀ ਨੇਤਾਵਾਂ ਨੂੰ 5 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਹਿਰਾਸਤ 'ਚ ਰੱਖਿਆ ਗਿਆ ਹੈ।

ਰਿਪੋਰਟ 'ਚ ਭਾਰਤ ਬਾਰੇ ਕਿਹਾ ਗਿਆ ਹੈ ਕਿ ਇਹ ਲੋਕਤੰਤਰ ਇੰਡੈਕਸ ਦੀ ਸੰਸਾਰਕ ਰੈਂਕਿੰਗ 'ਚ 10 ਸਥਾਨ ਡਿਗ ਕੇ ਅਜੇ 51ਵੇਂ ਸਥਾਨ 'ਤੇ ਹੈ। ਲੋਕਤੰਤਰਿਕ ਸੂਚੀ 'ਚ ਇਹ ਗਿਰਾਵਟ ਦੇਸ਼ 'ਚ ਨਾਗਰਿਕ ਆਜ਼ਾਦੀ 'ਚ ਕਮੀ ਕਾਰਨ ਆਈ ਹੈ।
ਇਹ ਇੰਡੈਕਸ 5 ਸ਼੍ਰੇਣੀਆਂ 'ਤੇ ਆਧਾਰਿਤ ਹੈ, ਚੋਣ ਪ੍ਰਕਿਰਿਆ, ਬਹੁਲਤਾਵਾਦ, ਸਰਕਾਰ ਦਾ ਕੰਮਕਾਜ, ਰਾਜਨੀਤਕ ਹਿੱਸੇਦਾਰੀ, ਰਾਜਨੀਤਕ ਸੰਸਕ੍ਰਿਤੀ ਤੇ ਨਾਗਰਿਕ ਆਜ਼ਾਦੀ। ਚੀਨ 2019 'ਚ ਡਿਗ ਕੇ 2.26 ਅੰਕਾਂ ਦੇ ਨਾਲ ਹੁਣ 153ਵੇਂ ਸਥਾਨ 'ਤੇ ਹੈ।

ਇਹ ਸੰਸਾਰਕ ਰੈਂਕਿੰਗ 'ਚ ਹੇਠਲੇ ਨੰਬਰ ਦੇ ਕਰੀਬ ਹੈ। ਉਭਰਦੀ ਹੋਈ ਦੂਜੀ ਅਰਥ ਵਿਵਸਥਾ 'ਚ ਬ੍ਰਾਜੀਲ 6.86 ਅੰਕ ਦੇ ਨਾਲ 52ਵੇਂ ਸਥਾਨ 'ਤੇ ਹੈ। 3.11 ਅੰਕਾਂ ਦੇ ਨਾਲ ਸੂਚੀ 'ਚ ਰੂਸ 134ਵੇਂ ਸਥਾਨ 'ਤੇ ਹੈ। ਇਸ ਵਿਚਕਾਰ ਪਾਕਿਸਤਾਨ ਕੁੱਲ 4.25 ਅੰਕਾਂ ਦੇ ਨਾਲ ਸੂਚੀ 'ਚ 108ਵੇਂ ਸਥਾਨ 'ਤੇ ਹੈ। ਸ੍ਰੀਲੰਕਾ 6.27 ਅੰਕਾਂ ਦੇ ਨਾਲ 69ਵੇਂ ਅਤੇ ਬੰਗਲਾਦੇਸ਼ 5.88 ਅੰਕਾਂ ਦੇ ਨਾਲ 80ਵੇਂ ਸਥਾਨ 'ਤੇ ਹੈ। ਨਾਰਵੇ ਇਸ ਸੂਚੀ 'ਚ ਟਾਪ 'ਤੇ ਹੈ।

Comments

Leave a Reply