Sat,Jun 23,2018 | 07:14:49pm
HEADLINES:

India

2014 ਦੇ ਬਾਅਦ ਹੇਟ ਕਰਾਈਮ 'ਚ ਵਾਧਾ

2014 ਦੇ ਬਾਅਦ ਹੇਟ ਕਰਾਈਮ 'ਚ ਵਾਧਾ

ਸਰਕਾਰ ਧਰਮ ਜਾਤ ਜਾਂ ਭਾਸ਼ਾ ਦੇ ਨਾਂ 'ਤੇ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਆਈਪੀਸੀ 'ਚ ਨਵੇਂ ਕਾਨੂੰਨ ਜੋੜਨ ਦੀਆਂ ਸੰਭਾਵਨਾਵਾਂ ਦਾ ਟੈਸਟ ਕਰ ਰਹੀ ਹੈ। ਗ੍ਰਹਿ ਰਾਜ ਮੰਤਰੀ ਕਿਰੇਨ ਰਿਜਿਜੂ ਨੇ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਇਕ ਸਵਾਲ ਦੇ ਜਵਾਬ 'ਚ ਇਹ ਗੱਲ ਕਹੀ।

ਦੇਸ਼ 'ਚ ਭੀੜ ਵਲੋਂ ਕੁੱਟ ਕੁੱਟ ਕੇ ਮਾਰ ਦੇਣ ਤੇ ਹਾਲ ਹੀ 'ਚ ਦਿੱਲੀ ਦੇ ਕਲੱਬ 'ਚ ਇਕ ਮਹਿਲਾ ਨੂੰ ਮਹਿਜ਼ ਉਸਦੇ ਕੱਪੜਿਆਂ ਦੇ ਕਾਰਨ ਦਾਖਲਾ ਨਾ ਦੇਣ ਦੀ ਤਾਜ਼ਾ ਘਟਨਾ ਦੇ ਮੱਦੇਨਜ਼ਰ ਨਸਲੀ ਹਿੰਸਾ ਦੇ ਵੱਧਦੇ ਮਾਮਲਿਆਂ ਦੇ ਬਾਰੇ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਰਿਜਿਜੂ ਨੇ ਹਾਲ ਹੀ 'ਚ ਪੂਰਬ ਉਤਰ ਸੂਬੇ ਦੀ ਇਕ ਮਹਿਲਾ ਨੂੰ ਦਿੱਲੀ ਗੋਲਫ ਕਲੱਬ 'ਚ ਸਿਰਫ ਉਸਦੇ ਕੱਪੜਿਆਂ ਦੇ ਢੰਗ ਦੇ ਅਧਾਰ 'ਤੇ ਦਾਖਲਾ ਦੇਣ ਤੋਂ ਇਨਕਾਰ ਕਰਨ ਦੀ ਘਟਨਾ ਨੂੰ ਬਹੁਤ ਹੀ ਗੰਭੀਰ ਦੱਸਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਕੋਈ ਸ਼ਿਕਾਇਤ ਨਾ ਕੀਤੇ ਜਾਣ ਕਾਰਨ ਪ੍ਰਸ਼ਾਸਨ ਲਈ ਕਾਨੂੰਨੀ ਕਾਰਵਾਈ ਕਰਨਾ ਮੁਸ਼ਕਲ ਹੋ ਗਿਆ।

ਇਸ ਵਿਚਾਲੇ ਉਨ੍ਹਾਂ ਨੇ ਦੇਸ਼ ਭਰ 'ਚ ਭੀੜ ਵਲੋਂ ਕਿਸੇ ਨੂੰ ਕੁੱਟ ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਦੇਸ਼ 'ਚ ਵੱਡੇ ਪੱਧਰ 'ਤੇ ਹੋਣ ਤੇ ਮੌਜੂਦਾ ਸਰਕਾਰ ਵਲੋਂ ਇਸਨੂੰ ਰੋਕਣ ਲਈ ਕੋਈ ਕਾਰਵਾਈ ਨਾ ਕਰਨ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਵੀ ਖਾਰਿਜ ਕਰ ਦਿੱਤਾ। ਨਸਲੀ ਟਿੱਪਣੀ ਦੇ ਸਵਾਲ 'ਤੇ ਰਿਜਿਜੂ ਨੇ ਕਿਹਾ ਕਿ ਧਰਮ, ਨਿਵਾਸ, ਸਥਾਨ, ਬੋਲੀ ਜਾਂ ਨਸਲ ਦੇ ਅਧਾਰ 'ਤੇ ਦੁਸ਼ਮਣੀ ਨੂੰ ਸ਼ੈਅ ਦੇਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਆਈਪੀਸੀ 'ਚ ਧਾਰਾ 153 ਸੀ ਤੇ 509 ਏ ਜੋੜਨ ਦਾ ਪ੍ਰਸਤਾਵ ਸਰਕਾਰ ਨੂੰ ਮਿਲਿਆ ਹੈ।

ਬੇਜਬਰੂਆ ਕਮੇਟੀ ਦੀਆਂ ਸਿਫਾਰਿਸ਼ਾਂ 'ਤੇ ਅਧਾਰਤ ਇਸ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਰਿਜਿਜੂ ਨੇ ਕਿਹਾ ਕਿ ਉਤਰ ਪ੍ਰਦੇਸ਼ 'ਚ ਸੰਪ੍ਰਦਾਇਕ ਹਿੰਸਾ ਦੇ ਪਿਛਲੇ ਤਿੰਨ ਸਾਲਾਂ 'ਚ 450 ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚ 162 ਮਾਮਲੇ ਸਾਲ 2016 'ਚ , 155 ਮਾਮਲੇ ਸਾਲ 2015 'ਚ ਤੇ 133 ਮਾਮਲੇ ਸਾਲ 2014 'ਚ ਸਾਹਮਣੇ ਆਏ ਸਨ। ਉਥੇ ਹੀ ਮਹਾਰਾਸ਼ਟਰ 'ਚ ਪਿਛਲੇ ਤਿੰਨ ਸਾਲਾਂ 'ਚ ਸੰਪ੍ਰਦਾਇਕ ਹਿੰਸਾ ਦੇ 270, ਰਾਜਸਥਾਨ 'ਚ 200 ਤੇ ਮੱਧ ਪ੍ਰਦੇਸ਼ 'ਚ 205 ਮਾਮਲੇ ਦਰਜ ਕੀਤੇ ਗਏ।

Comments

Leave a Reply