Fri,Jul 20,2018 | 02:32:43am
HEADLINES:

India

ਰੁਜ਼ਗਾਰ ਪੈਦਾ ਨਾ ਹੋਣ ਕਾਰਨ ਦੇਸ਼ 'ਚ ਵਧੇਗੀ ਆਮਦਨ ਗੈਰਬਰਾਬਰੀ

ਰੁਜ਼ਗਾਰ ਪੈਦਾ ਨਾ ਹੋਣ ਕਾਰਨ ਦੇਸ਼ 'ਚ ਵਧੇਗੀ ਆਮਦਨ ਗੈਰਬਰਾਬਰੀ

ਕੇਂਦਰ ਸਰਕਾਰ ਵੱਲੋਂ ਲੋੜ ਅਨੁਸਾਰ ਨੌਕਰੀਆਂ ਪੈਦਾ ਕਰਨ 'ਚ ਨਾਕਾਮ ਰਹਿਣ ਕਾਰਨ ਦੇਸ਼ 'ਚ ਆਮਦਨ ਅਸਮਾਨਤਾ ਵਧ ਸਕਦੀ ਹੈ। ਇਕ ਰਿਪੋਰਟ ਅਨੁਸਾਰ ਇਸ ਸਬੰਧ 'ਚ ਚੇਤਾਵਨੀ ਦਿੱਤੀ ਗਈ ਹੈ। ਵਿੱਤੀ ਸੇਵਾ ਮੁਹੱਈਆ ਕਰਵਾਉਣ ਵਾਲੀ 'ਐੱਮਬਿਟ ਕੈਪੀਟਲ' ਨੇ ਆਪਣੀ ਰਿਸਰਚ 'ਚ ਕਿਹਾ ਹੈ ਕਿ ਬੇਰੁਜ਼ਗਾਰੀ ਤੇ ਆਮਦਨ ਅਸਮਾਨਤਾ ਦਾ ਮੇਲ ਸਮਾਜਿਕ ਅਸਮਾਨਤਾ ਦਾ ਕਾਰਨ ਬਣ ਸਕਦਾ ਹੈ। 

ਫਰਾਂਸਿਸੀ ਅਰਥ ਸ਼ਾਸਤਰੀ ਦੇ ਨਵੇਂ ਸਿੱਟਿਆਂ ਦੇ ਅਧਾਰ 'ਤੇ ਦੱਸਿਆ ਗਿਆ ਹੈ ਕਿ ਸਾਲ 1980 ਤੋਂ ਆਮਦਨ ਦੀ ਅਸਮਾਨਤਾ ਪੜਾਅ ਦਰ ਪੜਾਅ ਵਧ ਰਹੀ ਹੈ। ਐੱਮਬਿਟ ਨੇ ਕਿਹਾ ਕਿ ਦੇਸ਼ ਦੀ ਕੁੱਲ ਆਬਾਦੀ ਦੇ 50 ਫ਼ੀਸਦੀ ਘੱਟ ਆਮਦਨ ਪੱਧਰ ਵਾਲੇ ਦੀ ਰਾਸ਼ਟਰੀ ਆਮਦਨ 'ਚ ਹਿੱਸੇਦਾਰੀ ਸਿਰਫ 11 ਫ਼ੀਸਦੀ ਹੈ, ਜਦੋਂਕਿ 10 ਫ਼ੀਸਦੀ ਦੀ ਹਿੱਸੇਦਾਰੀ 29 ਫ਼ੀਸਦੀ ਹੈ।

ਇਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ 1,850 ਡਾਲਰ ਹੈ, ਜਦੋਂਕਿ ਹੇਠਲੇ ਤਬਕੇ ਦੇ 66 ਕਰੋੜ ਲੋਕਾਂ ਜਾਂ ਦੇਸ਼ ਦੀ 50 ਫ਼ੀਸਦੀ ਆਬਾਦੀ ਦੀ ਪ੍ਰਤੀ ਵਿਅਕਤੀ ਆਮਦਨ 400 ਡਾਲਰ ਤੋਂ ਘੱਟ ਹੈ, ਜੋ ਕਿ ਹੈਰਾਨ ਕਰਨ ਵਾਲੀ ਹੈ।

Comments

Leave a Reply