Tue,Oct 20,2020 | 03:07:32am
HEADLINES:

India

ਦਲਿਤ ਦੀ ਕੁੱਟ-ਕੁੱਟ ਕੇ ਹੱਤਿਆ, ਬਜਰੰਗ ਦਲ ਨਾਲ ਜੁੜੇ ਲੋਕਾਂ 'ਤੇ ਕਤਲ ਦਾ ਦੋਸ਼

ਦਲਿਤ ਦੀ ਕੁੱਟ-ਕੁੱਟ ਕੇ ਹੱਤਿਆ, ਬਜਰੰਗ ਦਲ ਨਾਲ ਜੁੜੇ ਲੋਕਾਂ 'ਤੇ ਕਤਲ ਦਾ ਦੋਸ਼

ਉੱਤਰ ਪ੍ਰਦੇਸ਼ ਦੇ ਮੈਨਪੁਰੀ ਖੇਤਰ 'ਚ ਇੱਕ ਦਲਿਤ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਕਤਲ ਦਾ ਦੋਸ਼ ਬਜਰੰਗ ਦਲ ਨਾਲ ਜੁੜੇ ਲੋਕਾਂ 'ਤੇ ਲੱਗਾ ਹੈ। ਖਬਰਾਂ ਮੁਤਾਬਕ ਮੈਨਪੁਰੀ ਦੇ ਮੁਹੱਲਾ ਖਰਗਜੀਤ ਨਗਰ 'ਚ ਹਮਲਾ ਕਰਨ ਵਾਲਿਆਂ ਨੇ 40 ਸਾਲ ਦੇ ਦਲਿਤ ਵਿਅਕਤੀ ਸਰਵੇਸ਼ ਦਾ ਮੁਹੱਲੇ ਦੇ ਹੀ ਕੁਝ ਲੋਕਾਂ ਨਾਲ ਵਿਵਾਦ ਹੋਇਆ।

ਇਸ ਦੌਰਾਨ ਪ੍ਰਭਾਵਸ਼ਾਲੀ ਲੋਕਾਂ ਨੇ ਉਸਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਖਬਰ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਰਵੇਸ਼ ਨੂੰ ਹਸਪਤਾਲ 'ਚ ਦਾਖਲ ਕਰਾਇਆ, ਜਿੱਥੇ 7 ਸਤੰਬਰ ਨੂੰ ਉਸਦੀ ਮੌਤ ਹੋ ਗਈ। ਦਲਿਤ ਨਾਲ ਜਦੋਂ ਕੁੱਟਮਾਰ ਕੀਤੀ ਜਾ ਰਹੀ ਸੀ, ਉਸ ਸਮੇਂ ਕਿਸੇ ਨੇ ਇਸਦੀ ਵੀਡੀਓ ਬਣਾ ਲਈ, ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

ਇਸਨੂੰ ਲੈ ਕੇ ਮਾਹੌਲ ਗਰਮ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਸਾਹੁਲ, ਸ਼ਿਵਮ, ਰਾਜਨ ਸਮੇਤ ਕੁਝ ਅਣਪਛਾਤੇ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਖਬਰਾਂ ਮੁਤਾਬਕ ਹਮਲਾ ਕਰਨ ਵਾਲਿਆਂ ਨੇ ਸਰਵੇਸ਼ 'ਤੇ ਆਪਣੀ ਬੇਟੀ 30 ਹਜ਼ਾਰ ਰੁਪਏ 'ਚ ਵੇਚਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਪੁਲਸ ਜਾਂਚ 'ਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ।

ਮ੍ਰਿਤਕ ਦੀ ਬੇਟੀ ਨੇ ਵੀ ਪੁਲਸ ਅੱਗੇ ਇਹੀ ਗੱਲ ਕਹੀ ਕਿ ਉਸਨੂੰ ਕਿਤੇ ਵੀ ਵੇਚਿਆ ਨਹੀਂ ਗਿਆ ਸੀ। ਦੱਸਿਆ ਜਾਂਦਾ ਹੈ ਕਿ ਦਲਿਤ ਵਿਅਕਤੀ ਸਰਵੇਸ਼ ਦਾ ਕੁਝ ਪ੍ਰਭਾਵਸ਼ਾਲੀ ਲੋਕਾਂ ਨਾਲ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉਸਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ।

Comments

Leave a Reply