Wed,Jun 03,2020 | 09:36:28pm
HEADLINES:

India

ਮਰੀ ਗਾਂ ਨੂੰ ਲੈ ਕੇ ਜਾ ਰਹੇ ਦਲਿਤ ਨੌਜਵਾਨ ਨੂੰ ਭਾਜਪਾ ਨੇਤਾ ਨੇ ਕੁੱਟਿਆ

ਮਰੀ ਗਾਂ ਨੂੰ ਲੈ ਕੇ ਜਾ ਰਹੇ ਦਲਿਤ ਨੌਜਵਾਨ ਨੂੰ ਭਾਜਪਾ ਨੇਤਾ ਨੇ ਕੁੱਟਿਆ

ਰਾਜਸਥਾਨ ਵਿੱਚ ਇੱਕ ਭਾਜਪਾ ਆਗੂ ਨੇ ਦਲਿਤ ਨੌਜਵਾਨ ਨਾਲ ਸ਼ਰੇਆਮ ਕੁੱਟਮਾਰ ਕੀਤੀ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਖਬਰਾਂ ਮੁਤਾਬਕ, ਦਲਿਤ ਨੌਜਵਾਨ ਟ੍ਰੈਕਟਰ ਦੇ ਪਿੱਛੇ ਇੱਕ ਮਰੀ ਹੋਈ ਗਾਂ ਨੂੰ ਬੰਨ੍ਹ ਕੇ ਲੈ ਜਾ ਰਿਹਾ ਸੀ। ਇਸ ਦੌਰਾਨ ਸੰਗੋਦ ਨਗਰ ਕੌਂਸਲ ਦੇ ਚੇਅਰਮੈਨ ਤੇ ਭਾਜਪਾ ਆਗੂ ਦੇਵਕੀਨੰਦਨ ਨੇ ਦਲਿਤ ਨੌਜਵਾਨ 'ਤੇ ਮਰੀ ਗਾਂ ਨੂੰ ਘਸੀਟਣ ਦਾ ਦੋਸ਼ ਲਗਾਉਂਦੇ ਹੋਏ ਉਸਦੇ ਨਾਲ ਕੁੱਟਮਾਰ ਕੀਤੀ।

ਪੁਲਸ ਨੇ ਇਸ ਸਬੰਧ ਵਿੱਚ ਐੱਸਸੀ-ਐੱਸਟੀ ਐਕਟ ਤਹਿਤ ਸਫਾਈ ਮੁਲਾਜ਼ਮ ਰਾਜਕੁਮਾਰ ਵਾਲਮੀਕੀ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।

ਸਫਾਈ ਮੁਲਾਜ਼ਮ ਰਾਜਕੁਮਾਰ ਵਾਲਮੀਕੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਟ੍ਰੈਕਟਰ-ਟ੍ਰਾਲੀ ਨਾਲ ਬੰਨ੍ਹ ਕੇ ਮਰੀ ਗਾਂ ਲੈ ਜਾ ਰਹੇ ਸਨ, ਕਿਉਂਕਿ ਮਰੇ ਜਾਨਵਰਾਂ ਨੂੰ ਸ਼ਿਫਟ ਕਰਨ ਲਈ ਕੋਈ ਦੂਜੀ ਸੁਵਿਧਾ ਉਪਲਬਧ ਨਹੀਂ ਸੀ। ਰਾਹ ਵਿੱਚ ਦੇਵਕੀ ਨੰਦਨ ਰਾਠੌਰ ਨੇ ਉਸਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤੇ ਕੁੱਟਮਾਰ ਕੀਤੀ।

Comments

Leave a Reply