Mon,Dec 18,2017 | 08:10:56pm
HEADLINES:

India

ਦੁਨੀਆ ਦਾ ਹਰ ਤੀਜਾ ਗਰੀਬ ਭਾਰਤੀ

ਦੁਨੀਆ ਦਾ ਹਰ ਤੀਜਾ ਗਰੀਬ ਭਾਰਤੀ

ਵਰਲਡ ਬੈਂਕ ਮੁਤਾਬਕ, ਭਾਰਤ ਵਿਚ ਕਰੀਬ 22.4 ਕਰੋੜ ਲੋਕ ਗਰੀਬੀ ਰੇਖਾ ਹੇਠ ਜ਼ਿੰਦਗੀ ਗੁਜਾਰ ਰਹੇ ਹਨ। ਮਤਲਬ, ਉਹ ਰੋਜ਼ਾਨਾ 120 ਰੁਪਏ (ਇੰਟਰਨੈਸ਼ਨਲ ਸਕੇਲ) ਤੋਂ ਘੱਟ ਵਿਚ ਆਪਣਾ ਖਰਚਾ ਚਲਾ ਰਹੇ ਹਨ। ਦੁਨੀਆ ਵਿਚ ਆਬਾਦੀ ਮੁਤਾਬਕ, ਸਭ ਤੋਂ ਜ਼ਿਆਦਾ ਗਰੀਬ ਭਾਰਤ 'ਚ ਰਹਿੰਦੇ ਹਨ। ਇਹ ਦੂਜੇ ਸਭ ਤੋਂ ਗਰੀਬ ਦੇਸ਼ ਨਾਈਜੀਰਿਆ ਤੋਂ ਕਰੀਬ 2.5 ਗੁਣਾ ਜ਼ਿਆਦਾ ਹੈ।

ਦੁਨੀਆ ਦੇ ਹਰ ਤਿੰਨ ਵਿਚੋਂ ਇਕ ਗਰੀਬ ਭਾਰਤ 'ਚ ਰਹਿੰਦਾ ਹੈ। ਭਾਰਤ ਦੇ 7 ਸੂਬਿਆਂ ਛੱਤੀਸਗੜ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿਚ ਕਰੀਬ 60 ਫੀਸਦੀ ਗਰੀਬ ਆਬਾਦੀ ਰਹਿੰਦੀ ਹੈ। 80 ਫੀਸਦੀ ਗਰੀਬ ਭਾਰਤ ਦੇ ਪਿੰਡਾਂ ਵਿਚ ਰਹਿੰਦੇ ਹਨ। ਦੁਨੀਆ ਵਿਚ ਕਰੀਬ 76 ਕਰੋੜ ਗਰੀਬ ਹਨ।

ਗਰੀਬੀ ਬਾਰੇ ਪੜਤਾਲ ਕਰਨ ਲਈ ਯੂਪੀਏ ਸਰਕਾਰ ਨੇ ਸੀ. ਰੰਗਰਾਜਨ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਸੀ, ਜਿਸਨੇ ਦੱਸਿਆ ਕਿ ਭਾਰਤ ਵਿਚ 2011-12 ਵਿਚ 29.5 ਫੀਸਦੀ ਲੋਕ ਗਰੀਬੀ ਰੇਖਾ ਹੇਠ ਸਨ। ਦੇਸ਼ ਵਿਚ ਹਰ 10 ਵਿਚੋਂ 3 ਗਰੀਬ ਹਨ। ਰੰਗਰਾਜਨ ਕਮੇਟੀ ਮੁਤਾਬਕ, ਜੇਕਰ ਇਕ ਸ਼ਹਿਰੀ 1 ਮਹੀਨੇ ਵਿਚ 1407 ਰੁਪਏ (47 ਰੁਪਏ ਰੋਜ਼ਾਨਾ) ਤੋਂ ਘੱਟ ਖਰਚ ਕਰਦਾ ਹੈ ਤਾਂ ਉਹ ਗਰੀਬ ਹੈ।

ਪਿੰਡਾਂ ਵਿਚ ਹਰ ਮਹੀਨੇ 972 ਰੁਪਏ (32 ਰੁਪਏ ਰੋਜ਼ਾਨਾ) ਤੋਂ ਘੱਟ ਖਰਚ ਕਰਨ ਵਾਲੇ ਲੋਕਾਂ ਨੂੰ ਗਰੀਬੀ ਦੇ ਦਾਇਰੇ ਵਿਚ ਰੱਖਿਆ ਜਾਵੇ। ਕਮੇਟੀ ਮੁਤਾਬਕ, 2011-12 ਵਿਚ ਭਾਰਤ ਵਿਚ ਗਰੀਬਾਂ ਦੀ ਗਿਣਤੀ 36.3 ਕਰੋੜ ਸੀ। 2009-10 ਵਿਚ ਇਹ 45.4 ਕਰੋੜ ਸੀ। ਪਲਾਨਿੰਗ ਕਮਿਸ਼ਨ ਗਰੀਬੀ ਰੇਖਾਂ ਤੋਂ ਗਰੀਬੀ ਤੈਅ ਕਰਦਾ ਹੈ।

ਗਰੀਬੀ ਨੂੰ ਕੈਲੋਰੀ ਦੇ ਇਸਤੇਮਾਲ ਅਤੇ ਉਸ 'ਤੇ ਖਰਚ ਹੋਣ ਵਾਲੀ ਘੱਟ ਤੋਂ ਘੱਟ ਇਨਕਮ ਤੋਂ ਮਾਪਿਆ ਜਾਂਦਾ ਹੈ। ਗਰੀਬੀ ਰੇਖਾ ਹੇਠ ਉਨ੍ਹਾਂ ਲੋਕਾਂ ਨੂੰ ਮੰਨਿਆ ਜਾਂਦਾ ਹੈ, ਜੋ ਕਿ ਆਪਣੀਆਂ ਬੁਨਿਆਦੀ ਜ਼ਰੂਰਤਾਂ ਰੋਟੀ, ਕੱਪੜਾ ਤੇ ਮਕਾਨ ਦਾ ਪ੍ਰਬੰਧ ਨਹੀਂ ਕਰ ਸਕਦੇ। 
(ਸਰੋਤ : ਡੀਬੀ)

Comments

Leave a Reply