Fri,Jan 18,2019 | 10:14:03pm
HEADLINES:

India

ਐੱਸਸੀ ਵਿਦਿਆਰਥੀ ਦਲੀਪ ਹੱਤਿਆ ਮਾਮਲੇ 'ਚ ਮੁੱਖ ਦੋਸ਼ੀ ਵਿਜੈ ਸ਼ੰਕਰ ਗ੍ਰਿਫਤਾਰ

ਐੱਸਸੀ ਵਿਦਿਆਰਥੀ ਦਲੀਪ ਹੱਤਿਆ ਮਾਮਲੇ 'ਚ ਮੁੱਖ ਦੋਸ਼ੀ ਵਿਜੈ ਸ਼ੰਕਰ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਬੀਤੇ ਦਿਨੀਂ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਵਿਦਿਆਰਥੀ ਦਲੀਪ ਕੁਮਾਰ ਸਰੋਜ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਟੀਟੀਈ ਵਿਜੈ ਸ਼ੰਕਰ ਸਿੰਘ ਨੂੰ ਪੁਲਸ ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਦੋਸ਼ੀ ਕਿਸ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਐੱਲਐੱਲਬੀ ਵਿਦਿਆਰਥੀ ਦਲੀਪ ਕੁਮਾਰ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਸ ਵੇਟਰ ਤੇ ਵਿਜੈ ਸ਼ੰਕਰ ਸਿੰਘ ਦੇ ਡ੍ਰਾਈਵਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਮੀਡੀਆ ਰਿਪੋਰਟ ਮੁਤਾਬਕ, ਮੁੱਖ ਦੋਸ਼ੀ ਵਿਜੈ ਸ਼ੰਕਰ ਸਿੰਘ ਸੁਲਤਾਨਪੁਰ ਖੇਤਰ ਦੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੀਨੀਅਰ ਆਗੂ ਸੋਨੂੰ ਸਿੰਘ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ 9 ਫਰਵਰੀ ਦੀ ਰਾਤ ਨੂੰ ਇਲਾਹਾਬਾਦ ਡਿਗਰੀ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਦਲੀਪ ਆਪਣੇ ਤਿੰਨ ਦੋਸਤਾਂ ਨਾਲ ਕਰਨਲਗੰਜ ਖੇਤਰ ਦੇ ਕਾਲਕਾ ਹੋਟਲ ਵਿੱਚ ਖਾਣਾ ਖਾਣ ਆਏ ਸਨ, ਜਿੱਥੇ ਉਨ੍ਹਾਂ ਦਾ ਦੋਸ਼ੀਆਂ ਨਾਲ ਵਿਵਾਦ ਹੋ ਗਿਆ। ਇਸੇ ਦੌਰਾਨ ਵਿਜੈ ਸ਼ੰਕਰ ਸਿੰਘ ਤੇ ਉਸਦੇ ਨਾਲ ਕੁਝ ਲੋਕਾਂ ਨੇ ਦਲੀਪ 'ਤੇ ਰਾਡ ਤੇ ਇੱਟਾਂ ਨਾਲ ਵਾਰ-ਵਾਰ ਹਮਲੇ ਕੀਤੇ, ਜਿਸ ਨਾਲ ਉਸਦੀ ਮੌਤ ਹੋ ਗਈ।

ਪੁਲਸ ਨੇ ਇਸ ਹੱਤਿਆ ਕਾਂਡ ਵਿੱਚ ਹੋਟਲ ਦੇ ਵੇਟਰ ਮੁੰਨਾ ਸਿੰਘ ਤੇ ਮੁੱਖ ਦੋਸ਼ੀ ਵਿਜੈ ਸ਼ੰਕਰ ਸਿੰਘ ਦੇ ਡ੍ਰਾਈਵਰ ਰਾਮਦੀਨ ਸਮੇਤ ਤੀਜੇ ਦੋਸ਼ੀ ਗਿਆਨ ਪ੍ਰਕਾਸ਼ ਅਵਸਥੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ, ਜਦਕਿ ਮੁੱਖ ਦੋਸ਼ੀ ਵਿਜੈ ਸ਼ੰਕਰ ਫਰਾਰ ਚੱਲ ਰਿਹਾ ਸੀ।

 

Comments

Leave a Reply