Mon,Apr 22,2019 | 08:24:26am
HEADLINES:

India

1 ਭਾਰਤੀ ਦੀ ਸਿਹਤ 'ਤੇ 1 ਦਿਨ 'ਚ ਸਿਰਫ 3 ਰੁਪਏ ਹੁੰਦੇ ਖਰਚ

1 ਭਾਰਤੀ ਦੀ ਸਿਹਤ 'ਤੇ 1 ਦਿਨ 'ਚ ਸਿਰਫ 3 ਰੁਪਏ ਹੁੰਦੇ ਖਰਚ

ਭਾਰਤ ਵਿੱਚ ਪ੍ਰਤੀ ਵਿਅਕਤੀ ਦੀ ਸਿਹਤ 'ਤੇ ਸਲਾਨਾ ਖਰਚ ਕੀਤੀ ਗਈ ਰਕਮ 1,112 ਰੁਪਏ ਹੈ। ਇਹ ਅੰਕੜਾ ਦੇਸ਼ ਦੇ ਟਾਪ ਨਿੱਜੀ ਹਸਪਤਾਲਾਂ ਵਿੱਚ ਸਲਾਹ ਲੈਣ 'ਤੇ ਖਰਚ ਕੀਤੀ ਜਾਣ ਵਾਲੀ ਲਾਗਤ ਤੋਂ ਘੱਟ ਹਨ। ਜਾਂ ਇੰਜ ਕਹੀਏ ਕਿ ਕਈ ਰੈਸਟੋਰੈਂਟ ਤੋਂ ਪਿੱਜ਼ਾ ਖਰੀਦਣ ਵਿੱਚ ਲੱਗਣ ਵਾਲੀ ਲਾਗਤ ਤੋਂ ਘੱਟ ਹੈ।
 
ਇਸ ਅੰਕੜੇ 'ਤੇ ਇਹ ਰਕਮ 93 ਰੁਪਏ ਪ੍ਰਤੀ ਮਹੀਨਾ ਜਾਂ 3 ਰੁਪਏ ਰੋਜ਼ਾਨਾ ਹੁੰਦੀ ਹੈ। 2015 ਵਿੱਚ ਆਪਣੀ ਜੀਡੀਪੀ ਦਾ 1.02 ਫੀਸਦੀ (ਇੱਕ ਅੰਕੜਾ, ਜੋ ਕਿ 2009 ਤੋਂ 6 ਸਾਲਾਂ ਵਿੱਚ ਲਗਭਗ ਇੱਕੋ ਜਿਹਾ ਰਿਹਾ ਹੈ) ਖਰਚ ਕਰਦੇ ਹੋਏ ਭਾਰਤ ਦਾ ਸਿਹਤ ਖਰਚ ਦੁਨੀਆ ਵਿੱਚ ਸਭ ਤੋਂ ਘੱਟ ਹੈ।
 
ਇੱਥੇ ਤੱਕ ਕਿ ਸਭ ਤੋਂ ਘੱਟ ਕਮਾਈ ਵਾਲੇ ਦੇਸ਼, ਜੋ ਕਿ ਸਿਹਤ 'ਤੇ ਆਪਣੇ ਜੀਡੀਪੀ ਦਾ 1.4 ਫੀਸਦੀ ਖਰਚ ਕਰਦੇ ਹਨ, ਉਨ੍ਹਾਂ ਦੇ ਮੁਕਾਬਲੇ ਵਿੱਚ ਵੀ ਘੱਟ ਹੈ, ਜਿਵੇਂ ਕਿ 19 ਜੂਨ 2018 ਨੂੰ ਸਿਹਤ ਤੇ ਪਰਿਵਾਰ ਭਲਾਈ ਕੇਂਦਰੀ ਮੰਤਰੀ ਜੇਪੀ ਨੱਡਾ ਵੱਲੋਂ ਜਾਰੀ ਕੀਤੇ ਗਏ ਰਾਸ਼ਟਰੀ ਸਿਹਤ ਪ੍ਰੋਫਾਈਲ 2018 ਤੋਂ ਪਤਾ ਲਗਦਾ ਹੈ। ਭਾਰਤ ਵਿੱਚ ਪ੍ਰਤੀ ਵਿਅਕਤੀ ਦੀ ਸਿਹਤ 'ਤੇ ਖਰਚ ਕੀਤੀ ਜਾਣ ਵਾਲੀ ਰਕਮ ਦੇ ਮੁਕਾਬਲੇ ਸ੍ਰੀਲੰਕਾ ਕਰੀਬ 4 ਗੁਣਾ ਜ਼ਿਆਦਾ ਖਰਚ ਕਰਦਾ ਹੈ, ਜਦਕਿ ਇੰਡੋਨੇਸ਼ੀਆ ਦੁੱਗਣੇ ਪੈਸੇ ਜ਼ਿਆਦਾ ਖਰਚ ਕਰਦਾ ਹੈ।
 
ਨਵੇਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਸਿਹਤ 'ਤੇ ਆਪਣੀ ਜੀਡੀਪੀ ਦਾ 1.4 ਫੀਸਦੀ ਖਰਚ ਕਰਨ ਵਾਲੇ ਘੱਟ ਕਮਾਈ ਵਾਲੇ ਦੇਸ਼ਾਂ ਦੇ ਮੁਕਾਬਲੇ ਭਾਰਤ ਜੀਡੀਪੀ ਦਾ 1.02 ਫੀਸਦੀ ਖਰਚ ਕਰਦਾ ਹੈ। ਮਾਲਦੀਵ ਵਿੱਚ ਸਿਹਤ 'ਤੇ ਖਰਚ ਜੀਡੀਪੀ ਦੇ ਬਰਾਬਰ ਅਨੁਪਾਤ ਵਿੱਚ, ਮਤਲਬ 9.4 ਫੀਸਦੀ ਹੈ। ਸ੍ਰੀਲੰਕਾ ਵਿੱਚ 1.6 ਫੀਸਦੀ, ਭੂਟਾਨ ਵਿੱਚ 2.5 ਫੀਸਦੀ ਅਤੇ ਥਾਈਲੈਂਡ ਵਿੱਚ 2.9 ਫੀਸਦੀ ਹਨ।
 
ਰਾਸ਼ਟਰੀ ਸਿਹਤ ਨੀਤੀ 2017 ਨੇ ਜਨਤੱਕ ਸਿਹਤ ਖਰਚ ਨੂੰ 2025 ਤੱਕ ਜੀਡੀਪੀ ਦਾ 2.5 ਫੀਸਦੀ ਤੱਕ ਵਧਾਉਣ ਬਾਰੇ ਗੱਲ ਕੀਤੀ ਹੈ, ਪਰ ਭਾਰਤ ਨੇ ਜੀਡੀਪੀ ਦੇ 2 ਫੀਸਦੀ ਦੇ ਟੀਚੇ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਹੈ। ਇਸ ਸਬੰਧ ਵਿੱਚ ਇੰਡੀਆ ਸਪੈਂਡ ਨੇ ਅਪ੍ਰੈਲ 2017 ਦੀ ਰਿਪੋਰਟ ਵਿੱਚ ਦੱਸਿਆ ਹੈ।
 
ਮਰੀਜਾਂ ਦਾ ਸਿਹਤ ਸੇਵਾ ਲਈ ਨਿੱਜੀ ਖੇਤਰਾਂ ਵਿੱਚ ਜਾਣ ਦਾ ਇੱਕ ਕਾਰਨ ਭਾਰਤ ਦਾ ਘੱਟ ਜਨਤੱਕ ਸਿਹਤ ਖਰਚ ਹੈ। 50 ਦੇਸ਼ਾਂ ਦੇ ਲੋਅ ਮਿਡਲ ਕਮਾਈ ਵਰਗ ਵਿੱਚ ਭਾਰਤੀ ਛੇਵੇਂ ਸਭ ਤੋਂ ਵੱਡੇ ਆਉਟ ਆਫ ਪਾਕੇਟ (ਓਓਪੀ) ਸਿਹਤ ਖਰਚ ਕਰਨ ਵਾਲੇ ਹਨ। ਵੱਖ-ਵੱਖ ਰਿਪੋਰਟਾਂ ਮੁਤਾਬਕ, ਇਹ ਲਾਗਤ ਹਰ ਸਾਲ 32-39 ਮਿਲੀਅਨ ਭਾਰਤੀਆਂ ਨੂੰ ਗਰੀਬੀ ਰੇਖਾ ਹੇਠ ਧੱਕਦੀ ਹੈ। ਆਪਣੇ ਸਿਹਤ ਦੇਖਭਾਲ ਬਜਟ ਵਿੱਚ ਵਾਧਾ ਕੀਤੇ ਬਿਨਾਂ ਭਾਰਤ ਵਿੱਚ ਸਿਹਤ ਟੀਚਿਆਂ ਨੂੰ ਹਾਸਲ ਕਰਨਾ ਮੁਸ਼ਕਿਲ ਹੈ।

Comments

Leave a Reply