Sat,Sep 19,2020 | 07:35:38am
HEADLINES:

India

'1500 ਏਕੜ ਜ਼ਮੀਨ ਬੇਜ਼ਮੀਨੇ ਦਲਿਤਾਂ ਨੂੰ ਦਿੱਤੀ ਜਾਵੇ'

'1500 ਏਕੜ ਜ਼ਮੀਨ ਬੇਜ਼ਮੀਨੇ ਦਲਿਤਾਂ ਨੂੰ ਦਿੱਤੀ ਜਾਵੇ'

ਕਰਨਾਟਕ ਸੂਬੇ ਦੀ ਦਲਿਤ ਸੰਘਰਸ਼ ਸਮਿਤੀ ਨੇ ਮੰਗ ਕੀਤੀ ਹੈ ਕਿ ਇੱਥੇ ਦੇ ਉਦੂਪੀ ਜ਼ਿਲ੍ਹੇ ਦੇ ਬੇਜ਼ਮੀਨੇ ਦਲਿਤਾਂ ਵਿਚਕਾਰ 1500 ਏਕੜ ਜ਼ਮੀਨ ਦੀ ਵੰਡ ਕੀਤੀ ਜਾਵੇ। ਇਸ ਸਬੰਧ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਮਿਤੀ ਦੇ ਸੂਬਾ ਕਨਵੀਨਰ ਲਕਸ਼ਮੀ ਨਾਰਾਇਣ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਜ਼ਮੀਨ ਦਲਿਤਾਂ ਵਿਚਕਾਰ ਵੰਡੀ ਨਾ ਗਈ ਤਾਂ ਸਮਿਤੀ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ।

ਸਮਿਤੀ ਨੇ ਇਹ ਵੀ ਗੰਭੀਰ ਦੋਸ਼ ਲਗਾਏ ਕਿ ਐੱਸਸੀ-ਐਸਟੀ ਐਕਟ ਤਹਿਤ ਦਰਜ ਮਾਮਲਿਆਂ ਵਿੱਚ ਕਈ ਲੋਕਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾ ਚੁੱਕਾ ਹੈ, ਇਹ ਮਾਮਲਾ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਐੱਸਸੀ-ਐੱਸਟੀ ਐਕਟ ਤਹਿਤ ਦਰਜ ਮਾਮਲਿਆਂ ਨੂੰ ਦਬਾਉਣ ਲਈ ਪੀੜਤ ਧਿਰਾਂ 'ਤੇ ਝੂਠੇ ਪਰਚੇ ਪਾਏ ਜਾ ਰਹੇ ਹਨ।

ਸਮਿਤੀ ਨੇ ਇਹ ਵੀ ਕਿਹਾ ਕਿ ਉਦੂਪੀ ਜ਼ਿਲ੍ਹਾ ਸਿੱਖਿਆ, ਹੈਲਥ ਤੇ ਫਾਈਨਾਂਸ ਦੇ ਹੱਬ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸਦੇ ਬਾਵਜੂਦ ਇੱਥੇ ਦਲਿਤ ਸਿੱਖਿਆ, ਹੈਲਥ ਤੇ ਫਾਈਨੈਂਸ਼ੀਅਲ ਇੰਸਟੀਚਿਊਟ ਚਲਾਉਣ ਦੀ ਸਥਿਤੀ ਵਿੱਚ ਨਹੀਂ ਪਹੁੰਚ ਸਕੇ ਹਨ।

ਪ੍ਰਸ਼ਾਸਨ ਨੂੰ ਇਨ੍ਹਾਂ ਦਲਿਤਾਂ ਨੂੰ ਆਪਣਾ ਕਾਰੋਬਾਰ ਖੜਾ ਕਰਨ ਲਈ ਸਹਿਯੋਗ ਦੇਣਾ ਚਾਹੀਦਾ ਹੈ। ਸਮਿਤੀ ਨੇ ਸੂਬੇ ਦੀ ਭਾਜਪਾ ਸਰਕਾਰ 'ਤੇ ਹੈਲਥ ਸਿਸਟਮ ਦੀ ਬਦਹਾਲੀ ਦਾ ਵੀ ਦੋਸ਼ ਲਗਾਇਆ।

Comments

Leave a Reply