Tue,Oct 20,2020 | 03:30:50am
HEADLINES:

India

ਅੰਧਵਿਸ਼ਵਾਸ ਖਿਲਾਫ ਲੜਨ ਵਾਲੇ ਦਾਭੋਲਕਰ ਨੂੰ ਨਹੀਂ ਮਿਲਿਆ ਇਨਸਾਫ

ਅੰਧਵਿਸ਼ਵਾਸ ਖਿਲਾਫ ਲੜਨ ਵਾਲੇ ਦਾਭੋਲਕਰ ਨੂੰ ਨਹੀਂ ਮਿਲਿਆ ਇਨਸਾਫ

ਅੰਧਵਿਸ਼ਵਾਸ ਖਿਲਾਫ ਲੜਾਈ ਲੜਨ ਲਈ ਪ੍ਰਸਿੱਧ ਤਰਕਵਾਦੀ ਨਰਿੰਦਰ ਦਾਭੋਲਕਰ ਦੀ 7 ਸਾਲ ਪਹਿਲਾਂ 20 ਅਗਸਤ 2013 ਨੂੰ ਮੋਟਰਸਾਈਕਲ 'ਤੇ ਸਵਾਰ 2 ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਪਰ ਅਜੇ ਤੱਕ ਉਨ੍ਹਾਂ ਦੇ ਹੱਤਿਆਰਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕੀ ਹੈ। ਮੁੰਬਈ 'ਚ ਮਹਾਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸਮਿਤੀ (ਐੱਮਏਐੱਨਐੱਸ) ਸਮੇਤ ਸੋਸ਼ਲ ਵਰਕਰਾਂ ਤੇ ਹੋਰ ਕਈ ਲੋਕਾਂ ਨੇ ਹੱਤਿਆ ਦੇ ਮਾਮਲੇ ਦੀ ਜਾਂਚ ਦੀ ਹੌਲੀ ਰਫਤਾਰ ਦੇ ਵਿਰੋਧ 'ਚ 2017 'ਚ ਇੱਕ ਵੱਡਾ ਮਾਰਚ ਵੀ ਕੱਢਿਆ ਸੀ।

ਪ੍ਰਸਿੱਧ ਫਿਲਮਕਾਰ ਤੇ ਅਭਿਨੇਤਾ ਅਮੋਲ ਪਾਲੇਕਰ, ਅਭਿਨੇਤਰੀ ਸੋਨਾਲੀ ਕੁਲਕਰਣੀ, ਸਮਾਜਿਕ ਵਰਕਰ ਬਾਬਾ ਅਧਵ ਸਮੇਤ ਕਈ ਪ੍ਰਸਿੱਧ ਸਖਸ਼ੀਅਤਾਂ ਨੇ 'ਜਵਾਬ ਦਿਓ' ਨਾਂ ਨਾਲ ਇੱਕ ਵਿਰੋਧ ਮਾਰਚ ਕੱਢ ਕੇ ਜਾਂਚ 'ਚ ਤੇਜ਼ੀ ਲਿਆਉਣ ਲਈ ਸਰਕਾਰ ਨੂੰ ਚਿਤਾਵਨੀ ਦਿੱਤੀ। ਦਾਭੋਲਕਰ ਨੇ ਜਾਦੂ-ਟੂਣੇ, ਅੰਧਵਿਸ਼ਵਾਸ ਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਲੰਮਾ ਅੰਦੋਲਨ ਚਲਾਇਆ।

ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ''ਤੁਹਾਡੇ ਦੁੱਖ, ਗਰੀਬੀ ਦਾ ਕਾਰਨ ਕੀ ਹੈ। ਮੈਂ ਧਰਮ ਖਿਲਾਫ ਨਹੀਂ ਹਾਂ, ਉਸਦੇ ਓਹਲੇ ਪੈਦਾ ਹੋਣ ਵਾਲੇ ਧੰਦਿਆਂ ਖਿਲਾਫ ਹਾਂ।'' ਉਨ੍ਹਾਂ ਨੇ ਜੋਤੀਸ਼ੀਆਂ ਨੂੰ ਵੀ ਚੁਣੌਤੀ ਦਿੱਤੀ। ਲੋਕਾਂ ਨੂੰ ਉਨ੍ਹਾਂ ਦੀ ਗੱਲ ਸਮਝ ਆਈ ਤੇ ਹੌਲੀ-ਹੌਲੀ ਅਜਿਹੇ ਅੰਧਵਿਸ਼ਵਾਸ ਖਿਲਾਫ ਇੱਕ ਅੰਦੋਲਨ ਬਣ ਗਿਆ। ਸਮਾਜ ਦੀਆਂ ਇਨ੍ਹਾਂ ਬੁਰਾਈਆਂ 'ਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਜਾਤੀ ਪ੍ਰਥਾ ਖਿਲਾਫ ਆਵਾਜ਼ ਚੁੱਕੀ।

Comments

Leave a Reply