Sun,Jul 05,2020 | 05:25:20am
HEADLINES:

India

ਬੂਟ ਪਾ ਕੇ ਦੁਕਾਨ 'ਚ ਵੜਨ 'ਤੇ ਦਲਿਤਾਂ ਨੂੰ ਕੁੱਟਿਆ

ਬੂਟ ਪਾ ਕੇ ਦੁਕਾਨ 'ਚ ਵੜਨ 'ਤੇ ਦਲਿਤਾਂ ਨੂੰ ਕੁੱਟਿਆ

ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ 'ਚ ਦਲਿਤਾਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਨਵਾਂ ਮਾਮਲਾ ਛਤਰਪੁਰ ਜ਼ਿਲ੍ਹੇ ਦੇ ਅੰਧਿਆਰੀ ਪਿੰਡ ਦਾ ਹੈ, ਜਿੱਥੇ ਉੱਚ ਜਾਤੀ ਦੇ ਲੋਕਾਂ ਨੇ ਦਲਿਤਾਂ ਨਾਲ ਸਿਰਫ ਇਸ ਕਰਕੇ ਕੁੱਟਮਾਰ ਕੀਤੀ, ਕਿਉਂਕਿ ਉਹ ਮਿਠਾਈ ਦੀ ਦੁਕਾਨ 'ਚ ਬੂਟ ਪਾ ਕੇ ਦਾਖਲ ਹੋਏ ਸਨ। ਐੱਨਬੀਟੀ ਦੀ ਰਿਪੋਰਟ ਮੁਤਾਬਕ ਇਸ ਹਮਲੇ 'ਚ ਮਹਿਲਾ ਸਮੇਤ ਪੂਰਾ ਦਲਿਤ ਪਰਿਵਾਰ ਜ਼ਖਮੀ ਹੋ ਗਿਆ।

ਪੁਲਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਹੈ। ਘਟਨਾ 'ਚ ਜ਼ਖਮੀ ਮੀਰਾ ਨੇ ਦੱਸਿਆ ਕਿ ਉਸਦਾ ਦਿਓਰ ਧਨੂਆ ਅਹੀਰਵਾਰ ਪਿੰਡ ਦੀ ਹੀ ਦੁਕਾਨ ਤੋਂ ਜਲੇਬੀ ਲੈਣ ਲਈ ਗਿਆ ਸੀ। ਦੁਕਾਨ ਜਾਂਦੇ ਸਮੇਂ ਉਸਨੇ ਬੂਟ ਪਾਏ ਹੋਏ ਸਨ। ਦੁਕਾਨ ਦੇ ਮਾਲਕ ਪੁਸ਼ਪਿੰਦਰ ਨੇ ਉਸਦੇ ਪੈਰਾਂ 'ਚ ਬੂਟ ਦੇਖੇ ਤਾਂ ਭੜਕ ਗਿਆ। ਪੁਸ਼ਪਿੰਦਰ ਤੇ ਉਸਦੇ 2 ਹੋਰ ਸਾਥੀਆਂ ਨੇ ਇਹ ਕਹਿੰਦੇ ਹੋਏ ਨੌਜਵਾਨ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਕਿ ਬੂਟ ਪਾ ਕੇ ਦੁਕਾਨ 'ਚ ਆਉਣ ਦੀ ਤੇਰੀ ਹਿੰਮਤ ਕਿਵੇਂ ਹੋਈ।

ਨੌਜਵਾਨ ਨੂੰ ਬਚਾਉਣ ਲਈ ਜਦੋਂ ਉਸਦੇ ਪਰਿਵਾਰਕ ਮੈਂਬਰ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਗਈ। ਹਮਲੇ 'ਚ ਧਨੂਆ, ਉਸਦੀ ਭਾਬੀ ਮੀਰਾ ਤੇ 5 ਹੋਰ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ 'ਚ ਦਲਿਤਾਂ ਨਾਲ ਕੁੱਟਮਾਰ ਤੇ ਛੂਆਛਾਤ ਦੇ ਮਾਮਲੇ ਚਰਚਾ 'ਚ ਬਣੇ ਰਹਿੰਦੇ ਹਨ। ਇੱਥੇ ਦੇ ਬੁੰਦੇਲਖੰਡ ਖੇਤਰ 'ਚ ਅੱਜ ਵੀ ਛੂਆਛਾਤ ਇੰਨੀ ਹੈ ਕਿ ਦਲਿਤਾਂ ਦਾ ਬੂਟ ਪਾਉਣਾ ਵੀ ਕਈਆਂ ਨੂੰ ਬਰਦਾਸ਼ਤ ਨਹੀਂ ਹੁੰਦਾ।

Comments

Leave a Reply