Wed,Jun 03,2020 | 09:02:39pm
HEADLINES:

India

ਯੂਪੀ-ਬਿਹਾਰ ਦੀਆਂ 120 'ਚੋਂ 119 ਸੀਟਾਂ ਦੇ ਅੰਕੜਿਆਂ 'ਚ ਵੱਡਾ ਫਰਕ!

ਯੂਪੀ-ਬਿਹਾਰ ਦੀਆਂ 120 'ਚੋਂ 119 ਸੀਟਾਂ ਦੇ ਅੰਕੜਿਆਂ 'ਚ ਵੱਡਾ ਫਰਕ!

ਭਾਰਤੀ ਚੋਣ ਕਮਿਸ਼ਨ ਦੇ ਦਰਜ ਕੀਤੇ ਗਏ ਅੰਕੜਿਆਂ 'ਚ ਉੱਤਰ ਪ੍ਰਦੇਸ਼ ਤੇ ਬਿਹਾਰ ਦੀਆਂ 120 ਸੀਟਾਂ 'ਚੋਂ ਜ਼ਿਆਦਾਤਰ ਸੀਟਾਂ 'ਤੇ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਜ਼ਿਆਦਾ ਪਾਈ ਗਈ। ਪੋਲ ਪੈਨਲ ਦੀ ਸਫਲਤਾ ਨੂੰ ਲੈ ਕੇ ਇਹ ਕਾਫੀ ਸ਼ੱਕ ਪੈਦਾ ਕਰਦਾ ਹੈ।

ਇਹ ਦਾਅਵਾ 'ਨਿਊਜ਼ ਕਲਿੱਕ' ਨੇ ਆਪਣੀ ਜਾਂਚ ਪੜਤਾਲ ਸਬੰਧੀ ਰਿਪੋਰਟ ਵਿੱਚ ਕੀਤਾ ਹੈ। 'ਨਿਊਜ਼ ਕਲਿੱਕ' ਨੇ ਇਸ ਤੋਂ ਪਹਿਲਾਂ ਯੂਪੀ ਤੇ ਬਿਹਾਰ ਦੀਆਂ ਕੁਝ ਸੀਟਾਂ 'ਤੇ ਜ਼ਿਆਦਾ ਵੋਟਾਂ ਦੇ ਮੁੱਦੇ ਨੂੰ ਪ੍ਰਕਾਸ਼ਿਤ ਕੀਤਾ ਸੀ, ਜੋ ਈਸੀਆਈ ਦੀ ਵੈੱਬਸਾਈਟ 'ਤੇ ਦਿੱਤਾ ਗਿਆ ਹੈ।

ਚੋਣ ਕਮਿਸ਼ਨ, ਦੋ ਸੂਬਿਆਂ ਦੇ ਪੋਲ ਪੈਨਲ ਵੈੱਬਸਾਈਟ ਤੇ ਈਸੀਆਈ ਵੋਟਰ ਟਰਨਆਊਟ ਐਪ 'ਤੇ ਭਰੋਸਾ ਕਰੀਏ ਤਾਂ ਇਹ ਪਾਇਆ ਗਿਆ ਹੈ ਕਿ ਬਿਹਾਰ 'ਚ 40 ਸੰਸਦੀ ਸੀਟਾਂ 'ਚੋਂ 34 ਸੀਟਾਂ 'ਚ ਕੁੱਲ ਵੋਟਾਂ ਦੇ ਇਲਾਵਾ ਕਈ ਹਜ਼ਾਰ ਵੋਟਾਂ ਜ਼ਿਆਦਾ ਪੋਲ ਹੋਈਆਂ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਸੀਟ ਪਟਨਾ ਸਾਹਿਬ ਹੈ, ਜਿਥੇ ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਦੇ ਸ਼ਤਰੂਘਨ ਸਿਨਹਾ ਨੂੰ ਹਰਾਇਆ।

'ਨਿਊਜ਼ ਕਲਿੱਕ' ਨੇ 120 ਚੋਣ ਹਲਕਿਆਂ ਦੀ ਹਰੇਕ ਸੀਟ ਲਈ ਗਿਣੀਆਂ ਗਈਆਂ ਵੋਟਾਂ ਨੂੰ ਲੈ ਕੇ ਚੋਣ ਕਮਿਸ਼ਨ ਤੇ ਰਜਿਸਟਰ ਵੋਟਰਾਂ ਦੀ ਕੁਲ ਗਿਣਤੀ ਲਈ ਦੋ ਸੂਬਿਆਂ ਦੀ ਪੋਲ ਪੈਨਲ ਵੈੱਬਸਾਈਟ ਦੀ ਪੜਤਾਲ ਕੀਤੀ। ਮਤਦਾਨ ਫੀਸਦੀ ਵੋਟਰ ਟਰਨਆਊਟ ਐਪ ਤੇ ਸੂਬੇ ਦੀਆਂ ਵੈੱਬਸਾਈਟਾਂ ਤੋਂ ਲਿਆ ਗਿਆ। ਪੋਸਟਲ ਬੈਲੇਟ ਨੂੰ ਵਿਸ਼ਲੇਸ਼ਣ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ, ਕਿਉਂਕਿ ਉਹ ਮਤਦਾਨ ਫੀਸਦੀ ਨੂੰ ਪ੍ਰਭਾਵਿਤ ਨਹੀਂ ਕਰਦੇ ਤੇ ਸਿਰਫ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੌਰਾਨ ਹੀ ਸ਼ਾਮਿਲ ਕੀਤੇ ਜਾਂਦੇ ਹਨ। ਇਹ ਵਿਸ਼ਲੇਸ਼ਣ ਹਿੰਦੀ ਪੱਟੀ ਦੇ ਦੋ ਸੂਬਿਆਂ 'ਚ 120 ਸੀਟਾਂ ਲਈ ਕੀਤਾ ਗਿਆ। ਇਹ ਦੋ ਸੂਬੇ ਉਨ੍ਹਾਂ ਦੋ ਖੇਤਰਾਂ 'ਚ ਹਨ, ਜਿਸਨੇ ਭਾਜਪਾ ਨੂੰ 303 ਸੀਟਾਂ ਦਿਵਾਉਣ 'ਚ ਮਦਦ ਕੀਤੀ।

ਬਿਹਾਰ ਦੇ ਸਾਰੇ ਹਲਕਿਆਂ 'ਚ ਖਾਮੀਆਂ
ਪਟਨਾ ਸਾਹਿਬ ਸੀਟ ਦੇ ਅੰਕੜਿਆਂ ਦੀ ਜਾਂਚ 'ਚ ਪਤਾ ਲੱਗਾ ਕਿ ਇਥੇ 21,36,800 ਰਜਿਸਟਰ ਵੋਟਰ ਹਨ। ਜਦੋਂਕਿ 19 ਮਈ ਨੂੰ ਅੰਤਿਮ ਪੜਾਅ 'ਚ ਪਟਨਾ ਸਾਹਿਬ 'ਚ ਪਈਆਂ ਵੋਟਾਂ ਦਾ ਫੀਸਦੀ 43.1 ਹੈ, ਜਿਸਦਾ ਮਤਲਬ ਹੈ ਕਿ 9,20,961 ਵੋਟਾਂ ਪਈਆਂ। ਪਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐੱਮ) ਦੀ ਗਿਣਤੀ 'ਚ ਕੁਲ ਵੋਟਾਂ ਦੀ ਗਿਣਤੀ 9,78,602 ਹੈ। ਇਸ ਤਰ੍ਹਾਂ 57,641 ਵੋਟਾਂ ਜ਼ਿਆਦਾ ਨਿਕਲੀਆਂ। ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਨੇ ਇਥੇ 2,84,657 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।

ਇਸੇ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਇਹ ਪਾਇਆ ਗਿਆ ਹੈ ਕਿ ਬਿਹਾਰ ਦੇ ਕਈ ਹੋਰ ਚੋਣ ਹਲਕਿਆਂ 'ਚ ਪਈਆਂ ਵੋਟਾਂ ਦੇ ਮੁਕਾਬਲੇ, ਹਜ਼ਾਰਾਂ ਵੋਟਾਂ ਜ਼ਿਆਦਾ ਪਾਈਆਂ ਗਈਆਂ, ਜਿਨ੍ਹਾਂ 'ਚ ਪੂਰਬੀ ਚੰਪਾਰਨ (15,077 ਭਾਜਪਾ ਦੇ ਰਾਧਾਮੋਹਨ ਜਿੱਤੇ), ਪੱਛਮੀ ਚੰਪਾਰਨ (15,368 ਭਾਜਪਾ ਦੇ ਸੰਜੇ ਜਾਇਸਵਾਲ ਨੇ ਜਿੱਤ ਪ੍ਰਾਪਤ ਕੀਤੀ), ਸ਼ਿਵਹਰ (14, 424, ਭਾਜਪਾ ਦੀ ਰਮਾ ਦੇਵੀ ਨੇ ਜਿੱਤ ਹਾਸਲ ਕੀਤੀ), ਵਾਲਮੀਕਿ ਨਗਰ (13, 803 ਜਦ ਯੂ ਦੇ ਵੈਦਨਾਥ ਪ੍ਰਸਾਦ ਮਹਿਤੋ ਨੇ ਜਿੱਤ ਦਰਜ ਕੀਤੀ), ਉਜਿਆਰਪੁਰ (12, 742, ਭਾਜਪਾ ਦੇ ਨਿੱਤਿਆਨੰਦ ਰਾਏ ਜਿੱਤੇ),  ਮੁਜੱਫਰਪੁਰ (ਭਾਜਪਾ ਦੇ ਅਜੈ ਨਿਸ਼ਾਦ ਨੇ ਜਿੱਤ ਹਾਸਲ ਕੀਤੀ), ਸਮਸਤੀਪੁਰ (13,300, ਐੱਲਜੇਪੀ ਦੇ ਰਾਮਚੰਦਰ ਪਾਸਵਾਨ ਨੇ ਜਿੱਤ ਦਰਜ ਕੀਤੀ), ਖਗੜੀਆ (11,126, ਐੱਲਜੇਪੀ ਦੇ ਚੌਧਰੀ ਮਹਿਬੂਬ ਅਲੀ ਕੈਸਰ ਨੇ ਜਿੱਤਿਆ), ਅਰਰੀਆ (10,624, ਭਾਜਪਾ ਦੇ ਪ੍ਰਦੀਪ ਕੁਮਾਰ ਸਿੰਘ ਨੇ ਜਿੱਤ ਹਾਸਲ ਕੀਤੀ) ਤੇ ਸੀਵਾਨ (7,590 JDU ਦੀ ਕਵਿਤਾ ਸਿੰਘ ਨੇ ਜਿੱਤ ਦਰਜ ਕੀਤੀ) ਸ਼ਾਮਿਲ ਹੈ।

ਬਿਹਾਰ ਦੇ ਹੋਰ 17 ਚੋਣ ਹਲਕਿਆਂ 'ਚ ਵਾਧੂ ਵੋਟ 4,000 ਤੋਂ (ਕਿਸ਼ਨਗੰਜ,4,265, ਕਾਂਗਰਸ ਦੇ ਮੁਹੰਮਦ ਜਾਵੇਦ ਜਿੱਤੇ) 8000 ਤੱਕ ਹੈ, ਜਿਵੇਂ ਕਿ ਝੰਝਾਰਪੁਰ (8,847 ਜਦ ਯੂ ਦੇ ਰਾਮਪ੍ਰੀਤ ਮੰਡਲ ਨੇ ਜਿੱਤ ਦਰਜ ਕੀਤੀ), ਔਰੰਗਾਬਾਦ (7,533 ਭਾਜਪਾ ਦੇ ਸੁਸ਼ੀਲ ਕੁਮਾਰ ਸਿੰਘ ਨੇ ਜਿੱਤਿਆ), ਵੈਸ਼ਾਲੀ (7, 256 ਲੋਕ ਜਨਸ਼ਕਤੀ ਪਾਰਟੀ ਦੀ ਵੀਣਾ ਦੇਵੀ ਨੇ ਜਿੱਤ ਦਰਜ ਕੀਤੀ)।

ਇਸ ਤੋਂ ਇਲਾਵਾ 6 ਹੋਰ ਚੋਣ ਹਲਕੇ ਕਾਰਾਕਾਟ (98,214), ਸਾਸਾਰਾਮ (49,087), ਜਹਾਨਾਬਾਦ (28,338), ਪਾਟਲੀਪੁੱਤਰ (19,410), ਬਕਸਰ (16, 804) ਤੇ (10,027) ਹਨ। ਇਥੇ ਅਜਿਹਾ ਲੱਗਦਾ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਵੋਟਾਂ ਨਹੀਂ ਗਿਣੀਆਂ ਗਈਆਂ ਹਨ। ਹਾਲਾਂਕਿ ਭਾਜਪਾ ਨੇ ਇਨ੍ਹਾਂ 6 ਸੀਟਾਂ 'ਚੋਂ 4 'ਤੇ ਜਿੱਤ ਹਾਸਲ ਕੀਤੀ। ਉਥੇ ਹੀ ਜਨਤਾ ਦਲ ਯੂ ਨੇ ਦੋ ਸੀਟਾਂ 'ਤੇ ਕਬਜ਼ਾ ਕੀਤਾ। ਜਹਾਨਾਬਾਦ ਸੀਟ 'ਤੇ ਚੰਦੇਸ਼ਵਰ ਪ੍ਰਸਾਦ ਨੇ ਸਿਰਫ 1,751 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ, ਜਦੋਂਕਿ ਕਾਰਾਕਾਟ ਚੋਣ ਹਲਕੇ 'ਚੋਂ ਇਸੇ ਪਾਰਟੀ ਦੇ ਉਮੀਦਵਾਰ ਮਹਾਬਲੀ ਸਿੰਘ ਨੇ 84,542 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।

ਦਿਲਚਸਪ ਗੱਲ ਹੈ ਕਿ ਜਹਾਨਾਬਾਦ ਸੀਟ ਲਈ ਵੱਖ-ਵੱਖ ਦਸਤਾਵੇਜ਼ ਉਪਲੱਬਧ ਹਨ, ਜਿਨ੍ਹਾਂ 'ਚ ਵੋਟ ਫੀਸਦੀ ਤੇ ਪਈਆਂ ਵੋਟਾਂ ਦੀ ਗਿਣਤੀ 'ਚ ਫਰਕ ਹੈ। ਜਹਾਨਾਬਾਦ ਦੇ ਰਾਜਦ ਉਮੀਦਵਾਰ ਨੂੰ ਦਿੱਤੇ ਗਏ ਇਸ ਦਸਤਾਵੇਜ਼ 'ਚ 51.77 ਫੀਸਦੀ ਮਤਦਾਨ ਦਿਖਾਇਆ ਗਿਆ ਹੈ। ਜਦੋਂਕਿ ਬਿਹਾਰ ਦੇ ਸੀਈਓ ਦੀ ਵੈੱਬਸਾਈਟ 'ਤੇ ਮੁਹੱਈਆ ਕਰਵਾਏ ਗਏ ਡਾਟਾ ਤੋਂ ਪਤਾ ਲੱਗਦਾ ਹੈ ਕਿ ਉਥੇ 54 ਫੀਸਦੀ ਵੋਟਾਂ ਪਈਆਂ। ਵੋਟਰ ਟਰਨਆਊਟ ਐਪ 'ਤੇ ਇਹ ਅੰਕੜਾ 53.67 ਫੀਸਦੀ ਹੈ। ਜਦੋਂਕਿ ਜਹਾਨਾਬਾਦ ਦੇ ਫਾਰਮ 20 'ਚ ਇਹ 52.02 ਫੀਸਦੀ ਦਰਜ ਹੈ।  ਅਜਿਹੀਆਂ ਗਲਤੀਆਂ ਬਿਹਾਰ ਤੇ ਮੱਧ ਪ੍ਰਦੇਸ਼ ਦੀਆਂ ਕਈ ਸੀਟਾਂ 'ਤੇ ਵੀ ਸਾਹਮਣੇ ਆਈਆਂ ਹਨ।

ਪਿਛਲੇ ਹਫਤੇ 'ਨਿਊਜ਼ ਕਲਿੱਕ' ਇਨ੍ਹਾਂ ਗਲਤੀਆਂ 'ਤੇ ਟਿੱਪਣੀ ਲਈ ਈਸੀਆਈ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੋਲ ਪੈਨਲ ਦੀ ਬੁਲਾਰਨ ਸ਼ੈਫਾਲੀ ਸ਼ਰਨ ਨੇ ਸ਼ਹਿਰ ਤੋਂ ਬਾਹਰ ਹੋਣ ਦਾ ਹਵਾਲਾ ਦਿੰਦੇ ਹੋਏ ਕੋਈ ਵੀ ਕਾਲ ਜਾਂ ਮੈਸੇਜ਼ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਤੇ ਦੋ ਚੋਣ ਕਮਿਸ਼ਨਰਾਂ ਅਸ਼ੋਕ ਲਵਾਸਾ ਤੇ ਸੁਸ਼ੀਲ ਚੰਦਰਾ ਨੂੰ ਵੀ ਈਮੇਲ ਜ਼ਰੀਏ ਸਵਾਲ ਪੁੱਛਿਆ ਗਿਆ, ਪਰ ਉਨ੍ਹਾਂ ਨੇ ਵੀ ਕੋਈ ਤਸੱਲੀਬਖਸ਼ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ।

ਉੱਤਰ ਪ੍ਰਦੇਸ਼ 'ਚ ਜਿਥੇ ਸਪਾ ਤੇ ਬਸਪਾ ਦਾ ਮਜ਼ਬੂਤ ਗਠਜੋੜ ਸੀ ਤੇ ਲੋਕਾਂ ਨੂੰ ਵੱਡੇ ਬਦਲਾਅ ਦੀ ਆਸ ਸੀ ਪਰ ਭਾਰਤੀ ਜਨਤਾ ਪਾਰਟੀ ਨੇ ਆਸ ਦੇ ਉਲਟ 80 'ਚੋਂ 60 ਸੀਟਾਂ 'ਤੇ ਜਿੱਤ ਹਾਸਲ ਕੀਤੀ, ਉਥੇ 50 ਸੀਟਾਂ 'ਤੇ ਵਾਧੂ ਵੋਟਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲਾ ਮਾਮਲਾ ਲਖਨਊ ਦਾ ਹੈ, ਜਿਥੇ ਭਾਜਪਾ ਨੇ 3,47,302 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਹਾਲਾਂਕਿ ਲਖਨਊ 'ਚ ਰਜਿਸਟਰ ਵੋਟਰਾਂ ਦੀ ਗਿਣਤੀ 20,38,725 ਹੈ।

ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵੋਟ ਫੀਸਦੀ 53.53 ਫੀਸਦੀ ਦਰਜ ਹੈ, ਜਿਸ ਨਾਲ ਪਈਆਂ ਵੋਟਾਂ ਦੀ ਗਿਣਤੀ 10,91,321 ਰਜਿਸਟਰ ਵੋਟਰ ਹਨ, ਜਿਥੇ ਦੂਜੇ ਪੜਾਅ (18 ਅਪ੍ਰੈਲ) ਦੌਰਾਨ 60.48 ਫੀਸਦੀ (10,88229) ਵੋਟਾਂ ਪੋਲ ਹੋਈਆਂ। ਹਾਲਾਂਕਿ ਗਿਣੀਆਂ ਗਈਆਂ ਕੁਲ ਈਵੀਐੱਮ ਵੋਟਾਂ ਦੀ ਗਿਣਤੀ 10,98,112 ਹਨ। ਇਨ੍ਹਾਂ ਚੋਣ ਹਲਕਿਆਂ 'ਚ ਜਿਥੇ ਭਾਜਪਾ ਦੀ ਹੇਮਾ ਮਾਲਿਨੀ ਨੇ 2,93,471 ਦੇ ਫਰਕ ਨਾਲ ਜਿੱਤ ਹਾਸਲ ਕੀਤੀ, ਉਥੇ ਪਾਇਆ ਗਿਆ ਕਿ 9,883 ਵਾਧੂ ਵੋਟਾਂ ਪਈਆਂ।

ਬਾਗਪਤ 'ਚ ਵਾਧੂ ਵੋਟ 6,167 ਤੇ ਬਦਾਯੂੰ 'ਚ 7,395 ਸਨ। ਸਿਰਫ ਫਤਿਹਪੁਰ ਸੀਕਰੀ ਨੂੰ ਹੀ ਯੂਪੀ ਦਾ ਇੱਕਮਾਤਰ ਚੋਣ ਹਲਕਾ ਹੋਣ ਦਾ ਮਾਣ ਹਾਸਿਲ ਹੈ, ਜਿਥੇ ਸਾਰੇ ਅੰਕੜੇ ਸਮਾਨ ਹਨ। ਇਥੇ ਨਾ ਤਾਂ ਜ਼ਿਆਦਾ ਵੋਟਾਂ ਪੋਲ ਹੋਈਆਂ ਨਾ ਵੀਵੀਪੈਟ ਪਰਚੀਆਂ ਦੀ ਗਿਣਤੀ 'ਚ ਕੋਈ ਗਲਤੀ ਹੈ। ਮਛਲੀ ਸ਼ਹਿਰ ਚੋਣ ਹਲਕੇ ਦੇ ਡਾਟਾ ਵਿਸ਼ਲੇਸ਼ਣ ਦੇ ਸਿੱਟੇ ਹੋਰ ਵੀ ਦਿਲਚਸਪ ਹਨ।

ਇਸ ਚੋਣ ਹਲਕੇ 'ਚ ਰਜਿਸਟਰ ਵੋਟਰ 18,45,484 ਹਨ। (2014 'ਚ ਇਸ 'ਚ 18,91,969 ਰਜਿਸਟਰਡ ਵੋਟਰ ਸਨ) ਜਿਨ੍ਹਾਂ 'ਚੋਂ 55.7 ਫੀਸਦੀ ਵੋਟਰਾਂ ਨੇ 12 ਮਈ ਨੂੰ 6ਵੇਂ ਪੜਾਅ 'ਚ ਪਈਆਂ ਵੋਟਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਸੀਟ 'ਤੇ ਪਾਈਆਂ ਗਈਆਂ ਵੋਟਾਂ ਦੀ ਗਿਣਤੀ 10,27,935 ਹਨ, ਪਰ ਗਿਣੀਆਂ ਕੁਲ ਵੋਟਾਂ ਦੀ ਗਿਣਤੀ 10,32,111 ਹੈ, ਜਿਸ 'ਚ 4,176 ਜ਼ਿਆਦਾ ਹਨ ਤੇ ਭਾਜਪਾ ਨੇ ਮਛਲੀ ਸ਼ਹਿਰ ਸੀਟ 181 ਵੋਟਾਂ ਦੇ ਸਭ ਤੋਂ ਘੱਟ ਫਰਕ ਨਾਲ ਜਿੱਤੀ।

31 ਮਈ ਨੂੰ ਨੋਇਡਾ ਦੇ ਡਿਜੀਟਲ ਸਮਾਚਾਰ ਪੋਰਟਲ ਨੇ ਪ੍ਰਕਾਸ਼ਿਤ ਕੀਤਾ ਕਿ ਈਸੀਆਈ ਨੇ ਬਿਨਾਂ ਕੋਈ ਕਾਰਨ ਦੱੱਸੇ ਵੈੱਬਸਾਈਟ ਤੋਂ ਇੱਕ ਤੋਂ ਚੌਥੇ ਪੜਾਅ ਤੱਕ ਦੇ ਚੋਣ ਨਤੀਜਿਆਂ ਨੂੰ ਹਟਾ ਦਿੱਤਾ ਸੀ। ਹਾਲਾਂਕਿ, ਨਿਊਜ਼ ਕਲਿੱਕ ਦਾ ਦਾਅਵਾ ਹੈ ਕਿ ਉਸ ਕੋਲ ਸਾਰੇ ਅੰਕੜਿਆਂ ਦਾ ਸਕਰੀਨ ਸ਼ਾਟ ਹੈ, ਜੋ ਇਸਨੂੰ ਆਪਣੀ ਜਾਂਚ ਪੜਤਾਲ ਦੌਰਾਨ ਪ੍ਰਾਪਤ ਹੋਇਆ।

ਕੁਝ ਸੀਟਾਂ ਨੂੰ ਛੱਡ ਕੇ ਦੋਵਾਂ ਸੂਬਿਆਂ ਦੀਆਂ 120 ਸੀਟਾਂ ਦੇ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੈ ਕਿ ਵਾਧੂ ਵੋਟਾਂ ਨਾਲ ਜੇਤੁਆਂ ਦੀ ਕਿਸਮਤ 'ਤੇ ਕੋਈ ਖਾਸ ਅਸਰ ਨਾ ਪੈਂਦਾ, ਪਰ ਜੋ ਗੱਲ ਹੈਰਾਨ ਕਰਨ ਵਾਲੀ ਹੈ, ਉਹ ਇਹ ਹੈ ਕਿ ਇਹ ਫਰਕ ਯੁਪੀ, ਬਿਹਾਰ ਦੀਆਂ ਜ਼ਿਆਦਾਤਰ ਸੀਟਾਂ 'ਤੇ ਦਿਖਾਈ ਦਿੰਦੇ ਹਨ। ਇਸ 'ਤੇ ਈਸੀਆਈ ਤੋਂ ਪੁੱਛੇ ਗਏ ਸਵਾਲਾਂ ਦਾ ਕੋਈ ਸੰਤੁਸ਼ਟੀਪੂਰਵਕ ਨਹੀਂ ਮਿਲ ਸਕਿਆ। ਜਦੋਂਕਿ ਗੈਰ-ਐੱਨਡੀਏ ਵਿਰੋਧੀ ਦਲਾਂ ਨੇ ਇਨ੍ਹਾਂ ਵਾਧੂ ਵੋਟਾਂ 'ਤੇ ਜਨਤਕ ਤੌਰ 'ਤੇ ਕੋਈ ਕਦਮ ਨਹੀਂ ਚੁੱਕਿਆ। ਪ੍ਰਮੁੱਖ ਦਲਾਂ ਦੇ ਕੁਝ ਨੇਤਾਵਾਂ ਨੇ ਨਿੱਜੀ ਤੌਰ 'ਤੇ ਨਿਊਜ਼ ਕਲਿਕ ਨਾਲ ਗੱਲਬਾਤ ਕਰਦਿਆਂ ਹੈਰਾਨੀ ਪ੍ਰਗਟ ਕੀਤੀ ਹੈ।

ਹਾਲਾਂਕਿ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸਵਾਈ ਕੁਰੈਸ਼ੀ ਨੇ ਉੱਤਰ ਭਾਰਤ ਦੇ ਕਈ ਲੋਕ ਸਭਾ ਹਲਕਿਆਂ 'ਚ ਵਾਧੂ ਵੋਟਾਂ ਦਰਜ ਕੀਤੇ ਜਾਣ ਦੇ ਬਾਅਦ ਨਿਊਜ਼ ਕਲਿੱਕ ਨਾਲ ਗੱਲਬਾਤ ਕਰਦਿਆਂ ਇੱਕ ਹੱਲ ਸਮਝਾਇਆ ਕਿ, ''ਉਨ੍ਹਾਂ ਨੂੰ ਅਦਾਲਤ 'ਚ ਜਾਣਾ ਚਾਹੀਦਾ ਹੈ।'' ਕੁਰੈਸ਼ੀ ਤੇ ਦੋ ਹੋਰ ਸਾਬਕਾ ਸੀਈਸੀ, ਐੱਚਐੱਸ ਬ੍ਰਹਮਾ ਤੇ ਐੱਨ ਗੋਪਾਲਸਵਾਮੀ ਨੇ ਕਿਹਾ ਸੀ ਕਿ ਇਸ ਮਾਮਲੇ 'ਚ ਚੋਣ ਕਮਿਸ਼ਨ ਦੀ ਜਵਾਬਦੇਹੀ ਬਣਦੀ ਹੈ।

Comments

Leave a Reply