Mon,Dec 18,2017 | 08:12:49pm
HEADLINES:

India

ਭੁੱਖਮਰੀ : ਭਾਰਤ ਦੀ ਸਥਿਤੀ ਨੇਪਾਲ-ਬੰਗਲਾਦੇਸ਼ ਤੋਂ ਵੀ ਖਰਾਬ

ਭੁੱਖਮਰੀ : ਭਾਰਤ ਦੀ ਸਥਿਤੀ ਨੇਪਾਲ-ਬੰਗਲਾਦੇਸ਼ ਤੋਂ ਵੀ ਖਰਾਬ

ਭਾਰਤ ਨੂੰ ਆਜ਼ਾਦ ਹੋਏ 70 ਸਾਲ ਦਾ ਸਮਾਂ ਬੀਤ ਚੁੱਕਾ ਹੈ, ਪਰ ਦੇਸ਼ ਅੱਜ ਵੀ ਗਰੀਬੀ, ਕੁਪੋਸ਼ਣ, ਭੁੱਖਮਰੀ ਤੇ ਪਛੜੇਪਨ ਦੀਆਂ ਜੰਜ਼ੀਰਾਂ ਤੋਂ ਮੁਕਤ ਨਹੀਂ ਹੋ ਸਕਿਆ ਹੈ। ਭਾਰਤ ਗਲੋਬਲ ਹੰਗਰ ਇੰਡੈਕਸ (ਜੀਐੱਚਆਈ) 'ਚ ਉੱਤਰ ਕੋਰੀਆ, ਇਰਾਕ, ਨੇਪਾਲ ਤੇ ਬੰਗਲਾਦੇਸ਼ ਵਰਗੇ ਦੇਸ਼ਾਂ ਤੋਂ ਵੀ ਪਿੱਛੇ ਹੈ। ਏਸ਼ੀਆ ਵਿਚ ਪਾਕਿਸਤਾਨ ਤੇ ਅਫਗਾਨਿਸਤਾਨ ਹੀ ਇਸ ਲਿਸਟ ਵਿਚ ਭਾਰਤ ਤੋਂ ਪਿੱਛੇ ਹਨ।

ਵਾਸ਼ਿੰਗਟਨ ਵਿਖੇ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ (ਆਈਐੱਫਪੀਆਰਆਈ) ਦੀ ਸਾਲ 2017 ਦੀ ਰਿਪੋਰਟ ਵਿਚ ਭਾਰਤ 119 ਦੇਸ਼ਾਂ ਵਿਚ 100ਵੇਂ ਸਥਾਨ 'ਤੇ ਹੈ। 2016 ਦੇ ਇੰਡੈਕਸ ਵਿਚ ਭਾਰਤ 118 ਦੇਸ਼ਾਂ ਵਿਚੋਂ 97ਵੇਂ ਨੰਬਰ 'ਤੇ ਸੀ। ਭਾਰਤ ਦੀ ਖਰਾਬ ਸਥਿਤੀ ਕਾਰਨ ਹੀ ਦੱਖਣ ਏਸ਼ੀਆ ਇਸ ਸਾਲ ਜੀਐੱਚਆਈ ਵਿਚ ਬਦਹਾਲ ਸ਼੍ਰੇਣੀ ਵਿਚ ਅਫਰੀਕਾ ਦੇ ਦੱਖਣ ਸਹਾਰਾ ਦੇਸ਼ਾਂ ਦੀ ਕੈਟੇਗਰੀ ਦੇ ਕਰੀਬ ਗਿਆ ਹੈ।

ਸੰਸਾਰਕ ਪਾਬੰਦੀ ਦਾ ਸਾਹਮਣਾ ਕਰ ਰਿਹਾ ਉੱਤਰ ਕੋਰੀਆ 93ਵੇਂ ਅਤੇ ਕਰੀਬ ਤਿੰਨ ਦਹਾਕੇ ਤੋਂ ਯੁੱਧ ਤੇ ਅੱਤਵਾਦ ਤੋਂ ਪੀੜਤ ਇਰਾਕ 78ਵੇਂ ਸਥਾਨ 'ਤੇ ਹੈ। ਇਹ ਰਿਪੋਰਟ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਵਲੋਂ ਤਿਆਰ ਕੀਤੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਭਾਰਤ ਸਰਕਾਰ ਦੀ ਗਰੀਬੀ ਅਤੇ ਵਿਕਾਸ ਨਾਲ ਜੁੜੀਆਂ ਨੀਤੀਆਂ 'ਤੇ ਸਵਾਲ ਵੀ ਉੱਠਣ ਲੱਗੇ ਹਨ। 

ਕੇਂਦਰੀ ਮੰਤਰੀ ਕਹਿ ਰਹੇ ਹਨ ਕਿ ਜੀਡੀਪੀ ਗ੍ਰੋਥ ਹੋ ਰਹੀ ਹੈ, ਪਰ ਇਹ ਰਿਪੋਰਟ ਕੁਝ ਹੋਰ ਹੀ ਹਕੀਕਤ ਨੂੰ ਪੇਸ਼ ਕਰ ਰਹੀ ਹੈ। 
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਭੁੱਖ ਦਾ ਪੱਧਰ ਗੰਭੀਰ ਹੈ। ਬੱਚੇ ਕੁਪੋਸ਼ਿਤ ਹੋ ਰਹੇ ਹਨ। ਪਿਛਲੇ ਸਾਲ ਭਾਰਤ ਇਸ ਇੰਡੈਕਸ ਵਿਚ 97ਵੇਂ ਸਥਾਨ 'ਤੇ ਸੀ, ਜੋ ਕਿ ਇਸ ਸਾਲ ਹੇਠਾਂ ਆ ਕੇ 100ਵੇਂ ਸਥਾਨ 'ਤੇ ਆ ਗਿਆ ਹੈ। 

31.4 ਦੇ ਨਾਲ ਭਾਰਤ ਦਾ 2017 ਦਾ ਗਲੋਬਲ ਹੰਗਰ ਇੰਡੈਕਸ ਗੰਭੀਰ ਸ਼੍ਰੇਣੀ ਵਿਚ ਹੈ। ਰਿਪੋਰਟ ਮੁਤਾਬਕ, ਭਾਰਤ ਦੀ ਰੈਂਕਿੰਗ ਚੀਨ (29), ਨੇਪਾਲ (72), ਮਿਆਂਮਾਰ (77), ਸ਼੍ਰੀਲੰਕਾ (84) ਅਤੇ ਬੰਗਲਾਦੇਸ਼ (88) ਤੋਂ ਵੀ ਪਿੱਛੇ ਹੈ। ਪਾਕਿਸਤਾਨ ਤੇ ਅਫਗਾਨਿਸਤਾਨ 106ਵੇਂ ਤੇ 107ਵੇਂ ਨੰਬਰ 'ਤੇ ਹਨ।

Comments

Leave a Reply