Thu,Jan 21,2021 | 12:59:01pm
HEADLINES:

India

ਸਮਰਪਣ ਕਰਨਾ ਸਹਿਮਤੀ ਵਾਲਾ ਯੌਨ ਸਬੰਧ ਨਹੀਂ

ਸਮਰਪਣ ਕਰਨਾ ਸਹਿਮਤੀ ਵਾਲਾ ਯੌਨ ਸਬੰਧ ਨਹੀਂ

ਕੇਰਲ ਹਾਈਕੋਰਟ ਨੇ ਅਨੁਸੂਚਿਤ ਜਾਤੀ (ਐੱਸਸੀ) ਵਰਗ ਨਾਲ ਸਬੰਧਤ ਇੱਕ ਨਬਾਲਿਗ ਲੜਕੀ ਨਾਲ ਜਬਰ ਜਿਨਾਹ ਦੇ ਮਾਮਲੇ 'ਚ ਬਜ਼ੁਰਗ ਦੋਸ਼ੀ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਸਮਰਪਣ ਨੂੰ ਯੌਨ ਸਬੰਧ ਬਣਾਉਣ ਲਈ ਸਹਿਮਤੀ ਵੱਜੋਂ ਨਹੀਂ ਦੇਖਿਆ ਜਾ ਸਕਦਾ। ਹਾਈਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਕਿ ਲਿੰਗ ਅਧਾਰਿਤ ਬਰਾਬਰੀ ਲਈ ਵਚਨਬਧ ਭਾਰਤ ਵਰਗੇ ਦੇਸ਼ 'ਚ ਅਜਿਹੇ ਯੌਨ ਸਬੰਧ, ਜਿਸ 'ਚ ਪੀੜਤਾ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਵੇ, ਸਿਰਫ ਉਸਨੂੰ ਹੀ ਸਹਿਮਤੀਪੂਰਨ ਯੌਨ ਸਬੰਧ ਵੱਜੋਂ ਸਵੀਕਾਰ ਕੀਤਾ ਜਾ ਸਕਦਾ ਹੈ।

ਜਸਟਿਸ ਪੀਬੀ ਸੁਰੇਸ਼ ਕੁਮਾਰ ਨੇ 67 ਸਾਲ ਦੇ ਦੋਸ਼ੀ ਵਿਅਕਤੀ ਵੱਲੋਂ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਦਾਖਲ ਪਟੀਸ਼ਨ 'ਤੇ 29 ਜੂਨ ਨੂੰ ਇਹ ਫੈਸਲਾ ਸੁਣਾਇਆ। ਦੋਸ਼ੀ ਨੂੰ ਪਥਨਮਥਿੱਟਾ ਦੀ ਸੈਸ਼ਨ ਕੋਰਟ ਨੇ 2009 'ਚ ਐੱਸਸੀ ਨਬਾਲਿਗ ਲੜਕੀ ਨਾਲ ਜਬਰ ਜਿਨਾਹ ਅਤੇ ਗਰਭ ਧਾਰਨ ਦਾ ਦੋਸ਼ੀ ਕਰਾਰ ਦਿੱਤਾ ਸੀ।

ਦੋਸ਼ੀ ਨੇ ਪਟੀਸ਼ਨ 'ਚ ਕਿਹਾ ਕਿ ਪੀੜਤਾ ਵੱਲੋਂ ਉਪਲਬਧ ਕਰਾਏ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਯੌਨ ਸਬੰਧ ਆਪਸੀ ਸਹਿਮਤੀ ਨਾਲ ਬਣੇ ਸਨ। ਦੋਸ਼ੀ ਦੇ ਵਕੀਲ ਨੇ ਵੀ ਕਿਹਾ ਕਿ ਪੀੜਤਾ ਨੇ ਇਹ ਸਵੀਕਾਰ ਕੀਤਾ ਹੈ ਕਿ ਉਹ ਦੋਸ਼ੀ ਦੇ ਘਰ ਜਾਂਦੀ ਸੀ ਅਤੇ ਜਦੋਂ ਵੀ ਦੋਸ਼ੀ ਦੀ ਇੱਛਾ ਹੁੰਦੀ ਸੀ, ਉਹ ਉਸਦੇ ਨਾਲ ਯੌਨ ਸਬੰਧ ਬਣਾਉਂਦਾ ਸੀ।

ਇਸ ਪਟੀਸ਼ਨ ਨੂੰ ਰੱਦ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਪੀੜਤਾ ਨੇ ਸਾਫ ਸਬੂਤ ਦਿੱਤੇ ਹਨ ਕਿ ਜਦੋਂ ਇੱਕ ਦਿਨ ਉਹ ਟੀਵੀ ਦੇਖ ਰਹੀ ਸੀ ਤਾਂ ਦੋਸ਼ੀ ਨੇ ਘਰ ਦਾ ਦਰਵਾਜਾ ਬੰਦ ਕਰ ਦਿੱਤਾ ਅਤੇ ਦੂਜੇ ਕਮਰੇ 'ਚ ਲੈ ਜਾ ਕੇ ਉਸਦੇ ਨਾਲ ਯੌਨ ਸਬੰਧ ਬਣਾਏ। ਅਦਾਲਤ ਨੇ ਕਿਹਾ ਕਿ ਪੀੜਤਾ ਨੇ ਦੱਸਿਆ ਕਿ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਦੋਸ਼ੀ ਨੇ ਉਸਦੇ ਮੂੰਹ 'ਤੇ ਹੱਥ ਰੱਖ ਕੇ ਉਸਨੂੰ ਰੋਕ ਲਿਆ ਸੀ।

ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰ 'ਚ ਯੌਨ ਸਬੰਧ ਆਪਸੀ ਸਹਿਮਤੀ ਨਾਲ ਨਹੀਂ ਬਣਾਇਆ ਗਿਆ। ਪੀੜਤਾ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਉਸਨੇ ਡਰ ਕਰਕੇ ਇਸ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਨਹੀਂ ਦਿੱਤੀ। ਇਸੇ ਤਰ੍ਹਾਂ ਪੀੜਤਾ ਨੇ ਇਸ ਘਟਨਾ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ, ਕਿਉਂਕਿ ਉਸਨੂੰ ਡਰ ਸੀ ਕਿ ਦੋਸ਼ੀ ਉਸਦੀ ਮਾਂ ਤੇ ਭੈਣ ਦੇ ਨਾਲ ਕੁਝ ਕਰ ਦੇਵੇਗਾ।

ਅਦਾਲਤ ਨੇ ਕਿਹਾ, ''ਦੂਜੇ ਸ਼ਬਦਾਂ 'ਚ ਕਹੀਏ ਤਾਂ ਜਿਹੜੇ ਸਬੂਤ ਅਦਾਲਤ 'ਚ ਪੇਸ਼ ਕੀਤੇ ਗਏ ਹਨ, ਉਸਦੇ ਮੁਤਾਬਕ ਪੀੜਤਾ ਖੁਦ ਨੂੰ ਸਮਾਜਿਕ ਤੇ ਮਨੋਵਿਗਿਆਨਕ ਖਤਰੇ 'ਚ ਮਹਿਸੂਸ ਕਰ ਰਹੀ ਸੀ। ਮੇਰੇ ਮੁਤਾਬਕ ਇਸ ਤਰ੍ਹਾਂ ਦੀ ਸਥਿਤੀ 'ਚ ਦੋਸ਼ੀ ਦੇ ਸਾਹਮਣੇ ਉਸਦੀ ਇੱਛਾ ਦੇ ਅਨੁਸਾਰ ਪੀੜਤਾ ਦੇ ਸਮਰਪਣ ਨੂੰ ਸਹਿਮਤੀ ਵਾਲਾ ਯੌਨ ਸਬੰਧ ਨਹੀਂ ਮੰਨਿਆ ਜਾ ਸਕਦਾ।''

ਅਦਾਲਤ ਨੇ ਕਿਹਾ, ''ਸਮਾਜਿਕ ਸੱਚ ਇਹ ਹੈ ਕਿ ਮਹਿਲਾ ਜਿਸ ਤਰ੍ਹਾਂ ਦੇ ਯੌਨ ਸਬੰਧ ਦੀ ਇੱਛਾ ਰੱਖਦੀ ਹੈ, ਉਸਨੂੰ ਕਦੇ ਵੀ ਸਹਿਮਤੀਪੂਰਨ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਦੋਂ ਸੈਕਸ਼ੂਅਲ ਇੰਟਰੈਕਸ਼ਨ ਬਰਾਬਰੀ ਦਾ ਹੁੰਦਾ ਹੈ, ਉਦੋਂ ਸਹਿਮਤੀ ਦੀ ਜ਼ਰੂਰਤ ਨਹੀਂ ਹੁੰਦੀ ਹੈ। ਜਦੋਂ ਇਹ ਅਸਮਾਨ ਹੁੰਦਾ ਹੈ, ਉਸ ਸਥਿਤੀ 'ਚ ਸਹਿਮਤੀ ਉਸਨੂੰ ਬਰਾਬਰੀ ਦਾ ਨਹੀਂ ਬਣਾ ਸਕਦੀ।''

ਅਦਾਲਤ ਨੇ ਪਟੀਸ਼ਨ ਰੱਦ ਕਰਦੇ ਹੋਏ ਅਮਰੀਕੀ ਮਨੋ ਵਿਗਿਆਨੀ ਤੇ ਸੋਧਕਰਤਾ ਜੂਡਿਥ ਐੱਲ ਹਰਮਨ ਵੱਲੋਂ ਜਬਰ ਜਿਨਾਹ ਪੀੜਤਾਵਾਂ ਦੇ ਟ੍ਰੋਮਾ 'ਤੇ ਲਿਖੀ ਗਈ ਉਨ੍ਹਾਂ ਦੀ ਕਿਤਾਬ ਟ੍ਰੋਮਾ ਐਂਡ ਰਿਕਵਰੀ ਦੇ ਇੱਕ ਅੰਸ਼ ਦਾ ਜ਼ਿਕਰ ਕਰਦੇ ਹੋਏ ਕਿਹਾ, ''ਜਦੋਂ ਕੋਈ ਮਹਿਲਾ ਪੂਰੀ ਤਰ੍ਹਾਂ ਸ਼ਕਤੀਹੀਣ ਹੁੰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਉਦੋਂ ਉਹ ਸਮਰਪਣ ਦੀ ਸਥਿਤੀ ਤੱਕ ਪਹੁੰਚਦੀ ਹੈ। ਅਜਿਹੇ ਸਮੇਂ 'ਚ ਆਤਮ ਸੁਰੱਖਿਆ ਦਾ ਖਿਆਲ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੁੰਦਾ ਹੈ। ਅਜਿਹੇ 'ਚ ਉਹ ਹੈਲਪਲੈਸ ਹੋ ਕੇ ਅਸਲ ਦੁਨੀਆ 'ਚ ਆਪਣੀਆਂ ਗਤੀਵਿਧੀਆਂ ਨਾਲ ਨਹੀਂ, ਸਗੋਂ ਆਪਣੀ ਚੇਤਨਾ ਨੂੰ ਬਦਲ ਕੇ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਦੀ ਹੈ।''

Comments

Leave a Reply