Tue,Dec 01,2020 | 07:39:29am
HEADLINES:

India

ਲਾਕਡਾਊਨ 'ਚ ਜਦੋਂ ਗਰੀਬ ਭੁੱਖ ਨਾਲ ਤੜਫ ਰਹੇ ਸਨ, ਉਦੋਂ ਸਰਕਾਰੀ ਗੋਦਾਮਾਂ 'ਚ ਸੜ ਗਿਆ 1600 ਟਨ ਅਨਾਜ

ਲਾਕਡਾਊਨ 'ਚ ਜਦੋਂ ਗਰੀਬ ਭੁੱਖ ਨਾਲ ਤੜਫ ਰਹੇ ਸਨ, ਉਦੋਂ ਸਰਕਾਰੀ ਗੋਦਾਮਾਂ 'ਚ ਸੜ ਗਿਆ 1600 ਟਨ ਅਨਾਜ

ਕੋਰੋਨਾ ਦੇ ਮੱਦੇਨਜ਼ਰ ਕੀਤੇ ਗਏ ਲਾਕਡਾਊਨ ਦੌਰਾਨ ਜਿੱਥੇ ਗਰੀਬ ਦਾਣੇ-ਦਾਣੇ ਲਈ ਤੜਫਦੇ ਰਹੇ, ਉੱਥੇ ਗੋਦਾਮਾਂ 'ਚ ਸੈਂਕੜੇ ਟਨ ਅਨਾਜ ਸੜ ਗਿਆ। ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲਾਕਡਾਊਨ ਦੌਰਾਨ ਮਈ ਤੇ ਜੂਨ 'ਚ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਦੇ ਗੋਦਾਮਾਂ 'ਚ ਕਰੀਬ 1600 ਟਨ ਅਨਾਜ ਖਰਾਬ ਹੋ ਗਿਆ ਸੀ।

ਅਜਿਹਾ ਉਦੋਂ ਹੋਇਆ, ਜਦੋਂ ਲਾਕਡਾਊਨ ਦੌਰਾਨ ਭੁੱਖਮਰੀ ਤੋਂ ਬਚਣ ਲਈ ਲੱਖਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਪਿੰਡਾਂ ਦਾ ਰੁਖ਼ ਕੀਤਾ। ਗੱਡੀਆਂ ਦੀ ਵਿਵਸਥਾ ਨਾ ਹੋਣ 'ਤੇ ਪ੍ਰਵਾਸੀ ਮਜ਼ਦੂਰ ਪੈਦਲ ਹੀ ਚੱਲ ਪਏ ਤੇ ਇਸ ਦੌਰਾਨ ਕਈਆਂ ਦੀ ਰਾਹ 'ਚ ਮੌਤ ਹੋ ਗਈ ਸੀ। ਹੁਣ ਮੰਤਰਾਲੇ ਨੇ ਦੱਸਿਆ ਕਿ ਮਈ 'ਚ ਕਰੀਬ 26 ਟਨ ਅਨਾਜ ਖਰਾਬ ਹੋ ਗਿਆ ਸੀ ਅਤੇ ਜੂਨ 'ਚ 1452 ਟਨ ਤੋਂ ਜ਼ਿਆਦਾ ਅਨਾਜ ਖਰਾਬ ਹੋਇਆ।

ਇਸੇ ਤਰ੍ਹਾਂ ਜੁਲਾਈ ਅਤੇ ਅਗਸਤ ਦੇ ਮਹੀਨੇ 'ਚ 41 ਟਨ ਅਤੇ 51 ਟਨ ਅਨਾਜ ਦੀ ਬਰਬਾਦੀ ਹੋਈ। ਡੇਟਾ ਮੁਤਾਬਕ ਮਾਰਚ ਤੇ ਅਪ੍ਰੈਲ ਮਹੀਨੇ 'ਚ ਅਨਾਜ ਖਰਾਬ ਨਹੀਂ ਹੋਇਆ। ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਅਨਾਜ ਨੂੰ ਕਵਰ ਕੀਤੇ ਗਏ ਗੋਦਾਮਾਂ 'ਚ ਰੱਖਿਆ ਜਾਂਦਾ ਹੈ, ਜਿਸ 'ਚ ਫਿਊਮਿਗੇਸ਼ਨ ਅਤੇ ਕੀਟਨਾਸ਼ਕਾਂ ਦੇ ਨਾਲ ਇਸਦੇ ਬਚਾਅ ਦੇ ਵੱਖ-ਵੱਖ ਉਪਾਅ ਹੁੰਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰੀ ਗੋਦਾਮਾਂ 'ਚ ਅਨਾਜ ਦੇ ਬਰਬਾਦ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ।

Comments

Leave a Reply