Tue,Dec 01,2020 | 07:34:59am
HEADLINES:

India

ਗੈਂਗਰੇਪ ਦੀ ਸ਼ਿਕਾਰ ਆਦੀਵਾਸੀ ਲੜਕੀ ਦੀ ਲਾਸ਼ ਕਬਰ 'ਚੋਂ ਕੱਢੀ

ਗੈਂਗਰੇਪ ਦੀ ਸ਼ਿਕਾਰ ਆਦੀਵਾਸੀ ਲੜਕੀ ਦੀ ਲਾਸ਼ ਕਬਰ 'ਚੋਂ ਕੱਢੀ

ਉੱਤਰ ਪ੍ਰਦੇਸ਼ ਦੇ ਹਾਥਰਸ ਤੇ ਬਲਰਾਮਪੁਰ ਗੈਂਗਰੇਪ ਦੀਆਂ ਘਟਨਾਵਾਂ ਤੋਂ ਸਬਕ ਲੈਂਦੇ ਹੋਏ ਛੱਤੀਸਗੜ ਪੁਲਸ ਨੇ ਢਾਈ ਮਹੀਨੇ ਪੁਰਾਣੇ ਮਾਮਲੇ 'ਚ ਆਦੀਵਾਸੀ ਲੜਕੀ ਦੀ ਲਾਸ਼ ਨੂੰ ਕਬਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਹੈ। ਖਬਰਾਂ ਮੁਤਾਬਕ ਪੀੜਤ ਲੜਕੀ ਦਾ ਗੈਂਗਰੇਪ 19 ਜੁਲਾਈ ਨੂੰ ਹੋਇਆ ਸੀ, ਜਿਸ ਤੋਂ ਬਾਅਦ ਪੀੜਤਾ ਨੇ ਅਗਲੇ ਦਿਨ ਖੁਦਕੁਸ਼ੀ ਕਰ ਲਈ ਸੀ।

ਛੱਤੀਸਗੜ ਨੇ 7 ਅਕਤੂਬਰ ਨੂੰ ਮਾਮਲਾ ਦਰਜ ਕਰਕੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਆਦੀਵਾਸੀ ਲੜਕੀ ਨਾਲ ਗੈਂਗਰੇਪ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੀੜਤਾ ਦੇ ਪਿਤਾ ਨੇ 5-7 ਅਕਤੂਬਰ ਵਿਚਕਾਰ 2 ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦੱਸਿਆ ਜਾਂਦਾ ਹੈ ਕਿ 19 ਜੁਲਾਈ ਨੂੰ ਪੀੜਤਾ ਇੱਕ ਵਿਆਹ ਸਮਾਗਮ 'ਚ ਗਈ ਸੀ, ਜਿੱਥੇ 7 ਨੌਜਵਾਨ ਉਸਨੂੰ ਚੁੱਕ ਕੇ ਜੰਗਲ 'ਚ ਲੈ ਗਏ ਤੇ ਗੈਂਗਰੇਪ ਕੀਤਾ।

ਪੀੜਤਾ ਨੇ ਜਦੋਂ ਇਸ ਘਟਨਾ ਦੀ ਜਾਣਕਾਰੀ ਆਪਣੀ ਸਹੇਲੀ ਨੂੰ ਦਿੱਤੀ ਤਾਂ ਉਸਦੇ ਸਰੀਰ 'ਚੋਂ ਕਾਫੀ ਖੂਨ ਨਿੱਕਲ ਰਿਹਾ ਸੀ। ਇਸ ਘਟਨਾ ਤੋਂ ਦੁਖੀ ਹੋ ਕੇ ਆਦੀਵਾਸੀ ਲੜਕੀ ਨੇ ਖੁਦਕੁਸ਼ੀ ਕਰ ਲਈ ਸੀ। ਪਰਿਵਾਰ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਨੇ ਉਸ ਸਮੇਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ।

Comments

Leave a Reply