Tue,Dec 01,2020 | 07:36:36am
HEADLINES:

India

ਅਖੌਤੀ ਉੱਚ ਜਾਤੀ ਦੇ ਵਿਅਕਤੀਆਂ ਨੇ ਦਲਿਤ ਲੜਕੀ ਨਾਲ ਗੈਂਗਰੇਪ ਕੀਤਾ, ਜੀਭ ਵੱਢੀ, ਰੀੜ ਦੀ ਹੱਡੀ ਤੋੜੀ

ਅਖੌਤੀ ਉੱਚ ਜਾਤੀ ਦੇ ਵਿਅਕਤੀਆਂ ਨੇ ਦਲਿਤ ਲੜਕੀ ਨਾਲ ਗੈਂਗਰੇਪ ਕੀਤਾ, ਜੀਭ ਵੱਢੀ, ਰੀੜ ਦੀ ਹੱਡੀ ਤੋੜੀ

ਉੱਤਰ ਪ੍ਰਦੇਸ਼ 'ਚ ਦਲਿਤਾਂ ਖਿਲਾਫ ਜ਼ੁਲਮ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਨਵਾਂ ਮਾਮਲਾ ਇੱਥੇ ਦੇ ਹਾਥਰਸ ਜ਼ਿਲ੍ਹੇ ਦਾ ਹੈ, ਜਿੱਥੇ ਅਖੌਤੀ ਉੱਚ ਜਾਤੀ ਦੇ 4 ਵਿਅਕਤੀਆਂ ਨੇ ਇੱਕ ਦਲਿਤ ਲੜਕੀ ਨਾਲ ਗੈਂਗਰੇਪ ਕਰਨ ਤੋਂ ਬਾਅਦ ਉਸਦੀ ਜੀਭ ਵੱਢ ਦਿੱਤੀ। ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਨੇ ਲੜਕੀ ਦੀ ਰੀੜ ਦੀ ਹੱਡੀ ਵੀ ਤੋੜ ਦਿੱਤੀ, ਜਿਸ ਕਰਕੇ ਹੁਣ ਉਸਦੇ ਹੱਥ-ਪੈਰ ਕੰਮ ਕਰਨੇ ਬੰਦ ਕਰ ਗਏ ਹਨ।

ਦੋਸ਼ ਹੈ ਕਿ 19 ਸਾਲ ਦੀ ਦਲਿਤ ਲੜਕੀ ਦੇ ਨਾਲ ਪਿੰਡ ਦੇ ਹੀ ਪ੍ਰਭਾਵਸ਼ਾਲੀ ਉੱਚ ਜਾਤੀ ਵਰਗ ਦੇ 4 ਲੋਕਾਂ ਨੇ ਗੈਂਗਰੇਪ ਕੀਤਾ। ਮੈਡੀਕਲ ਜਾਂਚ 'ਚ ਪਤਾ ਲੱਗਾ ਕਿ ਨੌਜਵਾਨਾਂ ਨੇ ਗੈਂਗਰੇਪ ਤੋਂ ਬਾਅਦ ਪੀੜਤ ਦਲਿਤ ਲੜਕੀ ਦੀ ਰੀੜ ਦੀ ਹੱਡੀ ਤੋੜ ਦਿੱਤੀ। ਪੁਲਸ ਨੇ ਵੀ ਦੋਸ਼ੀਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਹਿਲਾਂ ਮਾਮਲੇ 'ਚ ਛੇੜਛਾੜ ਦੇ ਦੋਸ਼ ਤਹਿਤ ਐਫਆਈਆਰ ਦਰਜ ਕੀਤੀ ਸੀ। 21 ਸਤੰਬਰ ਨੂੰ ਲੜਕੀ ਦੇ ਹੋਸ਼ 'ਚ ਆਉਣ ਤੋਂ ਬਾਅਦ ਕੀਤੀ ਗਈ ਡਾਕਟਰੀ ਜਾਂਚ ਦੌਰਾਨ ਮੈਡੀਕਲ ਰਿਪੋਰਟ 'ਚ ਗੈਂਗਰੇਪ ਦੀ ਗੱਲ ਸਾਫ ਹੋਈ।

ਇਸ ਤੋਂ ਬਾਅਦ ਮਾਮਲਾ ਭੜਕ ਗਿਆ। ਪੀੜਤ ਲੜਕੀ ਨੇ ਹੋਸ਼ 'ਚ ਆਉਣ 'ਤੇ ਇਹ ਵੀ ਦੱਸਿਆ ਸੀ ਕਿ ਦੋਸ਼ੀਆਂ ਨੇ ਉਸਦੀ ਜੀਭ ਵੱਢ ਦਿੱਤੀ ਸੀ, ਤਾਂਕਿ ਉਹ ਘਟਨਾ ਬਾਰੇ ਨਾ ਦੱਸ ਸਕੇ। ਪੁਲਸ ਨੇ ਇਸ ਕੇਸ 'ਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਅਲੀਗੜ ਦੇ ਜੇਐੱਨ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਖਬਰਾਂ ਮੁਤਾਬਕ ਹਾਥਰਸ ਦੇ ਥਾਣਾ ਚੰਦਪਾ ਇਲਾਕੇ ਦੇ ਪਿੰਡ 'ਚ 14 ਸਤੰਬਰ ਨੂੰ ਪ੍ਰਭਾਵਸ਼ਾਲੀ ਵਰਗ ਦੇ 4 ਵਿਅਕਤੀਆਂ ਨੇ 19 ਸਾਲ ਦੀ ਦਲਿਤ ਲੜਕੀ ਨਾਲ ਖੇਤ 'ਚ ਗੈਂਗਰੇਪ ਕੀਤਾ ਸੀ। ਘਟਨਾ ਦੇ 9 ਦਿਨ ਬਾਅਦ ਜਾ ਕੇ ਪੀੜਤ ਲੜਕੀ ਹੋਸ਼ 'ਚ ਆਈ, ਜਿਸਨੇ ਸਾਰੀ ਕਹਾਣੀ ਪਰਿਵਾਰਕ ਮੈਂਬਰਾਂ ਨੂੰ ਦੱਸੀ।

ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਦੀ ਆਬਾਦੀ 450 ਦੇ ਕਰੀਬ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਠਾਕੁਰ ਸਮਾਜ ਦੇ ਹਨ, ਜਦਕਿ ਅਨੁਸੂਚਿਤ ਜਾਤੀ ਤੇ ਜਨਜਾਤੀ ਵਰਗ ਦੇ ਲੋਕਾਂ ਦੀ ਆਬਾਦੀ ਘੱਟ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਿੰਡ ਦੇ ਅੰਦਰ ਠਾਕੁਰਾਂ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ।

Comments

Leave a Reply