Tue,Jan 28,2020 | 03:09:29am
HEADLINES:

India

ਹਰਿਆਣਾ 'ਚ ਐੱਸਸੀ ਇੰਸਪੈਕਟਰਾਂ ਨਾਲ ਭੇਦਭਾਵ! ਨਹੀਂ ਹੋ ਰਹੀ ਥਾਣਿਆਂ 'ਚ ਤੈਨਾਤੀ

ਹਰਿਆਣਾ 'ਚ ਐੱਸਸੀ ਇੰਸਪੈਕਟਰਾਂ ਨਾਲ ਭੇਦਭਾਵ! ਨਹੀਂ ਹੋ ਰਹੀ ਥਾਣਿਆਂ 'ਚ ਤੈਨਾਤੀ

ਹਰਿਆਣਾ ਪੁਲਸ ਵਿੱਚ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਇੰਸਪੈਕਟਰਾਂ ਦੀ ਅਣਦੇਖੀ ਦਾ ਮਾਮਲਾ ਗਰਮ ਹੋ ਗਿਆ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ, ਇਸ ਮਾਮਲੇ ਵਿੱਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਝਾੜ ਲਗਾਏ ਜਾਣ ਤੋਂ ਬਾਅਦ ਡੀਜੀਪੀ ਮਨੋਜ ਯਾਦਵ ਨੇ ਸੂਬੇ ਦੇ ਸਾਰੇ ਐੱਸਪੀ ਤੇ ਪੁਲਸ ਕਮਿਸ਼ਨਰਾਂ ਨੂੰ ਲਿਖਤੀ ਆਦੇਸ਼ ਜਾਰੀ ਕਰਕੇ ਐੱਸਸੀ ਇੰਸਪੈਕਟਰਾਂ ਦਾ ਰੀਵਿਊ ਕਰਕੇ ਤੈਨਾਤੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਪੁਲਸ ਕਮਿਸ਼ਨਰ ਤੇ ਐੱਸਪੀ ਡੀਜੀਪੀ ਦੇ ਆਦੇਸ਼ ਨਹੀਂ ਮੰਨ ਰਹੇ ਤਾਂ ਅਜਿਹੇ ਅਫਸਰਾਂ ਖਿਲਾਫ ਕੀ ਐਕਸ਼ਨ ਲਿਆ ਗਿਆ, ਇਨ੍ਹਾਂ ਆਦੇਸ਼ ਦੀ ਕਾਪੀ ਵੀ ਮੰਗੀ ਗਈ ਹੈ।

ਸੂਬੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਇਹ ਦੋਸ਼ ਲਗਦੇ ਆ ਰਹੇ ਹਨ ਕਿ ਇੱਥੇ ਦੇ ਜ਼ਿਲ੍ਹਿਆਂ ਵਿੱਚ ਐੱਸਸੀ ਵਰਗ ਦੇ ਇੰਸਪੈਕਟਰਾਂ ਦੀ ਤੈਨਾਤੀ ਥਾਣਿਆਂ ਵਿੱਚ ਨਹੀਂ ਕੀਤੀ ਗਈ ਹੈ।

ਖਬਰ ਮੁਤਾਬਕ, ਕਮਿਸ਼ਨ ਨੇ 12 ਅਕਤੂਬਰ 2019 ਨੂੰ ਡੀਜੀਪੀ ਹਰਿਆਣਾ ਮਨੋਜ ਯਾਦਵ ਨੂੰ ਪੱਤਰ ਭੇਜ ਕੇ ਪੁੱਛਿਆ ਸੀ ਕਿ ਸੂਬੇ ਵਿੱਚ ਐੱਸਸੀ ਵਰਗ ਨਾਲ ਸਬੰਧਤ ਇੰਸਪੈਕਟਰ ਰੈਂਕ ਦੇ ਅਫਸਰ, ਜੋ ਕਿ ਐੱਸਐੱਚਓ ਤੈਨਾਤ ਕੀਤੇ ਗਏ ਹਨ, ਉਨ੍ਹਾਂ ਦਾ ਬਿਊਰਾ ਦਿੱਤਾ ਜਾਵੇ। ਡੀਜੀਪੀ ਨੇ ਇਸ ਸਬੰਧੀ ਜਾਣਕਾਰੀ ਕਮਿਸ਼ਨ ਨੂੰ ਭੇਜੀ ਤਾਂ ਪਤਾ ਲੱਗਾ ਕਿ ਕਈ ਜ਼ਿਲ੍ਹਿਆਂ ਵਿੱਚ ਐੱਸਸੀ ਵਰਗ ਦੇ ਇੰਸਪੈਕਟਰ ਥਾਣਿਆਂ ਵਿੱਚ ਤੈਨਾਤ ਹੀ ਨਹੀਂ ਹਨ।

Comments

Leave a Reply