Fri,Jan 18,2019 | 10:10:02pm
HEADLINES:

India

ਦਿੱਲੀ ਹਾਈਕੋਰਟ ਨੇ ਕਿਹਾ-ਗਰੀਬਾਂ ਲਈ ਐਫਆਈਆਰ ਦਰਜ ਕਰਵਾ ਪਾਉਣਾ ਅਸੰਭਵ 

ਦਿੱਲੀ ਹਾਈਕੋਰਟ ਨੇ ਕਿਹਾ-ਗਰੀਬਾਂ ਲਈ ਐਫਆਈਆਰ ਦਰਜ ਕਰਵਾ ਪਾਉਣਾ ਅਸੰਭਵ 

ਨਵੀਂ ਦਿੱਲੀ। ਇੱਕ ਮਹਿਲਾ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਨਾ ਹੋ ਪਾਉਣ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਕਿਹਾ ਕਿ ਗਰੀਬਾਂ ਲਈ ਅਜਿਹਾ ਕਰਾ ਪਾਉਣਾ ਅਸੰਭਵ ਹੈ।
 
ਜਸਟਿਸ ਗੀਤਾ ਮਿੱਤਲ ਤੇ ਸੀ. ਹਰੀਸ਼ੰਕਰ ਦੀ ਬੈਂਚ ਨੇ ਉਦੋਂ ਨਾਰਾਜ਼ਗੀ ਪ੍ਰਗਟ ਕੀਤੀ, ਜਦੋਂ ਪਤਾ ਲੱਗਾ ਕਿ ਜੂਨ 2016 'ਚ ਸਹੁਰੇ ਤੋਂ ਬੇਟੀ ਦੇ ਲਾਪਤਾ ਹੋਣ ਬਾਰੇ ਮਹਿਲਾ ਦੀ ਸ਼ਿਕਾਇਤ ਦੇ ਬਾਵਜੂਦ ਮਾਮਲਾ ਦਰਜ ਨਹੀਂ ਕੀਤਾ ਗਿਆ।
 
ਬੈਂਚ ਨੇ ਮਹਿਲਾ ਵੱਲੋਂ ਉਸਨੂੰ ਲਿਖੇ ਗਏ ਪੱਤਰ ਦਾ ਨੋਟਿਸ ਲਿਆ। ਇਸ ਵਿੱਚ ਸਹੁਰੇ ਘਰ 'ਚ ਅੱਤਿਆਚਾਰ ਤੋਂ ਬਾਅਦ ਉਸਦੀ ਬੇਟੀ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਹੈ।
 
ਆਪਣੇ ਪੱਤਰ ਵਿੱਚ ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਕਿ ਜ਼ਿਆਦਾ ਦਾਜ ਨਹੀਂ ਲਿਆਉਣ ਲਈ ਉਸਦੀ ਬੇਟੀ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ।
 
ਬੈਂਚ ਨੇ ਦਿੱਲੀ ਪੁਲਸ ਦੀ ਕਾਰਗੁਜਾਰੀ 'ਤੇ ਨਾਰਾਜ਼ਗੀ ਪ੍ਰਗਟ ਕੀਤੀ। ਅਦਾਲਤ ਨੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਇਸ ਸਬੰਧ ਵਿੱਚ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਬੇਰੁਖੀ ਦਿਖਾਉਂਦੇ ਹੋਏ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ।
 
ਇਸ ਤੋਂ ਬਾਅਦ ਮਹਿਲਾ ਦੀ ਸ਼ਿਕਾਇਤ 'ਤੇ ਸੀਨੀਅਰ ਅਧਿਕਾਰੀਆਂ ਦਾ ਜਵਾਬ ਮੰਗਿਆ ਹੈ। 29 ਜਨਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਦੇ ਸਮੇਂ ਹਾਈਕੋਰਟ ਨੇ ਦਿੱਲੀ ਪੁਲਸ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਲਾਪਤਾ ਮਹਿਲਾ ਤੇ ਉਸਦੇ ਪਤੀ ਦੀ ਅਦਾਲਤ ਵਿੱਚ ਮੌਜੂਦਗੀ ਪੱਕੀ ਕਰੇ।

 

Comments

Leave a Reply