Tue,Oct 16,2018 | 07:53:58am
HEADLINES:

India

ਗੁਜਰਾਤ : ਇਸ ਸਾਲ 47 ਦਲਿਤਾਂ ਦੇ ਹੋ ਚੁੱਕੇ ਨੇ ਕਤਲ

ਗੁਜਰਾਤ : ਇਸ ਸਾਲ 47 ਦਲਿਤਾਂ ਦੇ ਹੋ ਚੁੱਕੇ ਨੇ ਕਤਲ

ਗੁਜਰਾਤ ਵਿਚ ਦਲਿਤਾਂ 'ਤੇ ਅੱਤਿਆਚਾਰ ਦੇ ਮਾਮਲਿਆਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਪੁਲਸ ਵਿਚ ਦਰਜ ਕਰਵਾਏ ਗਏ ਮਾਮਲਿਆਂ ਦੀ ਗੱਲ ਕਰੀਏ ਤਾਂ ਸਾਲ 2015 ਵਿਚ 1046, 2016 'ਚ 1355 ਕੇਸ ਦਰਜ ਕੀਤੇ ਗਏ ਸਨ। ਇਸ ਸਾਲ, ਮਤਲਬ 2017 ਦੀ ਗੱਲ ਕਰੀਏ ਤਾਂ ਅਗਸਤ ਤੱਕ ਹੀ 1085 ਦਲਿਤਾਂ 'ਤੇ ਅੱਤਿਆਚਾਰ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। 

ਇਸ ਸਬੰਧ 'ਚ 'ਜਨਸੱਤਾ' ਦੀ ਇਕ ਰਿਪੋਰਟ ਮੁਤਾਬਕ, 2015 ਵਿਚ ਕਰੀਬ 17 ਦਲਿਤਾਂ ਦੀ ਹੱਤਿਆ ਕੀਤੀ ਗਈ ਸੀ, ਜਦਕਿ ਸਾਲ 2016 ਵਿਚ ਇਹ ਅੰਕੜਾ 32 ਤੱਕ ਪਹੁੰਚ ਗਿਆ। ਇਸ ਸਾਲ ਇਹ ਅੰਕੜਾ ਅਗਸਤ ਮਹੀਨੇ ਤੱਕ 47 'ਤੇ ਪਹੁੰਚ ਚੁੱਕਾ ਹੈ। ਸੂਬੇ ਵਿਚ ਕਈ ਜ਼ਿਲ੍ਹੇ ਅਜਿਹੇ ਹਨ, ਜਿੱਥੇ ਦਲਿਤਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਲਿਤਾਂ ਖਿਲਾਫ ਵਧ ਰਹੇ ਅਪਰਾਧਾਂ 'ਤੇ ਛੇਤੀ ਹੀ ਕਾਬੂ ਪਾ ਲਿਆ ਜਾਵੇਗਾ। ਦਲਿਤਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਸਮਾਜਿਕ ਐਕਟੀਵਿਸਟਾਂ ਦਾ ਕਹਿਣਾ ਹੈ ਕਿ ਹਮੇਸ਼ਾ ਦਲਿਤ ਅਪਰਾਧ ਦਾ ਸ਼ਿਕਾਰ ਹੁੰਦੇ ਹਨ। ਹਾਲ ਹੀ 'ਚ ਗਾਂਧੀ ਨਗਰ ਦੇ ਲਿੰਬੋਦਰਾ ਪਿੰਡ ਵਿਚ ਮੁੱਛ ਰੱਖਣ ਦੇ ਮਾਮਲੇ ਵਿਚ ਇਕ ਦਲਿਤ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਸੀ।

ਇਸੇ ਤਰ੍ਹਾਂ ਆਣੰਦ ਜ਼ਿਲ੍ਹੇ ਦੇ ਭਾਦਰਣੀਆ ਪਿੰਡ ਵਿਚ ਕਥਿਤ ਤੌਰ 'ਤੇ ਗਰਬਾ ਦੇਖਣ ਗਏ ਇਕ ਦਲਿਤ ਦੀ ਹੱਤਿਆ ਕਰ ਦਿੱਤੀ ਗਈ ਸੀ। ਗੁਜਰਾਤ 'ਚ ਪਿਛਲੇ ਕੁਝ ਸਮੇਂ ਵਿਚ ਹੀ ਦਲਿਤਾਂ 'ਤੇ ਅਜਿਹੇ ਹਮਲਿਆਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

Comments

Leave a Reply